ਪੰਜਾਬ

punjab

ETV Bharat / state

ਨਵਜੋਤ ਸਿੱਧੂ ਅਤੇ ਮੇਰੇ 'ਚ ਸਿਰਫ਼ ਵਿਚਾਰਾਂ ਦਾ ਮਤਭੇਦ : ਕੁੰਵਰ ਵਿਜੇ ਪ੍ਰਤਾਪ

ਕੁੰਵਰ ਵਿਜੇ ਪ੍ਰਤਾਪ ਦਾ ਕਹਿਣਾ ਕਿ 'ਆਪ' ਲੋਕਾਂ ਦੇ ਮਸਲੇ ਲੈਕੇ ਚੋਣਾਂ ਲੜੇਗੀ। ਉਨ੍ਹਾਂ ਦਾ ਕਹਿਣਾ ਕਿ ਇੰਡਸਟਰੀ ਨੂੰ ਲੈਕੇ ਆਪ ਲੋਕਾਂ ਦੀ ਅਵਾਜ਼ ਚੁੱਕੇਗੀ। ਇਸ ਦੇ ਨਾਲ ਹੀ ਬੇਅਦਬੀ, ਮਾਈਨਿੰਗ ਅਤੇ ਹੋਰ ਮੁੱਦਿਆਂ 'ਤੇ ਲੋਕਾਂ 'ਚ ਵਿਚਰੇਗੀ। ਉਨ੍ਹਾਂ ਕਿਹਾ ਕਿ ਸਿੱਧੂ ਨਾਲ ਉਨ੍ਹਾਂ ਦੀ ਕੋਈ ਲੜਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਧੂ ਨਾਲ ਮਹਿਜ ਵਿਚਾਰਕ ਮਤਭੇਦ ਹੋ ਸਕਦੇ ਹਨ।

ਨਵਜੋਤ ਸਿੱਧੂ ਅਤੇ ਮੇਰੇ 'ਚ ਮਹਿਜ ਵਿਚਾਰਾਂ ਦੀ ਮਤਭੇਦ: ਕੁੰਵਰ ਵਿਜੇ ਪ੍ਰਤਾਪ
ਨਵਜੋਤ ਸਿੱਧੂ ਅਤੇ ਮੇਰੇ 'ਚ ਮਹਿਜ ਵਿਚਾਰਾਂ ਦੀ ਮਤਭੇਦ: ਕੁੰਵਰ ਵਿਜੇ ਪ੍ਰਤਾਪ

By

Published : Aug 1, 2021, 10:27 PM IST

ਅੰਮ੍ਰਿਤਸਰ: ਅਗਾਮੀ ਵਿਧਾਨਸਭਾ ਚੋਣਾਂ ਨੂੰ ਲੈਕੇ ਸਿਆਸੀ ਪਾਰਟੀਆਂ ਵਲੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸ ਦੇ ਚੱਲਦਿਆਂ ਅੰਮ੍ਰਿਤਸਰ 'ਚ ਟਰੇਡ ਯੂਨੀਅਨ ਨਾਲ ਆਮ ਆਦਮੀ ਪਾਰਟੀ ਤੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਵਲੋਂ ਮਟਿੰਗ ਕੀਤੀ ਗਈ। ਇਸ ਮੌਕੇ ਵੱਖ-ਵੱਖ ਪਾਰਟੀਆਂ ਦੇ ਕਈ ਆਗੂਆਂ ਅਤੇ ਵਰਕਰਾਂ ਨੂੰ ਆਮ ਆਦਮੀ ਪਾਰਟੀ 'ਚ ਸ਼ਾਮਲ ਵੀ ਕੀਤਾ ਗਿਆ।

ਨਵਜੋਤ ਸਿੱਧੂ ਅਤੇ ਮੇਰੇ 'ਚ ਮਹਿਜ ਵਿਚਾਰਾਂ ਦੀ ਮਤਭੇਦ: ਕੁੰਵਰ ਵਿਜੇ ਪ੍ਰਤਾਪ

ਇਸ ਸਬੰਧੀ ਕੁੰਵਰ ਵਿਜੇ ਪ੍ਰਤਾਪ ਦਾ ਕਹਿਣਾ ਕਿ 'ਆਪ' ਲੋਕਾਂ ਦੇ ਮਸਲੇ ਲੈਕੇ ਚੋਣਾਂ ਲੜੇਗੀ। ਉਨ੍ਹਾਂ ਦਾ ਕਹਿਣਾ ਕਿ ਇੰਡਸਟਰੀ ਨੂੰ ਲੈਕੇ ਆਪ ਲੋਕਾਂ ਦੀ ਅਵਾਜ਼ ਚੁੱਕੇਗੀ। ਇਸ ਦੇ ਨਾਲ ਹੀ ਬੇਅਦਬੀਮ ਮਾਈਨਿੰਗ ਅਤੇ ਹੋਰ ਮੁੱਦਿਆਂ 'ਤੇ ਲੋਕਾਂ 'ਚ ਵਿਚਰੇਗੀ। ਉਨ੍ਹਾਂ ਕਿਹਾ ਕਿ ਸਿੱਧੂ ਨਾਲ ਉਨ੍ਹਾਂ ਦੀ ਕੋਈ ਲੜਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਧੂ ਨਾਲ ਮਹਿਜ ਵਿਚਾਰਕ ਮਤਭੇਦ ਹੋ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਗੋਲੀਕਾਂਡ ਨੂੰ ਲੈਕੇ ਜੋ ਵੀ ਤੱਥ ਹੋਣਗੇ ਉਹ ਜਨਤਾ ਸਾਹਮਣੇ ਪੇਸ਼ ਕੀਤੇ ਜਾਣਗੇ। ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਅਸਤੀਫ਼ੇ ਨਾਲ ਕਿਸੇ ਨੂੰ ਲਾਭ ਮਿਲਿਆ ਹੈ ਤਾਂ ਉਹ ਨਵਜੋਤ ਸਿੱਧੂ ਨੂੰ ਇਸ ਦਾ ਸਿਆਸੀ ਲਾਭ ਮਿਲਿਆ ਹੈ।

ਇਹ ਵੀ ਪੜ੍ਹੋ:ਪਿੰਡ ਦੇ ਲੋਕਾਂ ਵੱਲੋਂ ਹੀ ਬਲਜੀਤ ਸਿੰਘ ਦਾਦੂਵਾਲ ਦਾ ਕੀਤਾ ਬਾਈਕਾਟ

ABOUT THE AUTHOR

...view details