ਪੰਜਾਬ

punjab

ETV Bharat / state

ਜਲ੍ਹਿਆਂਵਾਲਾ ਬਾਗ਼ ਕਤਲੇਆਮ ਦੇ ਸ਼ਹੀਦਾਂ ਨੂੰ ਅੱਜ ਵੀ ਸਨਮਾਨ ਦੀ ਦਰਕਾਰ - ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ

13 ਅਪ੍ਰੈਲ 1919 ਨੂੰ ਜਲ੍ਹਿਆਂਵਾਲਾ ਬਾਗ਼ ਵਿੱਚ ਹੋਏ ਕਤਲੇਆਮ ਵਿੱਚ ਫੌਤ ਹੋਏ ਦੇਸ਼ ਭਗਤਾਂ ਦਾ ਨਾਂਅ 101 ਸਾਲ ਬਾਅਦ ਸਰਕਾਰੀ ਰਿਕਾਰਡ ਵਿੱਚ ਦਰਜ ਹੋ ਗਿਆ ਹੈ। ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਤਾਬਦੀ ਸਮਾਗਮ ਦੇ ਪ੍ਰਸੰਗ ਵਿੱਚ ਇਸ ਨੂੰ ਅਪਲੋਡ ਕੀਤਾ ਹੈ। ਇਸ ਸਮੇਂ ਪਹਿਲੇ ਪੜਾਅ ਵਿੱਚ 13 ਪਰਿਵਾਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਸਤਾਵੇਜ਼ ਸੌਂਪੇ ਹਨ।

ਫ਼ੋਟੋ
ਫ਼ੋਟੋ

By

Published : Jan 20, 2021, 8:08 PM IST

ਅੰਮ੍ਰਿਤਸਰ: 13 ਅਪ੍ਰੈਲ 1919 ਨੂੰ ਜਲ੍ਹਿਆਂਵਾਲਾ ਬਾਗ਼ ਵਿੱਚ ਹੋਏ ਕਤਲੇਆਮ ਵਿੱਚ ਫੌਤ ਹੋਏ ਦੇਸ਼ ਭਗਤਾਂ ਦਾ ਨਾਂਅ 101 ਸਾਲ ਬਾਅਦ ਸਰਕਾਰੀ ਰਿਕਾਰਡ ਵਿੱਚ ਦਰਜ ਹੋ ਗਿਆ ਹੈ। ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਤਾਬਦੀ ਸਮਾਗਮ ਦੇ ਪ੍ਰਸੰਗ ਵਿੱਚ ਇਸ ਨੂੰ ਅਪਲੋਡ ਕੀਤਾ ਹੈ। ਇਸ ਸਮੇਂ ਪਹਿਲੇ ਪੜਾਅ ਵਿੱਚ 13 ਪਰਿਵਾਰਾਂ ਨੇ ਆਪਣੇ ਦਸਤਾਵੇਜ਼ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪੇ ਹਨ।

ਸ਼ਹੀਦੀ ਸਮਾਗਮ 25 ਜਨਵਰੀ ਨੂੰ ਰਣਜੀਤ ਐਵੀਨਿਊ ਵਿਖੇ ਅਮ੍ਰਿਤ ਆਨੰਦ ਪਾਰਕ ਵਿਖੇ ਹੋਵੇਗਾ। ਇਹ ਪਹਿਲ ਡੀਸੀ ਗੁਰਪ੍ਰੀਤ ਸਿੰਘ ਖਹਿਰਾ ਨੇ ਕੀਤੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਆਪਣੀ ਵੈਬਸਾਈਟ https://amritsar.nic.in 'ਤੇ ਸ਼ਹੀਦਾਂ ਨਾਲ ਸਬੰਧਤ ਜਾਣਕਾਰੀ ਦਿੱਤੀ ਹੈ।

ਜਲ੍ਹਿਆਂਵਾਲਾ ਬਾਗ਼ ਕਤਲੇਆਮ ਦੇ ਸ਼ਹੀਦਾਂ ਨੂੰ ਅੱਜ ਵੀ ਸਨਮਾਨ ਦੀ ਦਰਕਾਰ

ਸ਼ਹੀਦ ਦੇ ਪੋਤਰੇ ਮਹੇਸ਼ ਬਹਿਲ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਆਪਣੇ ਦਾਦਾ ਹਰੀ ਰਾਮ ਬਹਿਲ ਬਾਰੇ ਦੱਸਿਆ ਕਿ ਉਨ੍ਹਾਂ ਦੇ ਦਾਦਾ ਜੀ ਨੂੰ ਬਗੀਚੇ ਵਿੱਚ ਦੋ ਗੋਲੀਆਂ ਲੱਗੀਆਂ ਸਨ, ਜਿਸ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ। ਜਲ੍ਹਿਆਵਾਲਾ ਬਾਗ਼ ਵਿੱਚ ਸ਼ਹੀਦ ਹੋਏ ਦੇਸ਼ ਭਗਤਾਂ ਦੇ ਪਰਿਵਾਰਾਂ ਦਾ ਹੁਣ ਸਰਕਾਰ ਨੇ ਇੱਕ ਕਾਰਡ ਬਣਾਇਆ ਹੈ ਜੋ ਕਿ Govt of Punjab ਦਾ ਹੈ। ਉਨ੍ਹਾਂ ਕਿਹਾ ਕਿ ਪਰ ਉਨ੍ਹਾਂ ਨੂੰ ਇਸ ਕਾਰਡ ਦਾ ਲਾਭ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਇਸ ਕਾਰਡ ਨਾਲ ਉਨ੍ਹਾਂ ਨੂੰ ਜਲੰਧਰ ਤੱਕ ਜਾਣ ਦੀ ਟੌਲ ਟੈਕਸ ਵਿੱਚ ਛੂਟ ਮਿਲੀ ਹੈ ਉਵੇਂ ਉਨ੍ਹਾਂ ਨੂੰ ਕੋਈ ਸੁਵਿਧਾ ਨਹੀਂ ਹੈ।

ਉਨ੍ਹਾਂ ਨੇ ਸਰਕਾਰ ਨੂੰ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਸੁਵਿਧਾ ਪ੍ਰਦਾਨ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਭਾਰਤ ਸਰਕਾਰ ਨੂੰ ਮੰਗ ਕੀਤੀ ਸੀ ਕਿ ਉਨ੍ਹਾਂ ਨੂੰ ਸੁਵਿਧਾ ਪ੍ਰਦਾਨ ਕੀਤਾ ਜਾਵੇ।

ABOUT THE AUTHOR

...view details