ਪੰਜਾਬ

punjab

ETV Bharat / state

ਵਿਧਾਇਕ ਨੇ ਹਲਕੇ ਦੇ ਨਵੇਂ ਨਿਯੁਕਤ ਪੁਲਿਸ ਅਫਸਰਾਂ ਨਾਲ ਕੀਤੀ ਮੀਟਿੰਗ - ਨਵੇਂ ਨਿਯੁਕਤ ਇੰਚਾਰਜਾਂ

ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਨਵੇਂ ਨਿਯੁਕਤ ਇੰਚਾਰਜਾਂ ਨਾਲ ਪੁਲਿਸ ਅਫਸਰਾਂ ਨਾਲ ਕੀਤੀ ਮੀਟਿੰਗ,ਇਲਾਕੇ ਵਿੱਚ ਅਮਨ ਕਾਨੂੰਨ ਅਤੇ ਸ਼ਾਂਤੀ ਬਣਾਏ ਰੱਖਣ ਲਈ ਪੁਲਿਸ ਲੋਕਾਂ ਦੀ ਸੇਵਾ ਲਈ ਹਮੇਸ਼ਾਂ ਹਾਜ਼ਰ ਹੈ

ਵਿਧਾਇਕ ਨੇ ਹਲਕੇ ਦੇ ਨਵੇਂ ਨਿਯੁਕਤ ਪੁਲਿਸ ਅਫਸਰਾਂ ਨਾਲ ਕੀਤੀ ਮੀਟਿੰਗ
ਵਿਧਾਇਕ ਨੇ ਹਲਕੇ ਦੇ ਨਵੇਂ ਨਿਯੁਕਤ ਪੁਲਿਸ ਅਫਸਰਾਂ ਨਾਲ ਕੀਤੀ ਮੀਟਿੰਗ

By

Published : May 14, 2021, 9:35 PM IST

ਅੰਮ੍ਰਿਤਸਰ:ਹਲਕਾ ਬਾਬਾ ਬਕਾਲਾ ਸਾਹਿਬ ਅਧੀਨ ਪੈਂਦੇ ਥਾਣੇ ਅਤੇ ਪੁਲਿਸ ਚੌਂਕੀਆਂ ਦੇ ਨਵੇਂ ਨਿਯੁਕਤ ਇੰਚਾਰਜਾਂ ਨਾਲ ਜਾਣੂ ਹੁੰਦਿਆਂ, ਇਲਾਕੇ ਵਿੱਚ ਵੱਧ ਰਹੇ ਕਰਾਈਮ ਨੂੰ ਠੱਲ੍ਹ ਪਾਉਣ ਸਬੰਧੀ ਵਿਚਾਰ ਵਟਾਂਦਰਾ ਕਰਨ ਲਈ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਪੁਲਿਸ ਅਫਸਰਾਂ ਨਾਲ ਮੀਟਿੰਗ ਕੀਤੀ। ਪੱਤਰਕਾਰਾਂ ਨਾਲ ਜਾਣਕਾਰੀ ਸਾਂਝੇ ਕਰਦਿਆਂ, ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਦੱਸਿਆ, ਕਿ ਇਲਾਕੇ ਵਿੱਚ ਅਮਨ ਕਾਨੂੰਨ ਅਤੇ ਸ਼ਾਂਤੀ ਬਣਾਏ ਰੱਖਣ ਲਈ ਪੁਲਿਸ ਲੋਕਾਂ ਦੀ ਸੇਵਾ ਲਈ ਹਮੇਸ਼ਾਂ ਹਾਜ਼ਰ ਹੈ।

ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਅਪਰਾਧਿਕ ਗਤੀਵਿਧੀਆਂ ਕਰਨ ਵਾਲੇ ਸ਼ਰਾਰਤੀ ਅਨਸਰ੍ਹਾਂ ਨੂੰ ਨੱਥ ਪਾਉਣ ਲਈ ਅਤੇ ਅਮਨ ਕਾਨੂੰਨ ਦੀ ਸਥਿਤੀ ਬਣਾਏ ਰੱਖਣ ਲਈ ਹਾਲਾਤਾਂ ਤੋਂ ਜਾਣੂ ਹੁੰਦਿਆਂ, ਥਾਣਾ ਬਿਆਸ ਦੇ ਨਵ ਨਿਯੁਕਤ ਐਸ.ਐਚ.ਓ ਪ੍ਰਭਜੋਤ ਸਿੰਘ, ਥਾਣਾ ਖਲਚੀਆਂ ਮੁੱਖੀ ਬਲਜਿੰਦਰ ਸਿੰਘ ਅਤੇ ਰਈਆਂ ਚੌਂਕੀ ਇੰਚਾਰਜ ਜਸਜੀਤ ਸਿੰਘ ਨਾਲ ਮੀਟਿੰਗ ਕੀਤੀ ਗਈ। ਜਿਸ 'ਚ ਇਲਾਕੇ ਬਾਰੇ ਵਿਚਾਰ ਚਰਚਾ ਕੀਤੀ ਗਈ ਹੈ।

ਵਿਧਾਇਕ ਭਲਾਈਪੁਰ ਨੇ ਕਿਹਾ ਕਿ ਲੋਕਾਂ ਨੂੰ ਇਨਸਾਫ ਦਿਵਾਉਣ ਅਤੇ ਇਲਾਕੇ ਵਿੱਚ ਅਮਨ ਕਾਨੂੰਨ ਬਹਾਲ ਰੱਖਣਾ ਪ੍ਰਸ਼ਾਸ਼ਨ ਦੇ ਨਾਲ ਨਾਲ ਸਰਕਾਰ ਦਾ ਵੀ ਪਹਿਲਾ ਫਰਜ ਹੈ, ਜਿਸ ਲਈ ਉਹ ਵਚਨਬੱਧ ਹਨ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਸਮੇਂ ਤਾਜਾ ਹਾਲਾਤਾਂ ਦੌਰਾਨ ਕੋਵਿਡ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਇਸ ਕਰੋਨਾ ਮਹਾਂਮਾਰੀ ਦਾ ਸਫਾਇਆ ਕੀਤਾ ਜਾ ਸਕੇ।

ABOUT THE AUTHOR

...view details