ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਕੁਰਬਾਨੀ ਨੂੰ ਭੁਲਾਇਆ ਨਹੀਂ ਜਾ ਸਕਦਾ: ਜੱਥੇਦਾਰ ਹਰਪ੍ਰੀਤ ਸਿੰਘ - ਜੱਥੇਦਾਰ
ਸੰਸਾਰ ਭਰ ਵਿੱਚ ਜਿਥੇ ਜਿਥੇ ਵੀ ਨਾਨਕ ਨਾਮ ਲੇਵਾ ਸੰਗਤ ਵਸਦੀ ਹੈ ਇਸ ਸ਼ਹੀਦੀ ਦਿਹਾੜੇ ਨੂੰ ਬੜੀ ਸ਼ਰਧਾ ਨਾਲ ਮਨਾ ਰਹੇ ਹਨ। ਜਦੋਂ ਵੀ ਕਿਸੇ ਧਰਮ ’ਚ ਦੱਬੇ ਕੁਚਲੇ ਲੋਕਾਂ ’ਤੇ ਤਸ਼ਦੱਦ ਹੋ ਰਿਹਾ ਹੋਵੇ ਤਾ ਉਸ ਜ਼ੁਲਮ ਦਾ ਮੁਕਾਬਲਾ ਕਰਨ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਸਾਡੇ ਪ੍ਰੇਰਨਾ ਸਰੋਤ ਹਨ।
ਤਸਵੀਰ
ਅੰਮ੍ਰਿਤਸਰ: ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਸ਼ਹੀਦੀ ਪੁਰਬ ਮੌਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਕਦੇ ਭੁਲਾਇਆ ਨਹੀ ਜਾ ਸਕਦਾ। ਸੰਸਾਰ ਭਰ ਵਿੱਚ ਜਿਥੇ ਜਿਥੇ ਵੀ ਨਾਨਕ ਨਾਮ ਲੇਵਾ ਸੰਗਤ ਵਸਦੀ ਹੈ ਇਸ ਸ਼ਹੀਦੀ ਦਿਹਾੜੇ ਨੂੰ ਬੜੀ ਸ਼ਰਧਾ ਨਾਲ ਮਨਾ ਰਹੇ ਹਨ। ਜਦੋਂ ਵੀ ਕਿਸੇ ਧਰਮ ’ਚ ਦੱਬੇ ਕੁਚਲੇ ਲੋਕਾਂ ’ਤੇ ਤਸ਼ਦੱਦ ਹੋ ਰਿਹਾ ਹੋਵੇ ਤਾ ਉਸ ਜ਼ੁਲਮ ਦਾ ਮੁਕਾਬਲਾ ਕਰਨ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਸਾਡੇ ਪ੍ਰੇਰਨਾ ਸਰੋਤ ਹਨ।