ਪੰਜਾਬ

punjab

By

Published : Apr 2, 2022, 7:41 PM IST

ETV Bharat / state

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਵੱਲੋਂ ਭੇਟ ਕੀਤੇ ਚੰਦੋਆ ਸਾਹਿਬ ਦਾ ਮਸਲਾ ਫੇਰ ਭਖਿਆ

ਸੰਗਤਾਂ ਵੱਲੋਂ ਭੇਂਟ ਕੀਤੇ ਜਾਣ ਵਾਲੇ ਚੰਦੋਆ ਸਾਹਿਬ ਨੂੰ ਲੈ ਕੇ ਇੱਕ ਵਾਰ ਫਿਰ ਭਖਦਾ ਨਜ਼ਰ ਆ ਰਿਹਾ ਹੈ, ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਸਕੱਤਰਾਂ ਅਤੇ ਮੈਂਬਰਾਂ ਵੱਲੋਂ ਅੱਜ ਡਿਪਟੀ ਕਮਿਸ਼ਨਰ ਆਫ ਪੁਲਿਸ ਨੂੰ ਇੱਕ ਸ਼ਿਕਾਇਤ ਪੱਤਰ ਦਿੱਤਾ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਵੱਲੋਂ ਭੇਟ ਕੀਤੇ ਚੰਦੋਆ ਸਾਹਿਬ ਦਾ ਮਸਲਾ ਫੇਰ ਭਖਿਆ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਵੱਲੋਂ ਭੇਟ ਕੀਤੇ ਚੰਦੋਆ ਸਾਹਿਬ ਦਾ ਮਸਲਾ ਫੇਰ ਭਖਿਆ

ਅੰਮ੍ਰਿਤਸਰ: ਸੰਗਤਾਂ ਵੱਲੋਂ ਭੇਂਟ ਕੀਤੇ ਜਾਣ ਵਾਲੇ ਚੰਦੋਆ ਸਾਹਿਬ ਨੂੰ ਲੈ ਕੇ ਇੱਕ ਵਾਰ ਫਿਰ ਭਖਦਾ ਨਜ਼ਰ ਆ ਰਿਹਾ ਹੈ, ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਸਕੱਤਰਾਂ ਅਤੇ ਮੈਂਬਰਾਂ ਵੱਲੋਂ ਅੱਜ ਡਿਪਟੀ ਕਮਿਸ਼ਨਰ ਆਫ ਪੁਲਿਸ ਨੂੰ ਇੱਕ ਸ਼ਿਕਾਇਤ ਪੱਤਰ ਦਿੱਤਾ। ਸਿੱਖਾਂ ਦੀਆਂ ਧਾਰਮਿਕ ਪਾਉਣ ਠੇਸ ਪਹੁੰਚਾਉਣ ਵਾਲੇ ਪ੍ਰਾਈਮ ਏਸ਼ੀਆ ਚੈਨਲ ਦੇ ਪੱਤਰਕਾਰ ਜਤਿੰਦਰ ਪੰਨੂੰ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਅਤੇ ਮੈਂਬਰ ਭਗਵੰਤ ਸਿੰਘ ਸਿਆਲਕਾ ਅਤੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ ਵੱਲੋਂ ਦੱਸਿਆ ਗਿਆ ਕਿ ਬੀਤੇ 28 ਮਾਰਚ ਨੂੰ ਪ੍ਰਾਈਮ ਏਸ਼ੀਆ ਚੈਨਲ ਤੇ ਪੱਤਰਕਾਰ ਜਤਿੰਦਰ ਪੰਨੂ ਵੱਲੋਂ ਇਕ ਨਿਊਜ਼ ਲਗਾ ਗੁਰੂ ਘਰ ਸੰਗਤਾਂ ਵੱਲੋਂ ਪੂਰੀ ਸ਼ਰਧਾ ਨਾਲ ਚੜ੍ਹਾਏ ਜਾਣ ਵਾਲੇ ਰੁਮਾਲਾ ਸਾਹਿਬ ਵੇਚਣ ਸਬੰਧੀ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਸੀ ਜੋ ਕਿ ਬੇਬੁਨਿਆਦ ਹੈ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਵੱਲੋਂ ਭੇਟ ਕੀਤੇ ਚੰਦੋਆ ਸਾਹਿਬ ਦਾ ਮਸਲਾ ਫੇਰ ਭਖਿਆ

ਪ੍ਰਾਈਮ ਏਸ਼ੀਆ ਵੱਲੋਂ ਸਿੱਖ ਵਿਰੋਧੀ ਖਬਰਾਂ ਪ੍ਰਕਾਸ਼ਿਤ ਕਰਨ ਤੇ ਅਸੀਂ ਇਕ ਸ਼ਿਕਾਇਤ ਅੰਮ੍ਰਿਤਸਰ ਪੁਲਿਸ ਦੇ ਡੀਸੀਪੀ ਪਰਮਿੰਦਰ ਸਿੰਘ ਭੰਡਾਲ ਨੂੰ ਸੌਂਪੀ ਗਈ ਹੈ। ਜਿਸ ਸੰਬੰਧੀ ਮੰਗ ਕੀਤੀ ਗਈ ਹੈ ਕਿ ਇਸ ਮਾਮਲੇ ਨੂੰ ਸਰਗਰਮੀ ਨਾਲ ਜਾਂਚ ਕੀਤੀ ਜਾਵੇ ਅਤੇ ਦੋਸ਼ੀਆਂ ਵੱਲੋਂ ਜੋ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਨਾਨਕ ਨਾਮਲੇਵਾ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੰਮ ਕੀਤਾ। ਜਿਸ ਸਬੰਧੀ ਅਸੀਂ ਉਨ੍ਹਾਂ ਤੇ ਧਾਰਾ 295 ਏ. ਦੇ ਤਹਿਤ ਕਾਰਵਾਈ ਦੀ ਮੰਗ ਕੀਤੀ ਹੈ।

ਇਸ ਸਬੰਧੀ ਡੀਸੀਪੀ ਅੰਮ੍ਰਿਤਸਰ ਪੁਲਿਸ ਪੀ. ਐੱਸ. ਭੰਡਾਲ ਨੇ ਦੱਸਿਆ ਕਿ ਸਾਨੂੰ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਵੱਲੋਂ ਸ਼ਿਕਾਇਤ ਪ੍ਰਾਪਤ ਹੋਈ ਹੈ ਅਤੇ ਉਨ੍ਹਾਂ ਇੱਕ ਪੈੱਨ ਡਰਾਈਵ ਵੀ ਦਿੱਤੀ ਹੈ। ਜਿਸ ਦੀ ਪੂਰਨ ਤੌਰ 'ਤੇ ਜਾਂਚ ਕਰਦਿਆਂ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ:'ਆਪ' ਦੀ ਸਰਕਾਰ ਦੇ ਫ਼ੈਸਲੇ 'ਤੇ ਭਖੇ ਪੰਜਾਬ ਭਰ ਦੇ ਡਿਪੂ ਹੋਲਡਰ

ABOUT THE AUTHOR

...view details