ਪੰਜਾਬ

punjab

ETV Bharat / state

ਪਾਕਿਸਤਾਨੀ ਲਾੜੀ ਨੂੰ ਭਾਰਤ ਸਰਕਾਰ ਨੇ ਦਿੱਤਾ ਵੀਜ਼ਾ, ਵਾਹਗਾ ਬਾਰਡਰ ਰਾਹੀਂ ਵਿਆਹ ਕਰਵਾਉਣ ਭਾਰਤ ਪਹੁੰਚੇਗੀ ਜਾਵੇਰਿਆ ਖ਼ਾਨਮ - ਵਾਹਗਾ ਬਾਰਡਰ

Pakistani bride to marry an Indian groom: ਪਾਕਿਸਤਾਨ ਤੋਂ ਵਿਆਹ ਕਰਵਾਉਣ ਲਈ ਜਾਵੇਰੀਆ ਖ਼ਾਨਮ (Javeria Khanam) ਨਾਂਅ ਦੀ ਕੁੜੀ ਭਾਰਤ ਪਹੁੰਚੇਗੀ। ਭਾਰਤ ਸਰਕਾਰ ਵੱਲੋਂ ਉਸ ਨੂੰ 45 ਦਿਨਾਂ ਦਾ ਵੀਜ਼ਾ ਦਿੱਤਾ ਗਿਆ ਹੈ। ਜਾਵੇਰੀਆ ਖ਼ਾਨਮ ਵਾਹਗਾ ਬਾਰਡਰ ਰਾਹੀਂ ਭਾਰਤ ਪਹੁੰਚੇਗੀ।

The Indian government gave a visa to a Pakistani bride to marry an Indian groom
ਪਾਕਿਸਤਾਨੀ ਲਾੜੀ ਨੂੰ ਭਾਰਤ ਸਰਕਾਰ ਨੇ ਦਿੱਤਾ ਵੀਜ਼ਾ, ਵਾਹਗਾ ਬਾਰਡਰ ਰਾਹੀਂ ਵਿਆਹ ਕਰਵਾਉਣ ਭਾਰਤ ਪਹੁੰਚੇਗੀ ਜਾਵੇਰਿਆ ਖ਼ਾਨਮ

By ETV Bharat Punjabi Team

Published : Dec 4, 2023, 6:51 PM IST

ਅੰਮ੍ਰਿਤਸਰ: ਭਾਰਤ ਸਰਕਾਰ (Government of India) ਨੇ ਕਰਾਚੀ ਦੀ ਰਹਿਣ ਵਾਲੀ 21 ਸਾਲ ਦੀ ਜਾਵੇਰਿਆ ਖ਼ਾਨਮ ਪੁੱਤਰੀ ਅਜ਼ਮਤ ਇਸਮਾਈਲ ਖ਼ਾਂ ਨੂੰ ਭਾਰਤ ਦਾ 45 ਦਿਨਾਂ ਦਾ ਵੀਜ਼ਾ ਦੇ ਦਿੱਤਾ ਹੈ। ਉਹ ਭਲਕੇ ਵਾਹਗਾ ਸਰਹੱਦ ਰਾਹੀਂ ਭਾਰਤ ਵਿੱਚ ਦਾਖ਼ਲ ਹੋਵੇਗੀ। ਜਾਵੇਰਿਆ ਖ਼ਾਨਮ ਦੇ ਮੰਗੇਤੇਰ ਸਮੀਰ ਖ਼ਾਂ ਅਤੇ ਪਿਤਾ ਯੁਸੁਫ਼ਜ਼ਈ ਨੇ ਅੱਜ ਬਟਾਲਾ ਦੇ ਕਾਦੀਆਂ ਵਿੱਚ ਦੱਸਿਆ ਕਿ ਉਹ ਕੋਲਕਾਤਾ ਤੋਂ ਅੱਜ ਹੀ ਪਹੁੰਚੇ ਹਨ।

