ਪੰਜਾਬ

punjab

ETV Bharat / state

ਅਫ਼ਗਾਨਿਸਤਾਨ ਤੋਂ ਆਏ ਸਿੱਖਾਂ ਲਈ SGPC ਦਾ ਵੱਡਾ ਐਲਾਨ - ਗਜ਼ਿਆਬਾਦ ਏਅਰ ਬੇਸ਼

ਬੀਬੀ ਜਗੀਰ ਕੌਰ ਜੋ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਵੀ ਵਿਅਕਤੀ ਅਫਗਾਨਿਸਤਾਨ ਤੋਂ ਭਾਰਤ ਪਹੁੰਚੇਗਾ, ਉਸ ਦੇ ਰਹਿਣ ਸਹਿਣ ਦੀ ਸਾਰੀ ਜ਼ਿੰਮੇਵਾਰੀ ਸਾਡੀ ਹੋਵੇਗੀ।

ਅਫ਼ਗਾਨਿਸਤਾਨ ਤੋਂ ਆਏ ਸਿੱਖਾਂ ਲਈ SGPC ਦਾ ਵੱਡਾ ਐਲਾਨ
ਅਫ਼ਗਾਨਿਸਤਾਨ ਤੋਂ ਆਏ ਸਿੱਖਾਂ ਲਈ SGPC ਦਾ ਵੱਡਾ ਐਲਾਨ

By

Published : Aug 24, 2021, 9:43 AM IST

ਅੰਮ੍ਰਿਤਸਰ:ਅਫ਼ਗਾਨਿਸਤਾਨ ਅਤੇ ਤਾਲਿਬਾਨ ਦੇ ਵਿੱਚ ਚੱਲ ਰਹੇ ਟਕਰਾਅ ਤੋਂ ਬਾਅਦ ਹੁਣ ਕੁਝ ਸਿੱਖ ਰਫਿਊਜ਼ੀ ਗਜ਼ਿਆਬਾਦ ਏਅਰ ਬੇਸ਼ ਤੇ ਉਤਰੇ ਹਨ।ਕੁਝ ਸਿੱਖ ਅਜੇ ਵੀ ਅਫਗਾਨਿਸਤਾਨ 'ਚ ਫਸੇ ਹੋਏ ਹਨ। ਉਸੇ ਬਾਰੇ ਬੋਲਦੇ ਹੋਏ ਬੀਬੀ ਜਗੀਰ ਕੌਰ ਜੋ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਵੀ ਵਿਅਕਤੀ ਅਫਗਾਨਿਸਤਾਨ ਤੋਂ ਭਾਰਤ ਪਹੁੰਚੇਗਾ। ਉਸ ਦੇ ਰਹਿਣ ਸਹਿਣ ਦੀ ਸਾਰੀ ਜ਼ਿੰਮੇਵਾਰੀ ਸਾਡੀ ਹੋਵੇਗੀ।

ਉਨ੍ਹਾਂ ਕਿਹਾ ਕਿ ਸ੍ਰੀ ਫਤਿਹਗੜ੍ਹ ਸਾਹਿਬ ਸਾਡੀ ਨਵੀਂ ਸਰਾਂ ਬਣੀ ਹੈ। ਜਿਸ ਵਿੱਚ ਅਫਗਾਨਿਸਤਾਨ ਤੋਂ ਆਏ ਸਿੱਖ ਆਰਾਮ ਨਾਲ ਰਹਿ ਸਕਦੇ ਹਨ। ਉਨ੍ਹਾਂ ਕਿਹਾ ਅਸੀ ਕੇਂਦਰ ਨੂੰ ਚਿੱਠੀ ਲਿਖੀ ਹੈ ਕਿ ਅਫ਼ਗਾਨਿਸਤਾਨ ਤੋਂ ਸਿੱਖ ਭਾਰਤ ਆਉਣਆ ਚਾਹੁੰਦੇ ਹਨ ਭਾਰਤ ਸਰਕਾਰ ਉਨ੍ਹਾ ਨੂੰ ਲੈ ਕੇ ਆਵੇ ਸਕਦੇ ਹਨ।

ਅਫ਼ਗਾਨਿਸਤਾਨ ਤੋਂ ਆਏ ਸਿੱਖਾਂ ਲਈ SGPC ਦਾ ਵੱਡਾ ਐਲਾਨ

ਉਨ੍ਹਾਂ ਕਿਹਾ ਕਿ ਜੋ ਸਾਨੂੰ ਜਾਣਕਾਰੀ ਮਿਲ ਰਹੀ ਹੈ ਕਿ ਕੁਝ ਤਾਲਿਬਾਨੀਆਂ ਨੇ ਸਿੱਖਾਂ ਦੇ ਗੁਰਦੁਆਰੇ ਆ ਕੇ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਦੁਕਾਨਾਂ ਖੋਲ੍ਹ ਸਕਦੇ ਹਨ ਅਤੇ ਉਹ ਇੱਥੇ ਜ਼ਿੰਦਗੀ ਜੀ ਸਕਦੇ ਹਨ। ਲੇਕਿਨ ਅਗਰ ਕੋਈ ਸਿੱਖ ਰਫਿਊਜੀ ਤੇ ਕੋਈ ਮੁਸ਼ਕਿਲ ਆਉਂਦੀ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਇਸ ਉੱਤੇ ਜਲਦ ਹੀ ਐਕਸ਼ਨ ਲੈਣਾ ਪਵੇਗਾ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਕਰਤਾਰਪੁਰ ਕੋਰੀਡੋਰ ਖੋਲ੍ਹਣ ਲਈ ਪਾਕਿਸਤਾਨ ਵੱਲੋਂ ਵਾਰ-ਵਾਰ ਭਾਰਤ ਸਰਕਾਰ ਨੂੰ ਕਿਹਾ ਜਾ ਰਿਹਾ ਹੈ, ਪਰ ਭਾਰਤ ਸਰਕਾਰ ਇਸ ਉੱਤੇ ਕੰਮ ਨਹੀਂ ਕਰ ਰਹੀ ਉੱਥੇ ਉਨ੍ਹਾਂ ਨੇ ਕਿਹਾ ਕਿ ਸਿੱਖ ਕੌਮ ਹਮੇਸ਼ਾ ਹੀ ਵਿਛੜੇ ਗੁਰਧਾਮਾਂ ਦੇ ਦਰਸ਼ਨ ਅਤੇ ਸੇਵਾ ਦੀ ਅਰਦਾਸ ਸਵੇਰੇ ਸ਼ਾਮ ਕਰਦੇ ਹਨ।

ਇਹ ਵੀ ਪੜੋ: ਭਾਰਤ ਵਾਪਸ ਆਈ ਅਫ਼ਗਾਨ ਸੰਸਦ ਮੈਂਬਰ ਅਨਾਰਕਲੀ ਨੇ ਸੁਣਾਈ ਹੱਡਬੀਤੀ

ABOUT THE AUTHOR

...view details