ਅੰਮ੍ਰਿਤਸਰ :ਬੀਤੇ ਦਿਨ ਅੰਮ੍ਰਿਤਸਰ ਵਿੱਚ ਇੱਕ ਡਾਕਟਰ ਕੋਲੋਂ ਗਨ ਪੁਆਇੰਟ 'ਤੇ ਇੱਕ ਮਹਿੰਗੀ ਕਾਰ ਦੋ ਨਕਾਬੋਸ਼ ਨੌਜਵਾਨਾਂ ਵੱਲੋਂ ਲੁਟੀ ਗਈ ਸੀ, ਜਿਸਨੂੰ ਅੰਮ੍ਰਿਤਸਰ ਦੀ ਪੁਲਿਸ ਵੱਲੋਂ ਮੋਹਾਲੀ ਦੇ ਨਜ਼ਦੀਕ ਤੋਂ ਬਰਾਮਦ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀ ਅਤੇ ਅੰਮ੍ਰਿਤਸਰ ਦੇ ਨਵ ਨਿਯੁਕਤ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਨੇ ਦੱਸਿਆ ਕਿ ਲੁਟੇਰਿਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਅੰਮ੍ਰਿਤਸਰ ਤੋਂ ਲੁੱਟੀ ਕਾਰ, ਲੁਟੇਰਿਆਂ ਦਾ ਪਿੱਛਾ ਕਰਕੇ ਮੋਹਾਲੀ ਤੋਂ ਕੀਤੀ ਬਰਾਮਦ, ਪੁਲਿਸ ਕਮਿਸ਼ਨਰ ਨੇ ਕੀਤੇ ਵੱਡੇ ਖੁਲਾਸੇ - ਅੰਮ੍ਰਿਤਸ ਪੁਲਿਸ
ਅੰਮ੍ਰਿਤਸਰ ਵਿੱਚੋਂ ਲੁਟੇਰਿਆਂ ਵੱਲੋਂ ਲੁੱਟੀ ਗਈ ਕਾਰ ਨੂੰ ਪੁਲਿਸ ਨੇ ਮੋਹਾਲੀ ਪੁਲਿਸ ਨਾਲ ਕੀਤੇ ਸਾਂਝੇ ਆਪਰੇਸ਼ਨ ਦੌਰਾਨ ਬਰਾਮਦ ਕਰ ਲਿਆ ਹੈ। Car stolen from Amritsar
![ਅੰਮ੍ਰਿਤਸਰ ਤੋਂ ਲੁੱਟੀ ਕਾਰ, ਲੁਟੇਰਿਆਂ ਦਾ ਪਿੱਛਾ ਕਰਕੇ ਮੋਹਾਲੀ ਤੋਂ ਕੀਤੀ ਬਰਾਮਦ, ਪੁਲਿਸ ਕਮਿਸ਼ਨਰ ਨੇ ਕੀਤੇ ਵੱਡੇ ਖੁਲਾਸੇ The stolen car from Amritsar was recovered from Mohali](https://etvbharatimages.akamaized.net/etvbharat/prod-images/26-11-2023/1200-675-20119775-986-20119775-1701005078581.jpg)
Published : Nov 26, 2023, 8:09 PM IST
