ਅੰਮ੍ਰਿਤਸਰ: ਇਥੋਂ ਦੇ ਅਮਨਦੀਪ ਹਸਪਤਾਲ ਸਾਹਮਣੇ ਪੁਤਲੀਘਰ ਖੇਤਰ ਵਿੱਚ ਇੱਕ ਦੁਕਾਨ ਦੀ ਛੱਤ ਡਿੱਗਣ ਕਾਰਨ ਦੁਕਾਨ ਵਿੱਚ ਬੈਠੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਰਾਜ ਖੋਸਲਾ ਵੱਜੋਂ ਦੱਸੀ ਜਾ ਰਹੀ ਹੈ। ਦੁਕਾਨ ਬਹੁਤ ਹੀ ਖਸਤਾ ਹਾਲਤ 'ਚ ਸੀ, ਜੋ ਬਾਰਸ਼ ਹੋਣ ਕਾਰਨ ਡਿੱਗ ਗਈ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਜਾਂਚ ਅਰੰਭ ਦਿੱਤੀ ਹੈ।
ਕਹਿਰ ਬਣ ਕੇ ਵਰ੍ਹਿਆ ਮੀਂਹ, ਦੁਕਾਨ ਦੀ ਛੱਤ ਡਿਗਣ ਨਾਲ ਇੱਕ ਦੀ ਮੌਤ - amritsar police
ਅੰਮ੍ਰਿਤਸਰ ਦੇ ਪੁਤਲੀਘਰ ਖੇਤਰ ਵਿੱਚ ਇੱਕ ਦੁਕਾਨ ਦੀ ਛੱਤ ਡਿੱਗਣ ਕਾਰਨ ਮਲਬੇ ਹੇਠ ਦੱਬ ਜਾਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਦੁਕਾਨ ਪੁਰਾਣੀ ਹੋਣ ਕਾਰਨ ਖਸਤਾ ਹਾਲਤ 'ਚ ਸੀ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਕਾਰਵਾਈ ਅਰੰਭ ਦਿੱਤੀ ਹੈ।
ਇਸ ਮੌਕੇ ਇੱਕ ਦੁਕਾਨਦਾਰ ਨੇ ਦੱਸਿਆ ਕਿ ਦੁਕਾਨ ਪੁਰਾਣੀ ਹੋਣ ਕਰਕੇ ਹਾਲਤ ਬਹੁਤ ਖਸਤਾ ਸੀ। ਦੁਕਾਨ ਦੀ ਛੱਤ ਦੁਪਹਿਰ ਸਮੇਂ ਉਦੋਂ ਡਿੱਗੀ ਜਦੋਂ ਦੁਕਾਨ ਵਿੱਚ ਮਾਲਕ ਤੇ ਇੱਕ ਹੋਰ ਵਿਅਕਤੀ ਬੈਠੇ ਹੋਏ ਸਨ। ਉਸ ਨੇ ਦੱਸਿਆ ਕਿ ਛੱਤ ਡਿੱਗਣ ਸਮੇਂ ਇੱਕ ਵਿਅਕਤੀ ਬਾਹਰ ਨਿਕਲ ਗਿਆ, ਜਦਕਿ ਦੂਜਾ ਮਲਬੇ ਹੇਠਾਂ ਦੱਬ ਕੇ ਮਰ ਗਿਆ।
ਮੌਕੇ 'ਤੇ ਹਾਜ਼ਰ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਛੱਤ ਡਿੱਗਣ ਤੋਂ ਥੋੜ੍ਹੀ ਦੇਰ ਪਹਿਲਾਂ 5-6 ਦੁਕਾਨਦਾਰ ਇਕੱਠੇ ਦੁਕਾਨ ਵਿੱਚ ਚਾਹ ਪੀ ਰਹੇ ਸਨ। ਉਨ੍ਹਾਂ ਕਿਹਾ ਇਹ ਦੁਕਾਨਾਂ ਇੱਕ ਸੰਸਥਾ ਨਾਲ ਸਬੰਧਤ ਹਨ, ਉਹ ਸਿਰਫ ਕਿਰਾਏ ਲੈਣ ਆਉਂਦੇ ਹਨ ਅਤੇ ਚਲੇ ਜਾਂਦੇ ਹਨ। ਕਈ ਵਾਰੀ ਸੰਸਥਾ ਮੈਂਬਰਾਂ ਨੂੰ ਛੱਤ ਦੀ ਖਸਤਾ ਹਾਲਤ ਬਾਰੇ ਵੀ ਦੱਸਿਆ ਗਿਆ ਹੈ ਪਰ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਦੁਕਾਨਦਾਰਾਂ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਅਜਿਹੀ ਮਾੜੀ ਹਾਲਤ ਲਈ ਦੁਕਾਨਾਂ ਅਤੇ ਮਕਾਨਾਂ ਬਾਰੇ ਸੋਚੇ, ਤਾਂ ਜੋ ਅਜਿਹੇ ਹਾਦਸੇ ਤੋਂ ਲੋਕ ਬਚ ਸਕਣ। ਹਾਦਸੇ ਦੀ ਸੂਚਨਾ ਮਿਲਣ 'ਤੇ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਜਾਂਚ ਅਰੰਭ ਦਿੱਤੀ ਹੈ। ਜਾਂਚ ਅਧਿਕਾਰੀ ਦਾ ਕਹਿਣਾ ਸੀ ਕਿ ਮਾਮਲੇ ਵਿੱਚ ਬਣਦੀ ਕਾਰਵਾਈ ਕੀਤੀ ਜਾਵੇਗੀ।