ਅੰਮ੍ਰਿਤਸਰ: ਅਯੁੱਧਿਆ ਵਿੱਚ ਸ਼੍ਰੀ ਰਾਮ ਮੰਦਰ ਦੀ ਉਸਾਰੀ ਲਈ ਜਿੱਥੇ ਸਾਰੇ ਦੇਸ਼ ਵਿੱਚ ਉਤਸ਼ਾਹ ਹੈ, ਉੱਥੇ ਹੀ ਲੋਕ ਸ਼੍ਰੀ ਰਾਮ ਮੰਦਰ ਦੇ ਨਿਰਮਾਣ ਵਿੱਚ ਆਪਣਾ ਯੋਗਦਾਨ ਦੇ ਰਹੇ ਹਨ। ਇਸੇ ਦੇ ਚੱਲਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੂੰ 20 ਲੱਖ ਰੁਪਏ ਵੱਜੋਂ ਲੋਕਾਂ ਦਾ ਸਮਰਥਨ ਮਿਲਿਆ। ਜਿਸ ’ਤੇ ਆਰਐਸਐਸ ਨੇਤਾਵਾਂ ਦਾ ਕਹਿਣਾ ਹੈ ਕਿ ਰਾਮ ਜਨਮ ਭੂਮੀ ਟਰੱਸਟ ਦੇ ਅਧੀਨ ਮੰਦਰ ਦੀ ਉਸਾਰੀ ਲਈ ਇੱਕ ਜਨਤਕ ਸੰਗ੍ਰਹਿ ਅਭਿਆਨ ਸ਼ੁਰੂ ਕੀਤਾ ਗਿਆ ਹੈ, ਇਸੇ ਤਹਿਤ 20 ਲੱਖ ਰੁਪਏ ਦਿੱਤੇ ਗਏ ਹਨ। ਮੰਦਰ ਦੀ ਉਸਾਰੀ ਲਈ ਅੰਮ੍ਰਿਤਸਰ ਦੇ ਲੋਕਾਂ ਦੁਆਰਾ ਸਹਿਯੋਗ ਮਿਲਿਆ ਹੈ।
ਅੰਮ੍ਰਿਤਸਰ ਦੇ ਲੋਕਾਂ ਨੇ ਰਾਮ ਮੰਦਰ ਬਣਾਉਣ ਲਈ 20 ਲੱਖ ਰੁਪਏ ਹੋਰ ਦਿੱਤੇ - ਅੰਮ੍ਰਿਤਸਰ ਦੇ ਲੋਕਾਂ ਨੇ
ਜਿਸ ’ਤੇ ਆਰਐਸਐਸ ਨੇਤਾਵਾਂ ਦਾ ਕਹਿਣਾ ਹੈ ਕਿ ਰਾਮ ਜਨਮ ਭੂਮੀ ਟਰੱਸਟ ਦੇ ਅਧੀਨ ਮੰਦਰ ਦੀ ਉਸਾਰੀ ਲਈ ਇੱਕ ਜਨਤਕ ਸੰਗ੍ਰਹਿ ਅਭਿਆਨ ਸ਼ੁਰੂ ਕੀਤਾ ਗਿਆ ਹੈ, ਇਸੇ ਤਹਿਤ 20 ਲੱਖ ਰੁਪਏ ਦਿੱਤੇ ਗਏ ਹਨ। ਮੰਦਰ ਦੀ ਉਸਾਰੀ ਲਈ ਅੰਮ੍ਰਿਤਸਰ ਦੇ ਲੋਕਾਂ ਦੁਆਰਾ ਸਹਿਯੋਗ ਮਿਲਿਆ ਹੈ।
26 ਤਰੀਕ ਨੂੰ ਜੋ ਵਾਪਰਿਆ ਉਹ ਬਹੁਤ ਦੁਖਦਾਈ ਹੈ- ਸ਼ਵੇਤ ਮਲਿਕ
ਨਾਲ ਹੀ ਸਵੇਤ ਮਲਿਕ ਨੇ ਇਹ ਵੀ ਕਿਹਾ ਕਿ ਜੋ ਕੁਝ ਵੀ ਦਿੱਲੀ ’ਚ 26 ਤਰੀਕ ਨੂੰ ਬਹੁਤ ਹੀ ਮੰਦਭਾਗਾ ਭਾਣਾ ਵਾਪਰਿਆ। ਨਾਲ ਹੀ ਉਨ੍ਹਾਂ ਨੇ ਦੀਪ ਸਿੱਧੂ ਦੀਆਂ ਤਸਵੀਰਾਂ ਪ੍ਰਧਾਨ ਮੰਤਰੀ ਤੇ ਅਮਿਤ ਸ਼ਾਹ ਨਾਲ ਵਾਇਰਲ ਹੋਣ ਤੇ ਕਿਹਾ ਕਿ ਉਨ੍ਹਾਂ ਦੀ ਤਸਵੀਰਾਂ ਹੋਰ ਕਈ ਸਾਰੇ ਲੋਕਾਂ ਦੇ ਨਾਲ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕੁਝ ਲੋਕਾਂ ਨੇ ਕਿਸਾਨੀ ਲਹਿਰ ਨੂੰ ਖਾਲਿਸਤਾਨੀ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ। ਸਰਕਾਰ ਦਾ ਇਨ੍ਹਾਂ ਤਿੰਨਾਂ ਕਾਨੂੰਨਾ ਤਾਂ ਕਹਿਣਾ ਹੈ ਕਿ ਇਕ ਕਾਨੂੰਨ ਡੇਢ ਸਾਲ ਕਾਨੂੰਨ ਲਾਗੂ ਨਹੀਂ ਹੋਣਗੇ । ਜਿਸ ਤੇ ਕਿਸਾਨਾਂ ਨੂੰ ਸਰਕਾਰ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਤੇ ਮਾਮਲੇ ਨੂੰ ਖਤਮ ਕਰਨ 'ਚ ਸਹਿਯੋਗ ਦੇਣਾ ਚਾਹੀਦਾ ਹੈ।