ਵਾਹਗਾ ਬਾਰਡਰ ਰਾਹੀਂ ਵਿਆਹ ਕਰਵਾਉਣ ਭਾਰਤ ਪਹੁੰਚੇਗੀ ਜਾਵੇਰਿਆ ਖ਼ਾਨਮ

ਪਹਿਲਾਂ ਦੋ ਵਾਰੀ ਭਾਰਤ ਨੇ ਵੀਜ਼ਾ ਦੇਣ ਤੋਂ ਇਨਕਾਰ ਕੀਤਾ : ਉਨ੍ਹਾਂ ਦੱਸਿਆ ਕਿ ਵਾਹਗਾ ਬਾਰਡਰ (Wagah border) ਤੋਂ ਉਹ ਸ਼੍ਰੀ ਗੁਰੂ ਰਾਮ ਦਾਸ ਅੰਤਰ-ਰਾਸ਼ਟਰੀ ਏਅਰਪੋਰਟ ਤੋਂ ਕੋਲਕਾਤਾ ਦੀ ਫ਼ਲਾਈਟ ਲੈਣਗੇ। ਕੁੱਝ ਦਿਨਾਂ ਵਿੱਚ ਹੀ ਸਮੀਰ ਅਤੇ ਜਾਵੇਰਿਆ ਖ਼ਾਨਮ ਦਾ ਵਿਆਹ ਹੋਵੇਗਾ। ਜਿਸ ਤੋਂ ਬਾਅਦ ਜਾਵੇਰਿਆ ਦਾ ਲੰਬੇ ਸਮੇਂ ਦੇ ਵੀਜ਼ਾ ਵਿੱਚ ਵਾਧੇ ਲਈ ਆਵੇਦਨ ਕੀਤਾ ਜਾਵੇਗਾ। ਸਮੀਰ ਖ਼ਾਂ ਨੇ ਦੱਸਿਆ ਕਿ ਉਸ ਦੀ ਮੰਗੇਤਰ ਨੂੰ ਦੋ ਵਾਰੀ ਭਾਰਤ ਨੇ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਸੀ। ਉਸ ਤੋਂ ਬਾਅਦ ਉਹ ਸਮਾਜ ਸੇਵਕ ਅਤੇ ਜਰਨਲਿਸਟ ਮਕਬੂਲ ਅਹਿਮਦ ਵਾਸੀ ਕਾਦੀਆਂ ਦੇ ਸੰਪਰਕ ਵਿੱਚ ਆਏ।

ਭਾਰਤ ਸਰਕਾਰ ਨੇ ਵੀਜ਼ਾ ਦਿੱਤਾ: ਇਸ ਤੋਂ ਬਾਅਦ ਉਹ ਪਹਿਲਾਂ ਅਨੇਕ ਪਾਕਿਸਤਾਨੀ ਲਾੜੀਆਂ (Pakistani brides) ਦੀ ਵੀਜ਼ਾ ਲੈਣ ਵਿੱਚ ਮਦਦ ਕਰ ਚੁੱਕੇ ਹਨ। ਮਕਬੂਲ ਅਹਿਮਦ ਨੇ ਉਨ੍ਹਾਂ ਦੀ ਇਸ ਮਾਮਲੇ ਵਿੱਚ ਕਾਫ਼ੀ ਮਦਦ ਕੀਤੀ ਅਤੇ ਉਨ੍ਹਾਂ ਦੀ ਕੋਸ਼ਿਸ਼ਾਂ ਸਦਕਾ ਉਸ ਦੀ ਮੰਗੇਤਰ ਨੂੰ ਭਾਰਤ ਸਰਕਾਰ ਨੇ ਵੀਜ਼ਾ ਦੇ ਦਿੱਤਾ। ਉਨ੍ਹਾਂ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਹੈ ਕਿ ਜਾਵੇਰਿਆ ਖ਼ਾਨਮ ਨੂੰ ਵੀਜ਼ਾ ਦੇ ਕੇ ਦੋ ਪਰਿਵਾਰਾਂ ਨੂੰ ਆਪਸ ਵਿੱਚ ਮਿਲਾਉਣ ਵਿੱਚ ਮਦਦ ਕੀਤੀ ਹੈ। ਦੱਸ ਦਈਏ ਬੀਤੇ ਦਿਨੀ ਜੋਧਪੁਰ ਸ਼ਹਿਰ ਦੇ ਰਹਿਣ ਵਾਲੇ ਚਾਰਟਰਡ ਅਕਾਊਂਟੈਂਟ ਅਰਬਾਜ਼ ਖ਼ਾਨ ਦਾ ਵਿਆਹ ਪਾਕਿਸਤਾਨ ਦੇ ਕਰਾਚੀ ਦੀ ਰਹਿਣ ਵਾਲੀ ਅਮੀਨਾ ਨਾਲ ਤੈਅ ਹੋਇਆ ਸੀ। ਵਿਆਹ ਤੋਂ ਪਹਿਲਾਂ ਵੀਜ਼ਾ ਨਾ ਮਿਲਣ ਕਾਰਨ ਅਰਬਾਜ਼ ਅਤੇ ਅਮੀਨਾ ਦਾ ਵਿਆਹ ਆਨਲਾਈਨ ਹੋਇਆ ਸੀ। ਅਰਬਾਜ਼ ਅਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨਾਲ ਸਿਹਰਾ ਸਜਾ ਕੇ ਅਤੇ ਬੈਂਡਵਾਜੇ ਨਾਲ ਪਹੁੰਚੇ, ਜਿੱਥੇ ਆਨਲਾਈਨ ਵਿਆਹ ਲਈ ਪੂਰੇ ਪ੍ਰਬੰਧ ਕੀਤੇ ਗਏ ਸਨ। ਸ਼ਹਿਰ ਦੇ ਕਾਜ਼ੀ ਵੀ ਮੌਜੂਦ ਸਨ।

ABOUT THE AUTHOR

...view details