ਮਜੀਠਾ ਰੋਡ ਤੋਂ ਲੁੱਟੀ ਸੀ ਕਾਰ :ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦੇ ਮਜੀਠਾ ਰੋਡ ਇਲਾਕੇ ਤੋਂ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਡਾਕਟਰ ਦੇ ਕੋਲੋਂ ਕਾਰ ਖੋਹੀ ਗਈ ਸੀ। ਪੁਲਿਸ ਨੇ 24 ਘੰਟਿਆਂ ਦੇ ਅੰਦਰ ਹੀ ਕਾਰ ਨੂੰ ਬਰਾਮਦ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਬੀਤੀ ਰਾਤ ਮਜੀਠਾ ਰੋਡ ਇਲਾਕੇ ਦੇ ਵਿੱਚ ਇੱਕ ਕਾਰ ਖੋਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਵਿੱਚ ਲਗਾਤਾਰ ਹੀ ਪੁਲਿਸ ਦੀਆਂ ਟੀਮਾਂ ਲੱਗੀਆਂ ਹੋਈਆਂ ਹਨ ਅਤੇ ਹੁਣ ਮੋਹਾਲੀ ਦੇ ਕੋਲ ਤੋਂ ਕਾਰ ਬਰਾਮਦ ਹੋ ਗਈ ਹੈ।
- ਕੋਚੀ ਯੂਨੀਵਰਸਿਟੀ 'ਚ ਟੈਕ ਫੈਸਟ ਦੌਰਾਨ ਮਚੀ ਹਫ਼ੜਾ ਦਫ਼ੜੀ 'ਚ 4 ਵਿਦਿਆਰਥੀਆਂ ਦੀ ਮੌਤ, ਕਈ ਜ਼ਖਮੀ
- ਕੈਨੇਡਾ 'ਚ ਗਿੱਪੀ ਗਰੇਵਾਲ ਦੇ ਘਰ 'ਤੇ ਚੱਲੀਆਂ ਗੋਲੀਆਂ, ਇਸ ਗੈਂਗਸਟਰ ਗਰੁੱਪ ਨੇ ਲਈ ਜ਼ਿੰਮੇਵਰੀ !
- ਹਮਾਸ ਨੇ ਬੰਧਕਾਂ ਦਾ ਦੂਜਾ ਜੱਥਾ ਕੀਤਾ ਰਿਹਾਅ, 17 ਬੰਧਕ ਗਾਜ਼ਾ ਪਾਰ ਕਰਕੇ ਮਿਸਰ ਵਿੱਚ ਹੋਏ ਦਾਖਲ
ਮੋਹਾਲੀ ਪੁਲਿਸ ਨੇ ਕੀਤਾ ਐਨਕਾਉਂਟਰ :ਜ਼ਿਕਰਯੋਗ ਹੈ ਕਿ ਮੋਹਾਲੀ ਦੇ ਨਾਲ ਲੱਗਦੇ ਜੁਝਾਰ ਨਗਰ ਵਿੱਚ ਸੀ.ਆਈ.ਏ ਸਟਾਫ਼ ਵੱਲੋਂ ਇੱਕ ਐਨਕਾਊਂਟਰ ਕੀਤਾ ਗਿਆ। ਪੁਲਿਸ ਨੂੰ ਇੱਕ ਗੁਪਤ ਸੂਚਨਾ ਸੀ ਜਿਸ ਤਹਿਤ ਇਹ ਜਾਲ ਵਿਛਾਇਆ ਗਿਆ ਸੀ। ਇਹ ਵਿਅਕਤੀ ਇੱਕ ਔਡੀ ਕਾਰ ਵਿੱਚ ਅੰਮ੍ਰਿਤਸਰ ਤੋਂ ਫਰਾਰ ਹੋ ਗਿਆ ਸੀ। ਪੰਜਾਬ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੋਹਾਲੀ ਦੇ ਨਾਲ ਲੱਗਦੇ ਜੁਝਾਰ ਨਗਰ ਵਿੱਚ ਗੈਂਗਸਟਰ ਲੁਕੇ ਹੋਏ ਹਨ।ਇੱਕ ਗੈਂਗਸਟਰ ਸਰਦਾਰ ਅਤੇ ਦੋ ਮੋਨੇ ਦੱਸੇ ਜਾਂਦੇ ਹਨ। ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਗੋਲੀਬਾਰੀ ਦੌਰਾਨ ਇੱਕ ਗੈਂਗਸਟਰ ਦੀ ਲੱਤ ਵਿੱਚ ਗੋਲੀ ਲੱਗੀ ਹੈ।