Income tax department raid on pastors houses in Punjab ਅੰਮ੍ਰਿਤਸਰ:ਪੰਜਾਬ 'ਚ ਅੱਜ ਆਮਦਨ ਕਰ ਵਿਭਾਗ ਨੇ ਸੂਬੇ ਦੇ ਵੱਖ-ਵੱਖ ਇਲਾਕਿਆਂ 'ਚ ਚਰਚਾਂ ਅਤੇ ਪਾਦਰੀਆਂ 'ਤੇ ਛਾਪੇਮਾਰੀ ਕੀਤੀ ਹੈ। ਜਾਣਕਾਰੀ ਅਨੁਸਾਰ ਪੰਜਾਬ ਦੇ ਜਲੰਧਰ, ਅੰਮ੍ਰਿਤਸਰ, ਮੋਹਾਲੀ, ਜ਼ੀਰਕਪੁਰ ਦੇ ਪੁਜਾਰੀਆਂ ਅਤੇ ਮੰਤਰੀਆਂ ਦੇ ਘਰਾਂ 'ਤੇ ਇਨਕਮ ਟੈਕਸ ਦੀ ਜ਼ਿਆਦਾ ਦਰ ਪਈ ਹੈ। ਹਾਲਾਂਕਿ ਇਸ ਛਾਪੇਮਾਰੀ ਦੇ ਪਿੱਛੇ ਕੀ ਮਕਸਦ ਹੈ ਅਤੇ ਇਹ ਛਾਪੇਮਾਰੀ ਕਿਸ ਮਕਸਦ ਲਈ ਪਈ ਹੈ, ਇਸ ਬਾਰੇ ਅਜੇ ਤੱਕ ਕੋਈ ਖੁਲਾਸਾ ਨਹੀਂ ਹੋਇਆ ਹੈ। ਪਰ ਫਿਰ ਵੀ ਇਸ ਨੂੰ ਧਰਮ ਪਰਿਵਰਤਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਅੰਮ੍ਰਿਤਸਰ ਵਿੱਚ ਰੇਡ: ਪੰਜਾਬ ਵਿਚ ਪਾਸਟਰ ਬਲਜਿੰਦਰ ਸਿੰਘ ਅਤੇ ਪਾਸਟਰ ਹਰਪ੍ਰੀਤ ਦਿਉਲ ਦੇ ਟਿਕਾਣਿਆਂ ਆਮਦਨ ਕਰ ਵਿਭਾਗ ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਜਿਸ ਦੇ ਚਲਦੇ ਅੰਮ੍ਰਿਤਸਰ ਕੋਟ ਖਾਲਸਾ ਏਰੀਆ ਦੇ ਵਿੱਚ ਪੋਸਟਰ ਅਵਤਾਰ ਸਿੰਘ ਦੇ ਘਰ ਆਮਦਨ ਕਰ ਵਿਭਾਗ ਦੀ ਟੀਮ ਨੇ ਛਾਪੇਮਾਰੀ ਕੀਤੀ। ਆਮਦਨ ਕਰ ਵਿਭਾਗ ਦੀਆਂ ਦੋ ਗੱਡੀਆਂ ਅੰਮ੍ਰਿਤਸਰ ਕੋਟ ਖਾਲਸਾ ਇਲਾਕੇ 'ਤੇ ਪਹੁੰਚਿਆ।
ਧਰਮ ਪਰਿਵਰਤਨ ਦੇ ਮਾਮਲਿਆਂ ਕਾਰਨ ED ਦੀ ਰੇਡ:ਘਰ ਦੇ ਅੰਦਰ ਇਸ ਵੇਲੇ ਪੈਰਾਮਿਲਟਰੀ ਫੋਰਸ ਵੀ ਤਾਇਨਾਤ ਹੈ। ਕਿਸੇ ਨੂੰ ਵੀ ਘਰ ਦੇ ਅੰਦਰ ਜਾਣ ਦੀ ਇਜ਼ਾਜਤ ਨਹੀਂ ਹੈ। ਸੂਤਰਾਂ ਮੁਤਾਬਕ ਮਿਲੀ ਜਾਣਕਾਰੀ ਅਨੁਸਾਰ ਇਹ ਧਰਮ ਪਰਿਵਰਤਨ ਦੇ ਵਧ ਰਹੇ ਮਾਮਲਿਆਂ ਨੂੰ ਲੈ ਕੇ ਜਾਂਚ ਕਰਨ ਲਈ ਕੀਤੀ ਗਈ ਹੈ।
ਧਰਮ ਪਰਿਵਰਤਨ ਦੇ ਮਾਮਲਿਆਂ ਵਿੱਚ ਪੈਸੇ ਦਾ ਲੈਣ ਦੇਣ:ਪੰਜਾਬ ਤੋਂ ਵੱਧ ਰਹੇ ਧਰਮ ਪਰਿਵਰਤਨ ਦੇ ਮਾਮਲਿਆਂ ਤੋਂ ਬਾਅਦ ਕੇਂਦਰ ਸਰਕਾਰ ਦਾ ਧਿਆਨ ਇਸ ਪਾਸੇ ਹੈ। ਇਸ ਧਰਮ ਪਰਿਵਰਤਨ ਦੇ ਮਾਮਲਿਆਂ ਵਿੱਚ ਪੈਸੇ ਦੇ ਲੈਣ ਦੇਣ ਦੀ ਜਾਂਚ ਕੀਤੀ ਜਾ ਰਹੀ ਹੈ। ਆਮਦਨ ਕਰ ਵਿਭਾਗ ਕੋਲ ਕਈ ਸੰਸਥਾਵਾਂ ਤੋਂ ਪੈਸਿਆਂ ਦੇ ਲੈਣ-ਦੇਣ ਕਨੈਕਸ਼ਨ ਰਿਪੋਰਟਾਂ ਪਹੁੰਚੀਆਂ ਹਨ। ਜਿਸ ਤੋਂ ਬਾਅਦ ਆਮਦਨ ਕਰ ਵਿਭਾਗ ਪੰਜਾਬ ਦੇ ਪਾਦਰੀਆਂ ਦੇ ਟਿਕਾਣਿਆਂ ਉਤੇ ਰੇਡ ਕਰ ਰਹੀ ਹੈ।
