ਅੰਮ੍ਰਿਤਸਰ :ਲਗਪਗ 45 ਦਿਨਾਂ ਤੋਂ ਅਜਨਾਲਾ ਐੱਸ.ਡੀ.ਐੱਮ ਦੀਪਕ ਭਾਟੀਆ ਦੀ ਪਤਨੀ ਇਨਸਾਫ ਲੈਣ ਵਾਸਤੇ ਦੀਪਕ ਭਾਟੀਆ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰ ਰਹੀ ਸੀ ਲੇਕਿਨ ਰੱਖੜੀ ਦੇ ਤਿਉਹਾਰ 'ਤੇ ਵੀ ਐੱਸ.ਡੀ.ਐੱਮ ਦੀਪਕ ਭਾਟੀਆ ਨੇ ਆਪਣੀ ਬੇਟੀ ਨੂੰ ਆਪਣੇ ਪੁੱਤਰਾਂ ਨੂੰ ਰੱਖੜੀ ਬੰਨ੍ਹਣ ਨਹੀਂ ਦਿੱਤੀ, ਜਿਸ ਤੋਂ ਬਾਅਦ ਕਿ ਐੱਸਡੀਐੱਮ ਦੀ ਪਤਨੀ ਦਾ ਵਿਰੋਧ ਹੋਰ ਤੇਜ਼ ਹੋ ਗਿਆ।
ਐੱਸਡੀਐਮ ਅਜਨਾਲਾ ਦੇ ਖਿਲਾਫ ਪ੍ਰਦਰਸ਼ਨ ਜਾਰੀ ਉਸ ਨੇ ਅੰਮ੍ਰਿਤਸਰ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਤੇਜ਼ ਵਰ੍ਹਦੇ ਮੀਂਹ ਦੇ ਵਿੱਚ ਵੀ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ ਪੀੜਤ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਐੱਸ.ਡੀ.ਐਮ ਅਜਨਾਲਾ ਉਨ੍ਹਾਂ ਨਾਲ ਕੁੱਟ-ਮਾਰ ਕਰਦਾ ਸੀ ਤੇ ਦਹੇਜ ਦੀ ਮੰਗ ਕਰਦਾ ਸੀ। ਜਿਸ ਤੋਂ ਬਾਅਦ ਸ਼ਿਕਾਇਤ ਕੀਤੀ ਪਰ ਫਿਰ ਵੀ ਪੁਲਿਸ ਵੱਲੋਂ ਕੋਈ ਇਨਸਾਫ ਨਹੀਂ ਮਿਲਿਆ।
ਉਨ੍ਹਾਂ ਕਿਹਾ ਕਿ ਮੇਰੇ ਪਤੀ ਨੇ ਦੋ ਬੱਚਿਆਂ ਨੂੰ ਆਪਣੇ ਕੋਲ ਰੱਖਿਆ ਹੈ ਅਤੇ ਉਨ੍ਹਾਂ ਨੂੰ ਮਿਲਣ ਨਹੀ ਦਿੰਦਾ ਅਤੇ ਰੱਖੜੀ ਦੇ ਤਿਉਹਾਰ 'ਤੇ ਵੀ ਉਸ ਦੀ ਬੇਟੀ ਨੂੰ ਦੋ ਬੱਚਿਆਂ ਨਾਲ ਨਹੀਂ ਮਿਲਣ ਦਿੱਤਾ ਗਿਆ ਅਤੇ ਨਾ ਹੀ ਉਸ ਦੀ ਬੇਟੀ ਨੂੰ ਰੱਖੜੀ ਬੰਨ੍ਹਣ ਦਿੱਤੀ ਗਈ, ਜਿਸ ਦੇ ਚਲਦੇ ਉਨ੍ਹਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ।
ਇਹ ਵੀ ਪੜ੍ਹੋ:ਇਜਲਾਸ ਵਾਲੇ ਦਿਨ ਬੇਰੁਜ਼ਗਾਰ ਨੌਜਵਾਨਾਂ ਵੱਲੋਂ ਪ੍ਰਦਰਸ਼ਨ
ਦੂਜੇ ਪਾਸੇ ਐੱਸ.ਡੀ.ਐੱਮ ਦੀਪਕ ਭਾਟੀਆ ਦੀ ਬੇਟੀ ਨੇ ਕਿਹਾ ਕਿ ਉਹ ਰੱਖੜੀ ਵਾਲੇ ਦਿਨ ਤੋਂ ਆਪਣੇ ਹੱਥ ਵਿੱਚ ਦੋ ਰੱਖੜੀਆਂ ਭਰ ਕੇ ਆਪਣੇ ਭਰਾਵਾਂ ਦੇ ਗੁੱਟ 'ਤੇ ਰੱਖੜੀ ਬੰਨ੍ਹਣ ਦਾ ਇੰਤਜ਼ਾਰ ਕਰ ਰਹੀ ਹੈ ਲੇਕਿਨ ਉਸ ਦੇ ਪਿਤਾ ਉਸ ਦੇ ਦੋਵੇਂ ਭਰਾਵਾਂ ਨੂੰ ਮਿਲਣ ਨਹੀਂ ਦੇ ਰਹੇ ਜਿਸ ਦੇ ਰੋਸ ਵਜੋਂ ਅੱਜ ਉਹ ਸੜਕ 'ਤੇ ਬੈਠ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ ਨਾਲ ਹੀ ਛੋਟੀ ਬੱਚੀ ਦਾ ਕਹਿਣਾ ਹੈ ਕਿ ਉਹ ਆਪਣੇ ਭਰਾਵਾਂ ਦੇ ਗੁੱਟ 'ਤੇ ਰੱਖੜੀ ਜ਼ਰੂਰ ਬੰਨ੍ਹੇਗੀ।