ਪੰਜਾਬ

punjab

ETV Bharat / state

ਕਾਰ ਦਾ ਸ਼ੀਸ਼ਾ ਤੋੜ ਲੁਟੇਰੇ ਪੈਸੇ ਲੈ ਹੋਇਆ ਫਰਾਰ - ਫਰੂਟ

ਅੰਮ੍ਰਿਤਸਰ ਦੇ ਰਾਮਬਾਗ ਵਿਚ ਇਕ ਵਪਾਰੀ ਫਲ ਖਰੀਦਣ ਲਈ ਦੁਕਾਨ ਉਤੇ ਗਿਆ ਇਸ ਦੌਰਾਨ ਲੁਟੇਰੇ ਨੇ ਗੱਡੀ ਦਾ ਸ਼ੀਸ਼ਾ ਭੰਨ ਕੇ ਕੈਸ਼ ਵਾਲਾ ਬਾਗ ਲੈ ਕੇ ਫਰਾਰ ਹੋ ਗਿਆ।

ਗੱਡੀ ਦਾ ਸ਼ੀਸ਼ਾ ਤੋੜ ਕੇ ਲੁਟੇਰਾ ਕੈਸ਼ ਲੈ ਕੇ ਫਰਾਰ
ਗੱਡੀ ਦਾ ਸ਼ੀਸ਼ਾ ਤੋੜ ਕੇ ਲੁਟੇਰਾ ਕੈਸ਼ ਲੈ ਕੇ ਫਰਾਰ

By

Published : Aug 14, 2021, 12:13 PM IST

ਅੰਮ੍ਰਿਤਸਰ:ਰਾਮਬਾਗ ਦੇ ਥਾਣੇ ਦੇ ਬਿਲਕੁੱਲ ਨੇੜਿਓ ਫਲ ਖਰੀਦ ਰਹੇ ਵਪਾਰੀ ਦੀ ਗੱਡੀ ਦਾ ਸ਼ੀਸ਼ਾ ਭੰਨ ਕੇ ਉਸ ਵਿਚੋਂ ਕੈਸ਼ ਵਾਲਾ ਬਾਗ ਕੱਢ ਕੇ ਲੈ ਗਏ ਹਨ।ਨਹਿਰੂ ਸ਼ਾਪਿੰਗ ਕੰਪਲੈਕਸ ਵਿਚ ਪ੍ਰਿੰਟਰਜ ਦੀ ਦੁਕਾਨ ਚਲਾਉਣ ਵਾਲਾ ਜਗਮੋਹਨ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰਕੇ ਘਰ ਵੱਲ ਰਵਾਨਾ ਹੋ ਗਿਆ।ਲਟੇਰੇ ਵੱਲੋਂ ਫੋਰਨਚੂਨਰ ਗੱਡੀ ਦਾ ਸਾਈਡ ਵਾਲਾ ਸ਼ੀਸ਼ਾ ਤੋੜ ਕੇ ਬੈਗ ਲੈ ਕੇ ਫਰਾਰ ਹੋ ਗਿਆ।

ਗੱਡੀ ਦਾ ਸ਼ੀਸ਼ਾ ਤੋੜ ਕੇ ਲੁਟੇਰਾ ਕੈਸ਼ ਲੈ ਕੇ ਫਰਾਰ

ਇਸ ਬਾਰੇ ਪੀੜਤ ਜਗਮੋਹਨ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਘਰ ਨੂੰ ਜਾਣ ਲੱਗਾ ਫਰੂਟ ਲੈ ਕੇ ਜਾਂਦਾ ਸੀ।ਜਦੋਂ ਉਹ ਫਰੂਟ ਵਾਲੀ ਦੁਕਾਨ ਉਤੇ ਫੂਰਟ ਲੈਣ ਲਈ ਗਿਆ ਤਾਂ ਉਸ ਸਮੇਂ ਦੌਰਾਨ ਹੀ ਕਿਸੇ ਨੇ ਸ਼ੀਸ਼ਾ ਭੰਨ ਕੇ ਕੈਸ਼ ਵਾਲਾ ਬੈਗ ਕੱਢ ਲਿਆ।

ਉਧਰ ਪੁਲਿਸ ਦਾ ਕਹਿਣਾ ਹੈ ਕਿ ਦੁਕਾਨ ਉਤੇ ਲੱਗੇ ਸੀਸੀਟੀਵੀ (CCTV) ਨੂੰ ਚੈਕ ਕੀਤਾ ਜਾ ਰਿਹਾ ਹੈ।ਪੁਲਿਸ ਦਾ ਕਹਿਣਾ ਹੈ ਕਿ ਜਗਮੋਹਨ ਦੇ ਕਹਿਣ ਉਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਲੁਟੇਰੇ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜੋ:ਅੰਮ੍ਰਿਤਸਰ ’ਚ ਹੈਂਡ ਗ੍ਰੇਨੇਡ ਮਿਲਣ ਨਾਲ ਪੁਲਿਸ ਨੇ ਲੋਕਾਂ ਨੂੰ ਕੀਤੀ ਇਹ ਅਪੀਲ

ABOUT THE AUTHOR

...view details