ਪੰਜਾਬ

punjab

ETV Bharat / state

ਆਸਟਰੀਆ ’ਚ ਸਿੱਖ ਧਰਮ ਰਜਿਸਟਰਡ, ਜਥੇਦਾਰ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸੰਗਤ ਨੂੰ ਦਿੱਤੀ ਵਧਾਈ

ਯੂਰਪੀ ਦੇਸ਼ ਆਸਟਰੀਆ ਵਿੱਚ ਸਿੱਖ ਧਰਮ ਰਜਿਸਟਰ ਹੋਣ ਮਗਰੋਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਆਸਟਰੀਆ ਸਿੱਖ ਧਰਮ ਰਜਿਸਟਰ ਕਰਨ ਵਾਲਾ ਯੂਰਪ ਦਾ ਪਹਿਲਾ ਦੇਸ਼ ਬਣ ਗਿਆ ਹੈ।

ਫ਼ੋਟੋ
ਫ਼ੋਟੋ

By

Published : Dec 30, 2020, 5:21 PM IST

ਅੰਮ੍ਰਿਤਸਰ: ਸਿੱਖ ਧਰਮ ਜੋ ਕੇ ਤਿਆਗ, ਭਾਵਨਾ, ਸ਼ਰਧਾ,ਪ੍ਰੇਮ, ਜ਼ਜਬਾਤ ਤੇ ਸਿਧਾਂਤਾਂ ਦੀ ਤਸਵੀਰ ਪੇਸ਼ ਕਰਦਾ ਹੈ। ਭਾਵੇਂ ਕਿ ਸਿੱਖੀ ਸਿਧਾਂਤਾਂ ਨੂੰ ਮੰਨਣ ਵਾਲੇ ਲੋਕਾਂ ਦੀ ਗਿਣਤੀ ਵਿਸ਼ਵ ਵਿੱਚ ਬਹੁਤ ਘੱਟ ਹੈ ਫਿਰ ਵੀ ਦੁਨੀਆਂ ਦੇ ਲਗਭਗ ਸਾਰੇ ਦੇਸ਼ਾਂ ਵਿੱਚ ਸਿੱਖ ਆਪਣੀ ਬਹਾਦਰੀ, ਇਮਾਨਦਾਰੀ ਕਰਕੇ ਝੰਡੇ ਗੱਡ ਰਹੇ ਹਨ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਸਿੱਖ ਸੰਗਤ ਨੂੰ ਵਧਾਈ

ਇਸੇ ਤਹਿਤ ਹੀ ਸਿੱਖਾਂ ਵੱਲੋਂ ਆਪਣੀ ਮਿਹਨਤ ਤੇ ਜਜ਼ਬੇ ਦੇ ਬਲਬੂਤੇ ਆਸਟਰੀਆ ਦੇਸ਼ ਵਿੱਚ ਵੀ ਨਾਂਂਅ ਕਮਾਇਆ ਹੈ ਤੇ ਹੁਣ ਉਥੇ ਸਿੱਖ ਧਰਮ ਰਜਿਸਟਰਡ ਹੋ ਗਿਆ ਹੈ। ਆਸਟਰੀਆ ਦੇਸ਼ ਯੂਰਪ ਦਾ ਇੱਕ ਨਾਮਵਰ ਦੇਸ਼ ਹੈ, ਇਸ ਦੇਸ਼ ਵਿੱਚ ਰਜਿਸਟਰੇਸ਼ਨ ਮਿਲਣ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਸਿੱਖ ਸੰਗਤਾਂ ਨੂੰ ਵਧਾਈ ਦਿੱਤੀ ਹੈ।
ਇੱਥੇ ਇਹ ਵੀ ਜਿਕਰਯੋਗ ਹੈ ਕਿ ਸਿੱਖ ਧਰਮ ਨੂੰ ਆਸਟਰੀਆ ਵਿਚ ਰਜਿਸਟਰ ਕਰਵਾਉਣ ਲਈ 2019 ਤੋਂ ਕਾਰਵਾਈ ਸ਼ੁਰੂ ਕੀਤੀ ਗਈ ਤੇ 2020 ਵਿੱਚ ਸਿੱਖ ਧਰਮ ਨੂੰ ਰਜਿਸਟਰਡ ਕਰ ਦਿੱਤਾ ਗਿਆ ਅਤੇ ਹੁਣ ਸਿੱਖ ਆਪਣੇ ਹਰ ਪ੍ਰਕਾਰ ਦੇ ਦਸਤਾਵੇਜ਼ਾਂ ਵਿੱਚ ਸਿੱਖ ਧਰਮ ਲਗਵਾ ਸਕਦੇ ਹਨ।

ABOUT THE AUTHOR

...view details