ਪੰਜਾਬ

punjab

ETV Bharat / state

ਮਾਪੇ-ਅਧਿਆਪਕਾਂ ਦੀ ਮਿਲਣੀ ਨਾਲ ਹੋਈ ਸਕੂਲ ਦੀ ਸ਼ੁਰੂਆਤ

ਅੱਜ ਕੋਰੋਨਾ ਕਾਲ ਤੋਂ ਬਾਅਦ ਪਹਿਲੇ ਦਿਨ ਸੂਬੇ ਭਰ ਵਿੱਚ ਸਕੂਲ ਖੁੱਲ੍ਹੇ ਹਨ ਜਿਸ ਦੇ ਚੱਲਦਿਆਂ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਕੋਟ ਬਾਬਾ ਦੀਪ ਸਿੰਘ ਜੀ ਅੰਮ੍ਰਿਤਸਰ ਵਿਖੇ ਪਹਿਲੇ ਦਿਨ ਸਕੂਲ ਦੀ ਸ਼ੁਰੂਆਤ ਮਾਪਿਆਂ ਤੇ ਅਧਿਆਪਕਾਂ ਦੀ ਮਿਲਣੀ ਨਾਲ ਹੋਈ।

ਤਸਵੀਰ
ਤਸਵੀਰ

By

Published : Jan 7, 2021, 3:25 PM IST

ਅੰਮ੍ਰਿਤਸਰ: ਕੋਰੋਨਾ ਕਾਲ ਤੋਂ ਬਾਅਦ ਪੰਜਾਬ ਸਰਕਾਰ ਦੇ ਆਦੇਸ਼ਾਂ ਮੁਤਾਬਕ ਅੱਜ ਸੂਬੇ ਭਰ ਦੇ ਸਰਕਾਰੀ ਤੇ ਨਿੱਜੀ ਸਕੂਲਾਂ ਖੁੱਲ੍ਹੇ ਹਨ। ਜਿਸ ਦੇ ਚੱਲਦਿਆਂ ਅੱਜ ਅੰਮ੍ਰਿਤਸਰ ਦੇ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਕੋਟ ਬਾਬਾ ਦੀਪ ਸਿੰਘ ਵਿੱਚ 95 ਫ਼ੀਸਦੀ ਹਾਜ਼ਰੀ ਰਹੀ। ਉਥੇ ਹੀ ਸਕੂਲ ਦੇ ਅਧਿਆਪਕ ਵੀ ਪੂਰੀ ਤਦਾਦ ਵਿੱਚ ਹਾਜ਼ਰ ਰਹੇ ਤੇ ਸਕੂਲ ਦੀ ਸ਼ੂਰੁਆਤ ਅੱਜ ਮਾਪਿਆਂ ਤੇ ਅਧਿਆਪਕ ਦੀ ਮਿਲਣੀ ਨਾਲ ਕੀਤੀ ਗਈ।

ਦੇਖੋ ਵੀਡੀਓ

ਕਲਾਸਾਂ ਵਿੱਚ ਸੋਸ਼ਲ ਡਿਸਟੈਂਸਿੰਗ ਦਾ ਰੱਖਿਆ ਜਾ ਰਿਹਾ ਧਿਆਨ

ਪੰਜਾਬ ਸਰਕਾਰ ਦੇ ਆਦੇਸ਼ਾਂ ਮੁਤਾਬਕ ਅੱਜ ਸੂਬੇ ਦੇ ਸਰਕਾਰੀ ਸਕੂਲ ਸਵੇਰੇ 10 ਵਜੇ ਤੋਂ 3 ਵਜੇ ਤੱਕ ਖੁੱਲੇ ਰਹਿਣਗੇ। ਇਸ ਬਾਬਤ ਸਕੂਲ ਖੁੱਲ੍ਹਦਿਆਂ ਹੀ ਸਕੂਲ ਪ੍ਰਸ਼ਾਸਨ ਵੱਲੋਂ ਸਰਕਾਰ ਦੀਆਂ ਹਿਦਾਇਤਾਂ ਅਤੇ ਬੱਚਿਆਂ ਨੂੰ ਕੋਰੋਨਾ ਤੋਂ ਬਚਾਉਣ ਲਈ ਵਿਦਿਆਰਥੀਆਂ ਦੇ ਹੱਥ ਸੈਨੀਟਾਇਜ਼ਰ ਨਾਲ ਸਾਫ਼ ਕਰਵਾਏ ਗਏ ਤੇ ਉਨ੍ਹਾਂ ਦੀ ਸਕਰੀਨਿੰਗ ਵੀ ਕੀਤੀ ਗਈ ਤੇ ਵਿਦਿਆਰਥੀਆਂ ਦੇ ਸਕੂਲ ਪਹੁੰਚਣ 'ਤੇ ਮਾਸਕ ਯਕੀਨੀ ਬਣਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕਲਾਸਾਂ ਵਿੱਚ ਸੋਸ਼ਲ ਡਿਸਟੈਂਸਿਗ ਦਾ ਪੂਰਨ ਤੌਰ 'ਤੇ ਧਿਆਨ ਰੱਖਿਆ ਜਾ ਰਿਹਾ ਹੈ।

ਸੈਨੀਟੇਸ਼ਨ ਅਤੇ ਸਕਰੀਨਿੰਗ ਦੇ ਕੀਤੇ ਗਏ ਪ੍ਰਬੰਧ
ਇਸ ਸੰਬਧੀ ਗਲਬਾਤ ਕਰਦਿਆਂ ਪ੍ਰਿੰਸੀਪਲ ਅਮਰਜੀਤ ਕੌਰ ਤੇ ਲੈਕਚਰਾਰ ਰਾਮ ਸਵਰੂਪ ਸਿੰਘ ਸਿੱਧੂ ਨੇ ਦੱਸਿਆ ਕਿ ਅੱਜ ਸਰਕਾਰ ਦੀਆਂ ਹਿਦਾਇਤਾਂ ਦੀ ਪਾਲਣਾ ਕਰਦਿਆਂ ਅੱਜ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮੁੜ ਸਕੂਲ ਬੁਲਾਇਆ ਗਿਆ ਹੈ ਅਤੇ ਕੋਰੋਨਾ ਸਬੰਧੀ ਸੂਬਾ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਸੋਸ਼ਲ ਡਿਸਟੈਂਸਿਗ, ਸੈਨੀਟੇਸ਼ਨ ਅਤੇ ਸਕਰੀਨਿੰਗ ਦੇ ਪ੍ਰਬੰਧ ਕੀਤੇ ਗਏ ਹਨ ਅਤੇ ਸਕੂਲ ਪ੍ਰਸਾਸ਼ਨ ਤੇ ਸਟਾਫ਼ ਵੱਲੋਂ ਬੱਚਿਆਂ ਦੀ ਪੜ੍ਹਾਈ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ।

ABOUT THE AUTHOR

...view details