ਅੰਮ੍ਰਿਤਸਰ :ਪੰਜਾਬ ਵਿਚ ਪਿਛਲੇ ਕੁਝ ਸਮੇਂ ਤੋਂ ਗੈਂਗਸਟਰਾਂ ਵੱਲੋਂ ਕਾਰੋਬਾਰੀਆਂ ਨੂੰ ਫੋਨ ਕਰਕੇ ਧਮਕੀਆਂ ਦੇਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਕਈਆਂ ਨੂੰ ਤਾਂ ਜਾਂ ਤੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਹਨ ਤੇ ਕਈਆਂ ਨੂੰ ਦਿਨ ਦਿਹਾੜੇ ਕਤਲ ਵੀ ਕਿੱਤਾ ਗਿਆ ਹੈ। ਜਿਸ ਦੇ ਚੱਲਦੇ ਪੁਲਿਸ ਹੁਣ ਸਖਤੀ ਕਰਦੀ ਨਜ਼ਰ ਆ ਰਹੀ ਹੈ ਅਤੇ ਇਸ ਦੇ ਨਾਲ ਹੀ ਗੈਂਗਸਟਰਾਂ ਨੂੰ ਕਾਬੂ ਵੀ ਕੀਤਾ ਜਾ ਰਿਹਾ ਹੈ। ਕਈ ਗੈਂਗਸਟਰਾਂ ਦੇ ਰਿਮਾਂਡ ਵੀ ਹਾਸਲ ਕੀਤੇ ਜਾ ਰਹੇ ਹਨ। ਪਰ ਬਾਵਜੂਦ ਇਸਦੇ ਇਕ ਵਾਰ ਫਿਰ ਕੁਝ ਵਿਅਕਤੀਆਂ ਵੱਲੋਂ ਕਾਰੋਬਾਰੀਆਂ ਨੂੰ ਧਮਕੀਆਂ ਦੇਣ ਦੇ ਮਾਮਲੇਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਵਿੱਚ ਸਾਹਮਣੇ ਆਇਆ ਹੈ। ਜਿਥੇ ILETS ਸੈਂਟਰ ਚਲਾਉਣ ਵਾਲੇ ਕਾਰੋਬਾਰੀ ਨੂੰ ਅਣਪਛਾਤਿਆਂ ਨੇ ਧਮਕੀ ਦਿੱਤੀ ਹੈ ਕਿ ਜੇਕਰ ਕਾਰੋਬਾਰ ਬੰਦ ਨਹੀਂ ਕੀਤਾ ਤਾਂ ਅੰਜਾਮ ਭੁਗਤਣਾ ਪਵੇਗਾ।
ਅਣਪਛਾਤੇ ਵਿਅਕਤੀ : ਜਿਸਦੇ ਚਲਦੇ ਮਨਦੀਪ ਸਿੰਘ ਨਾਮਕ ਵਿਅਕਤੀ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ ਕਿ ਉਹ ਪਿਛਲੇ 26 ਸਾਲਾਂ ਤੋਂ ਅੰਮ੍ਰਿਤਸਰ ਮਜੀਠਾ ਰੋਡ ਦਾ ਵਸਨੀਕ ਹੈ। ਉਸ ਨੇ ਆਪਣੇ ਘਰ ਦੇ ਉਪਰਲੇ ਹਿੱਸੇ ਵਿਚ ਪਿਛਲੇ ਦੋ ਸਾਲਾਂ ਤੋਂ ਆਪਣਾ ਕਾਰੋਬਾਰ ਖੋਹ ਲਿਆ ਹੋਇਆ ਹੈ। ਜਿਸ ਵਿੱਚ ਕਿਉਂ ਆਉਂਦਾ ਹੈ ਅਤੇ ਉਸ ਵਿਅਕਤੀ ਨੇ ਦੱਸਿਆ ਕਿ ਪਿਛਲੇ ਦੋ ਦਿਨ ਪਹਿਲਾਂ ਉਸਦੇ ਘਰ ਦੇ ਬਾਹਰ ਦੋ ਅਣਪਛਾਤੇ ਵਿਅਕਤੀ ਗੱਡੀ ਦੇ ਉੱਪਰ ਆਏ ਅਤੇ ਉਸ ਦੇ ਸੈਂਟਰ ਵਿੱਚ ਦਾਖਲ ਹੋ ਕੇ ਗਾਲੀ ਗਲੋਚ ਕਰਨ ਲੱਗੇ ਅਤੇ ਉਹਨੂੰ ਘਰ ਤੇ ਦਫ਼ਤਰ ਖਾਲੀ ਕਰਨ ਦੀਆਂ ਧਮਕੀਆਂ ਦੇ ਕੇ ਚਲੇ ਗਏ।