ਅੰਮ੍ਰਿਤਸਰ: ਚੋਣਾਂ ਦੌਰਾਨ ਅਕਸਰ ਸੱਤਾ ਤੇ ਕਾਬਜ਼ ਸਰਕਾਰਾਂ ਵੱਲੋਂ ਜਿੱਥੇ ਆਮ ਵਰਗ ਨੂੰ ਲੈ ਕੇ ਵੱਡੇ-ਵੱਡੇ ਐਲਾਨ ਕੀਤੇ ਜਾਂਦੇ ਹਨ। ਉੱਥੇ ਹੀ ਗ਼ਰੀਬੀ ਰੇਖਾ (Poverty line) ਤੋਂ ਹੇਠਾਂ ਜੀਵਨ ਬਸਰ ਕਰਨ ਵਾਲਿਆਂ ਨੂੰ ਲੈ ਕੇ ਵੀ ਸਰਕਾਰ (Government) ਵੱਡੇ-ਵੱਡੇ ਗੱਫੇ ਦੇਣ ਦੀਆਂ ਦੁਹਾਈਆਂ ਦਿੰਦੀ ਹੈ ਪਰ ਜਦੋਂ ਵੋਟਾਂ ਪੈ ਜਾਂਦੀਆਂ ਹਨ ਤਾਂ ਸਰਕਾਰ ਦੇ ਆਗੂ ਆਪਣੇ ਇਨ੍ਹਾਂ ਵਾਅਦਿਆਂ ਨੂੰ ਭੁਲਾ ਦਿੰਦੇ ਹਨ। ਅਜਿਹਾ ਹੀ ਇਕ ਮਾਮਲਾ ਹੁਸ਼ਿਆਰਪੁਰ ਤੋ ਸਾਹਮਣੇ ਆਇਆ ਹੈ। ਜਿੱਥੇ ਮੀਂਹ ਦੇ ਕਾਰਨ ਇੱਕ ਗਰੀਬ ਪਰਿਵਾਰ ਦੀ ਛੱਤ ਡਿੱਗ ਪਈ ਜਿਸ ਵਿੱਚ ਦਾਦੇ ਅਤੇ ਮਾਸੂਮ ਪੋਤੇ ਦੀ ਮੌਤ ਹੋ ਗਈ।
ਸੂਬੇ 'ਚ ਜਿੱਥੇ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਦੂਜੇ ਪਾਸੇ ਕਈ ਗਰੀਬ ਪਰਿਵਾਰਾਂ 'ਤੇ ਮੀਂਹ ਕਹਿਰ ਬਣ ਕੇ ਟੁੱਟ ਪਿਆ ਹੈ। ਇਸੇ ਤਰ੍ਹਾਂ ਬੀਤੀ ਰਾਤ ਤੋਂ ਇਲਾਕੇ ਅੰਦਰ ਪੈ ਰਹੇ ਤੇਜ਼ ਮੀਂਹ ਕਾਰਨ ਥਾਣਾ ਝੰਡੇਰ (Police station flag) ਅਧੀਨ ਆਉਂਦੇ ਪਿੰਡ ਮਾਛੀ ਨੰਗਲ ਨੇੜੇ ਗੁੱਜਰਾਂ (Gujjar near village Machhi Nangal) ਦੇ ਇੱਕ ਡੇਰੇ ਉੱਤੇ ਵਰਾਂਡਾ ਡਿੱਗਣ ਨਾਲ ਦਾਦੇ ਪੋਤੇ ਦੀ ਦਰਦਨਾਕ ਮੌਤ ਹੋ ਗਈ ਅਤੇ ਇੱਕ ਵਿਅਕਤੀ ਦੇ ਗੰਭੀਰ ਰੂਪ 'ਚ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।