Income tax department raid on pastors houses in Punjab ਕਈ ਹੋਰ ਜਿਲ੍ਹਿਆਂ ਵਿੱਚ ਵੀ ਛਾਪੇਮਾਰੀ:ਪੰਜਾਬ ਦੇ ਕਈ ਜ਼ਿਲ੍ਹਿਆਂ ਅੰਦਰ ਚਰਚ ਦੇ ਪ੍ਰੋਫੇਟਾਂ ਦੇ ਘਰਾਂ 'ਤੇ ਆਮਦਨ ਟੈਕਸ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਦਰਅਸਲ ਪੰਜਾਬ ਦੇ ਤਾਜਪੁਰ ਸਥਿਤ ਪ੍ਰੋਫੇਟ ਬਜਿੰਦਰ ਸਿੰਘ ਅਤੇ ਪ੍ਰੋਫੇਟ ਹਰਪ੍ਰੀਤ ਸਿੰਘ ਖੋਜੇਵਾਲਾ ਕਪੂਰਥਲਾ ਦੇ ਘਰ ਆਮਦਨ ਟੈਕਸ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਮਸੀਹ ਭਾਈਟਚਾਰੇ ਵੱਲੋ ਰੇਡ ਦੀ ਨਿੰਦਿਆਂ: ਰੇਡ ਨੂੰ ਲੈ ਕੇ ਪ੍ਰਧਾਨ ਯੂਨਾਇਟੇਡ ਫਰੰਟ ਪੰਜਾਬ ਅਤੇ ਸਾਬਕਾ ਮੈਂਬਰ ਮਸੀਹ ਭਲਾਈ ਬੋਰਡ ਵਲੈਤ ਮਸੀਹ ਬੰਟੀ ਨੇ ਚਰਚਾਂ ਉੱਤੇ ਹੋ ਰਹੀ ਇਨਕਮ ਟੈਕਸ ਦੀ ਰੇਡ ਦੀ ਨਿੰਦਿਆ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਚਰਚਾਂ ਦੇ ਪਾਸਟਰਾਂ ਉਤੇ ਇਨਕਮ ਟੈਕਸ ਦੀ ਰੇਡ ਕਰਵਾਈ ਜਾ ਰਹੀ ਹੈ। ਇਸਾਈ ਭਾਈਚਾਰੇ ਅਤੇ ਉਨ੍ਹਾਂ ਦੇ ਪਸਟਰਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਰੇਡ ਸਿਆਸਤ ਤੋਂ ਪ੍ਰੇਰਿਤ ਹੈ ਅਤੇ ਧਰਮ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿਛਲੇ ਇਕ ਸਾਲ ਤੋਂ ਇਸਾਈ ਭਾਈਚਾਰੇ ਨੂੰ ਧਰਮ ਪਰਿਵਰਤਨ ਤੇ ਅੰਧ ਵਿਸ਼ਵਾਸ ਫੈਲਾਉਣ ਦੇ ਨਾਂ ਤੇ ਬਦਨਾਮ ਕੀਤਾ ਜਾ ਰਿਹਾ ਹੈ।
ਸਿਆਸਤ ਤੋਂ ਪ੍ਰੇਰਿਤ ਰੇਡ: ਕੇਂਦਰ ਸਰਕਾਰ ਵੱਲੋਂ ਇਸਾਈ ਭਾਈਚਾਰੇ ਨੂੰ ਦਬਾਅ ਲਈ ਇਹ ਰੇਡ ਇਨਕਮ ਟੈਕਸ ਦੀਆਂ ਪੰਜਾਬ ਵਿੱਚ ਕੀਤੀ ਜਾਰੀ ਹਨ ਮਸੀਹ ਭਾਈਚਾਰਾ ਇਹ ਮਹਿਸੂਸ ਕਰ ਰਿਹਾ ਹੈ ਕਿ ਸਾਨੂੰ ਪੰਜਾਬ ਵਿੱਚ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਸਾਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਜਲੰਧਰ ਵਿੱਚ ਲੋਕ ਸਭਾ ਦੀ ਸੀਟ ਖਾਲੀ ਹੋ ਗਈ ਉਸ ਨੂੰ ਲੈ ਕੇ ਭਾਇਚਾਰੇ ਨੂੰ ਉਸਨੂੰ ਲੈ ਕੇ ਡਰਾਇਆ ਧਮਕਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ:-Vigilance Raid On OP Soni's Hotel : ਅੱਜ ਦੂਜੇ ਦਿਨ ਵੀ ਵਿਜੀਲੈਂਸ ਟੀਮ ਨੇ ਓਪੀ ਸੋਨੀ ਦੇ ਹੋਟਲ 'ਚ ਕੀਤੀ ਰੇਡ