Idols Of Parents: ਇਸ ਪੁਲਿਸ ਮੁਲਾਜ਼ਮ ਨੇ ਆਪਣੀ ਮਾਂਪਿਉ ਦੀਆਂ ਬਣਵਾਈਆਂ ਮੂਰਤੀਆਂ, ਜਾਣੋ ਵਜ੍ਹਾਂ ਅੰਮ੍ਰਿਤਸਰ: ਆਪਣੇ ਮਾਂ ਬਾਪ ਨਾਲ ਪਿਆਰ ਕਰਨ ਵਾਲਾ ਉਨ੍ਹਾਂ ਦਾ ਇਕ ਅਜਿਹਾ ਪੁੱਤਰ ਜਿਸ ਨੇ ਅਪਣੇ ਮਾਂ ਬਾਪ ਦੇ ਮਰਨ ਤੋਂ ਬਾਅਦ ਉਨ੍ਹਾਂ ਦੇ ਆਪਣੇ ਘਰ ਵਿੱਚ ਹੀ ਬੁੱਤ ਬਣਵਾ ਲਏ। ਇਸ ਨੌਜਵਾਨ ਦਾ ਨਾਂ ਦਿਲ ਅਵਤਾਰ ਸਿੰਘ ਹੈ ਤੇ ਪੰਜਾਬ ਪੁਲਿਸ ਦੇ ਵਿੱਚ ਬਤੌਰ ਏਐਸਆਈ ਦੇ ਅਹੁਦੇ ਉੱਤੇ ਤੈਨਾਤ ਹਨ। ਦਿਲ ਅਵਤਾਰ ਸਿੰਘ ਘਰ ਤੋਂ ਬਾਹਰ ਕੰਮ ਉੱਤੇ ਜਾਣ ਲੱਗੇ ਆਪਣੇ ਮਾਤਾ ਪਿਤਾ ਦਾ ਅਸ਼ੀਰਵਾਦ ਲੈ ਕੇ ਨਿਕਲਦਾ ਹੈ। ਦਿੱਲ ਅਵਤਾਰ ਸਿੰਘ ਨੇ ਕਿਹਾ ਕਈ ਵਾਰ ਵੇਖਿਆ ਕਿ ਲੋਕ ਆਪਣੇ ਮਾਂ ਬਾਪ ਨੂੰ ਆਸ਼ਰਮ ਵਿੱਚ ਛੱਡ ਆਉਂਦੇ ਹਨ, ਜੋ ਕਿ ਬੇਹਦ ਸ਼ਰਮਨਾਕ ਗੱਲ ਹੈ।
ਮਾਂ ਬਾਪ ਅਨਮੋਲ ਹੀਰੇ, ਜੋ ਕਿਤੇ ਨਹੀਂ ਲੱਭਦੇ: ਦਿਲ ਅਵਤਾਰ ਸਿੰਘ ਨੇ ਦੱਸਿਆ ਕਿ ਮਾਂ ਬਾਪ ਉਹ ਅਨਮੋਲ ਹੀਰੇ ਹਨ, ਜੋ ਇਸ ਦੁਨਿਆ ਵਿੱਚ ਤਹਾਨੂੰ ਕਿਤੇ ਨਹੀਂ ਮਿਲਣਗੇ। ਉਸ ਦਾ ਕੀ ਫਾਇਦਾ, ਜੋ ਬਾਹਰ ਮੰਦਿਰਾਂ, ਗੁਰਦੁਆਰਿਆਂ ਵਿੱਚ ਅਸੀ ਰੱਬ ਨੂੰ ਮਨਾਉਣ ਲਈ ਨੱਕ ਗੋਡੇ ਰਗੜਦੇ ਹਾਂ ਅਤੇ ਘਰ ਬੈਠੇ ਮਾਂ ਬਾਪ ਨੂੰ ਅਸੀ ਪੁੱਛਦੇ ਨਹੀਂ। ਉਨ੍ਹਾਂ ਦੀ ਸੇਵਾ ਸੰਭਾਲ ਤੱਕ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਮਾਂਪਿਉ ਦੀ ਕਦਰ ਕਰਨੀ ਚਾਹੀਦੀ ਹੈ।
