ਪੰਜਾਬ

punjab

ETV Bharat / state

ਅੰਮ੍ਰਿਤਸਰ: 5 ਘੰਟੇ ਇੰਤਜ਼ਾਰ 'ਚ ਬੈਠੇ ਰਹੇ ਨਿਗਮ ਮੁਲਾਜ਼ਮ, ਸਮਾਗਮ ਵਿੱਚ ਨਹੀਂ ਪਹੁੰਚੇ ਸਿੱਧੂ ਦੰਪਤੀ - ਨਵਜੋਤ ਕੌਰ ਸਿੱਧੂ

ਅੱਜ ਅੰਮ੍ਰਿਤਸਰ ਵਿਖੇ ਨਗਰ ਨਿਗਮ ਮੁਲਾਜ਼ਮਾਂ ਦੇ ਸਨਮਾਨ ਲਈ ਨਿਗਮ ਮੁਲਾਜ਼ਮ ਅਤੇ ਪ੍ਰੋਗਰਾਮ ਪਰਬੰਧਕ ਅੰਬਰੀਸ਼ ਰੰਜਨ ਵੱਲੋਂ ਬੂਟ ਦਿੱਤੇ ਜਾਣੇ ਸੀ। ਇਸ ਪ੍ਰੋਗਰਾਮ ਵਿੱਚ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਵਿਸ਼ੇਸ਼ ਤੌਰ ਉੱਤੇ ਸ਼ਿਰਕਤ ਕਰਨੀ ਸੀ ਪਰ ਉਨ੍ਹਾਂ ਦੇ ਪ੍ਰੋਗਰਾਮ ਵਿੱਚ ਨਾ ਪਹੁੰਚਣ ਕਾਰਨ ਮੁਲਾਜ਼ਮ ਕਾਫੀ ਨਾਰਾਜ਼ ਨਜ਼ਰ ਆਏ।

ਫ਼ੋਟੋ
ਫ਼ੋਟੋ

By

Published : Oct 15, 2020, 3:41 PM IST

ਅੰਮ੍ਰਿਤਸਰ: ਕਰੋਨਾ ਯੋਧੇ ਕਹਿ ਜਾਣ ਵਾਲੇ ਨਿਗਮ ਮੁਲਾਜ਼ਮਾਂ ਨੂੰ ਬੂਟ ਦੇ ਕੇ ਸਨਮਾਨਿਤ ਕਰਨ ਦਾ ਪ੍ਰੋਗਰਾਮ ਅੱਜ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਮੈਡਮ ਨਵਜੋਤ ਕੌਰ ਸਿੱਧੂ ਨੂੰ ਬੁਲਾਇਆ ਗਿਆ ਸੀ ਪਰ ਉਨ੍ਹਾਂ ਦੇ ਸਮਾਗਮ ਵਿੱਚ ਸ਼ਿਰਕਤ ਨਾ ਕਰਨ ਨੂੰ ਲੈ ਕੇ ਮੁਲਾਜ਼ਮ ਕਾਫੀ ਨਾਰਾਜ਼ ਨਜ਼ਰ ਆਏ।

ਵੀਡੀਓ

ਬੂਟ ਵੰਡਣ ਦੇ ਪ੍ਰੋਗਰਾਮ ਵਿੱਚ ਨਵਜੌਤ ਸਿੰਘ ਸਿੱਧੂ ਤੇ ਉਨ੍ਹਾਂ ਦੀ ਪਤਨੀ ਉਚੇਚੇ ਤੌਰ ਉੱਤੇ ਨਹੀਂ ਪਹੁੰਚੇ ਜਿਸ ਕਰਕੇ ਸਫਾਈ ਕਰਮਚਾਰੀਆਂ ਨੂੰ ਕਾਫੀ ਲੰਮਾ ਸਮਾਂ ਇੰਤਜ਼ਾਰ ਕਰਨਾ ਪਿਆ ਤੇ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਨਿਗਮ ਮੁਲਾਜ਼ਮਾਂ ਨੇ ਆਖਿਆ ਕਿ ਉਹ ਸਵੇਰੇ 6 ਵਜੇ ਸਫਾਈ ਦੀ ਡਿਉਟੀ ਕਰ ਭੁੱਖੇ ਪਿਆਸੇ ਇਥੇ ਬੈਠੇ ਹੋਏ ਹਨ ਨਾ ਤਾਂ ਉਨ੍ਹਾਂ ਨੂੰ ਇੱਥੇ ਕਿਸੇ ਨੇ ਪਾਣੀ ਪੁੱਛਿਆ ਨਾ ਹੀ ਕੁਝ ਖਾਣ ਨੂੰ ਦਿੱਤਾ। ਪਿਛਲੇ 5 ਘੰਟਿਆਂ ਤੋਂ ਉਹ ਇਹੀ ਆਖ ਰਹੇ ਹਨ ਕਿ ਸਿੱਧੂ ਸਾਹਿਬ ਥੋੜੀ ਦੇਰ ਵਿੱਚ ਪਹੁੰਚ ਰਹੇ ਹਨ ਪਰ 5 ਘੰਟੇ ਹੋ ਗਏ ਕੋਈ ਨਹੀਂ ਆਇਆ।

ਪ੍ਰੋਗਰਾਮ ਦੇ ਪ੍ਰਬੰਧਕ ਨੂੰ ਇਸ ਸੰਬਧੀ ਪੁੱਛਿਆ ਤਾਂ ਉਨ੍ਹਾਂ ਕਿਹਾ ਸਿੱਧੂ ਹੋ ਸਕਦਾ ਕਿਸੇ ਕਾਰਨ ਨਾ ਪਹੁੰਚ ਪਾਏ ਹੋਣ ਪਰ ਸਾਡੇ ਵੱਲੋਂ ਹੁਣ ਨਿਗਮ ਮੁਲਾਜ਼ਮਾਂ ਨੂੰ ਬੂਟ ਵੰਡੇ ਜਾ ਰਹੇ ਹਨ।

ABOUT THE AUTHOR

...view details