ਅੰਮ੍ਰਿਤਸਰ: ਰੇਲਵੇ ਸਟੇਸ਼ਨ ਦੇ ਬਾਹਰ ਪਾਰਕਿੰਗ ਨੂੰ ਲੈਕੇ ਵਿਵਾਦ ਛਿੜਿਆ ਤਾਂ ਓਲਾ ਉਬਰ ਕੈਬ ਡਰਾਈਵਰਾਂ ਨੇ ਪਾਰਕਿੰਗ ਠੇਕੇਦਾਰ ਖ਼ਿਲਾਫ਼ ਪ੍ਰਦਰਸ਼ਨ (Demonstration against parking contractor) ਸ਼ੁਰੂ ਕਰ ਦਿੱਤਾ। ਓਲਾ ਉਬਰ ਕੈਬ ਐਸੋਸੀਏਸ਼ਨ (Ola Uber Cab Association) ਆਗੂਆਂ ਨੇ ਕਿਹਾ ਕਿ ਰੇਲਵੇ ਸਟੇਸ਼ਨ ਦੇ ਬਾਹਰ ਬਣੀਆਂ ਤਿੰਨ ਲੇਨ ਜਿਨ੍ਹਾਂ ਵਿੱਚੋਂ ਇੱਕ ਲੇਨ ਬਿਲਕੁਲ ਫ੍ਰੀ ਹੈ ਜਿਸ ਵਿੱਚ ਕਿ ਕੋਈ ਵੀ ਵਿਅਕਤੀ ਆਪਣੇ ਪਸੀਜਰ ਨੂੰ ਛੱਡ ਕੇ ਜਾ ਇੱਥੋਂ ਲੈ ਕੇ ਜਾ ਸਕਦਾ ਹੈ ਜਿਸ ਕੋਲ ਕਿਸੇ ਵੀ ਤਰੀਕੇ ਦੀ ਪਾਰਕਿੰਗ ਫੀਸ ਨਹੀਂ ਲਈ ਜਾਂਦੀ ਲੇਕਿਨ ਰੇਲਵੇ ਸਟੇਸ਼ਨ ਦੇ ਬਾਹਰ ਬਣੀ ਪਾਰਕਿੰਗ ਦੇ ਕਰਿੰਦਿਆਂ ਵੱਲੋਂ ਕਾਰ ਚਾਲਕਾਂ ਕੋਲੋਂ ਪੈਸੇ ਮੰਗੇ ਜਾਂਦੇ ਹਨ। ਜਿਸ ਕਰਕੇ ਅੱਜ ਉਹ ਰੋਸ ਪ੍ਰਦਰਸ਼ਨ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਕਾਰ ਪਾਰਕਿੰਗ ਦਾ ਠੇਕਾ (Car parking contract) ਜਦੋਂ ਨਵੇਂ ਠੇਕੇਦਾਰ ਦੇ ਹੱਥ ਵਿਚ ਗਿਆ ਤਾਂ ਉਨ੍ਹਾਂ ਦੇ ਕਰਿੰਦਿਆਂ ਵੱਲੋਂ ਬਿਨਾਂ ਗੱਲ ਤੋਂ ਧੱਕੇ ਨਾਲ ਵਸੂਲੀ ਕੀਤੀ ਜਾਂਦੀ ਤੇ ਕਿਸੇ ਵੀ ਤਰੀਕੇ ਦੀ ਵਰਦੀ ਪਾਰਕਿੰਗ ਦੇ ਕਰਿੰਦੇ ਵਲੋ ਨਹੀਂ ਪਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇੱਕ ਮਿੰਟ ਵੀ ਗੱਡੀ ਖੜ੍ਹੀ ਕਰਨ ਦੇ ਵੀ ਠੇਕੇਦਾਰ ਵੱਲੋਂ ਪੈਸੇ ਵਸੂਲੇ ਜਾ ਰਹੇ ਹਨ ਤਾਂ ਇਸਦੇ ਲਈ ਉਨ੍ਹਾਂ ਨੂੰ ਬਾਹਰ ਬੋਰਡ ਲਗਾ ਕੇ ਸ਼ਹਿਰ ਵਾਸੀਆਂ ਨੂੰ ਡਰਾਈਵਰਾਂ ਨੂੰ ਸੁਚੇਤ ਕਰਨਾ ਚਾਹੀਦਾ ਹੈ।
ਠੇਕੇਦਾਰ ਦੀ ਸਫ਼ਾਈ: ਇਸ ਪਾਰਕਿੰਗ ਦੇ ਠੇਕੇਦਾਰ ਅਤੇ ਭਾਜਪਾ ਨੇਤਾ ਸੰਜੀਵ ਕੁਮਾਰ ਨੇ ਕਿਹਾ ਕਿ ਅਸੀਂ ਪੰਜ ਮਿੰਟ ਤੱਕ ਦੀ ਕਿਸੇ ਵੀ ਤਰੀਕੇ ਤੋ ਪੈਸੇ ਨਹੀਂ ਲੈਂਦੇ ਕੁਝ ਡਰਾਈਵਰਾਂ ਵੱਲੋਂ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਏਥੇ ਬਿਨਾਂ ਪੈਸੇ ਦਿੱਤੇ ਹੀ ਗੱਡੀ ਖੜ੍ਹੀ ਕਰਨ ਦਿੱਤੀ ਜਾਵੇ ਇਸ ਕਰਕੇ ਉਹ ਇਹ ਸਾਰਾ ਵਿਵਾਦ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਅੱਜ ਵੀ ਨਜਾਇਜ਼ ਤੌਰ ਉੱਤੇ ਡਰਾਈਵਰਾਂ ਵਲੋ ਪ੍ਰਦਰਸ਼ਨ ਕੀਤਾ ਜਾ ਰਿਹਾ ਅਤੇ ਪਰਕਿੰਗ ਦੇ ਕਰਿੰਦਿਆਂ ਦੀਆਂ ਮਸ਼ੀਨਾਂ ਖੋਹਣ ਦੀ ਵੀ ਕੋਸ਼ਿਸ਼ ਕੀਤੀ ਗਈ ਜਿਸ ਲਈ ਉਹਨਾਂ ਨੇ ਪੁਲਸ ਨੂੰ ਕੰਪਲੇਟ ਵੀ (The police were also given a complete form) ਦਿੱਤੀ ਹੈ।