ਗੱਲਬਾਤ ਕਰਦੇ ਦਿਲ ਅਵਤਾਰ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਪਿਤਾ ਦੀ ਮੌਤ ਹੋਈ ਅਤੇ ਉਨ੍ਹਾਂ ਨੇ ਆਪਣੇ ਆਪ ਨੂੰ ਬੜੀ ਮੁਸ਼ਕਿਲ ਨਾਲ ਸੰਭਾਲਿਆ। ਫਿਰ ਉਨ੍ਹਾਂ ਦੀ ਮਾਤਾ ਨੇ ਉਨ੍ਹਾਂ ਦਾ ਹੌਂਸਲਾ ਟੁੱਟਣ ਨਹੀਂ ਦਿੱਤਾ। ਉਨ੍ਹਾਂ ਦੀ ਮਾਂ ਨੇ ਪੂਰਾ ਸਾਥ ਦਿੱਤਾ, ਪਰ 2020 ਵਿੱਚ ਉਨ੍ਹਾਂ ਦੀ ਮਾਂ ਦੀ ਵੀ ਮੌਤ ਹੋ ਗਈ ਤੇ ਉਨ੍ਹਾਂ ਕਿਹਾ ਕਿ ਮੈਂ ਦਿਨ ਰਾਤ ਰੋਂਦੇ ਉਨ੍ਹਾਂ ਦੀ ਯਾਦ ਵਿੱਚ ਰੋਂਦਾ ਸੀ। ਫਿਰ ਅਚਾਨਕ ਕੁੱਝ ਅਜਿਹਾ ਹੋਇਆ ਕਿ ਉਸ ਨੇ ਮਾਤਾ-ਪਿਤਾ ਦੀਆਂ ਮੂਰਤੀਆਂ ਬਣਵਾ ਲਈਆਂ।
ਜੈਪੁਰ ਦੇ ਕਾਰੀਗਰ ਨੇ ਤਿਆਰ ਕੀਤੀਆਂ ਮੂਰਤੀਆਂ:ਦਿਲ ਅਵਤਾਰ ਸਿੰਘ ਨੇ ਕਿਹਾ ਕਿ ਉਹ ਕਿਸੇ ਕੰਮ ਦੇ ਸਿਲਸਿਲੇ ਵਿੱਚ ਜੈਪੁਰ ਗਿਆ ਸੀ। ਜਿੱਥੇ, ਉਨ੍ਹਾਂ ਨੇ ਸੰਗਮਰਮਰ ਦੇ ਪੱਥਰ ਦੀਆਂ ਮੂਰਤੀਆਂ ਬਣਦੀਆਂ ਵੇਖੀਆ ਅਤੇ ਉੱਥੇ ਪੱਥਰ ਦੀਆਂ ਮੂਰਤੀਆਂ ਬਣਾਉਣ ਵਾਲ਼ੇ ਕਾਰੀਗਰ ਨੂੰ ਆਪਣੀ ਕਹਾਣੀ ਦੱਸੀ। ਉਸ ਕਾਰੀਗਰ ਨੇ ਕਿਹਾ ਕਿ ਉਹ ਉਸ ਦੇ ਮਾਤਾ-ਪਿਤਾ ਦੀਆਂ ਹੂਬਹੂ ਉਸ ਤਰ੍ਹਾਂ ਦੀ ਮੂਰਤੀਆਂ ਤਿਆਰ ਕਰ ਦੇਵੇਗਾ। ਉਨ੍ਹਾਂ ਕਿਹਾ ਕਿ ਉਸ ਕਾਰੀਗਰ ਨੇ 100 ਦੇ ਕਰੀਬ ਮੇਰੇ ਮਾਂ ਬਾਪ ਦੀਆਂ ਫ਼ੋਟੋਆਂ ਲਈਆਂ ਅਤੇ ਹੂਬਹੂ ਉਨ੍ਹਾਂ ਵਰਗੀਆਂ ਮੂਰਤੀਆਂ ਤਿਆਰ ਕਰ ਦਿੱਤੀਆਂ।
ਦਿਲ ਅਵਤਾਰ ਨੇ ਕਿਹਾ ਕਿ ਮੂਰਤੀਆਂ ਵਿੱਚ ਸਿਰਫ਼ ਜਾਨ ਨਹੀਂ ਹੈ, ਜੇਕਰ ਜਾਨ ਪੈ ਜਾਵੇ, ਤਾਂ ਉਹੀ ਇਨਸਾਨ ਵਾਂਗ ਲੱਗਣ। ਬਾਕੀ ਅੱਜ ਵੀ ਮੂਰਤੀਆਂ ਵੇਖ਼ ਕੇ ਇੰਝ ਲਗਦਾ ਹੈ ਕਿ ਮੇਰੇ ਮਾਂ ਬਾਪ ਮੇਰੇ ਨਾਲ ਹਨ। ਦਿਲ ਅਵਤਾਰ ਸਿੰਘ ਜਦੋਂ ਘਰ ਤੋਂ ਬਾਹਰ ਕੰਮ ਉੱਤੇ ਜਾਂਦਾ ਹੈ, ਤਾਂ ਮਾਂ ਬਾਪ ਨੂੰ ਮੱਥਾ ਟੇਕ ਕੇ ਅਸ਼ੀਰਵਾਦ ਲੈਕੇ ਨਿਕਲਦਾ ਹੈ।
ਨੌਜਵਾਨਾਂ ਨੂੰ ਸੁਨੇਹਾ: ਦਿਲ ਅਵਤਾਰ ਸਿੰਘ ਦਾ ਕਹਿਣਾ ਸੀ ਕਿ ਜੋ ਲੋਕ ਆਪਣੇ ਮਾਂ ਬਾਪ ਨੂੰ ਆਸ਼ਰਮ ਵਿੱਚ ਛੱਡ ਆਉਂਦੇ ਹਨ। ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਜਿਨ੍ਹਾਂ ਮਾਂ ਬਾਪ ਨੇ ਤਹਾਨੂੰ ਦੁਨੀਆ ਵਿੱਚ ਲਿਆਂਦਾ, ਤਹਾਨੂੰ ਜਨਮ ਦਿੱਤਾ ਉਨ੍ਹਾਂ ਦੀ ਕਦਰ ਕਰੋ। ਇਹ ਉਹ ਅਨਮੋਲ ਹੀਰੇ ਹਨ, ਜੋ ਇਸ ਦੁਨਿਆ ਵਿੱਚ ਤਹਾਨੂੰ ਕਿਤੇ ਨਹੀਂ ਮਿਲਣਗੇ। ਉਨ੍ਹਾਂ ਕਿਹਾ ਕਿ ਕਈ ਲੋਕ ਮੰਦਿਰਾਂ ਗੁਰਦੁਆਰਿਆਂ ਵਿੱਚ ਜਾਕੇ ਨੱਕ ਗੋਡੇ ਰਗੜਦੇ ਹਨ ਕਿ ਅਸੀ ਰੱਬ ਨੂੰ ਮਨਾ ਲਈਏ, ਪਰ ਜੇਕਰ ਘਰ ਬੈਠੇ ਮਾਂ ਬਾਪ ਦੀ ਸੇਵਾ ਨਹੀਂ ਕੀਤੀ, ਤਾਂ ਰੱਬ ਅੱਗੇ ਨੱਕ ਗੋਡੇ ਰਗੜਨ ਦਾ ਕੋਈ ਫਾਇਦਾ ਨਹੀਂ। ਇਸ ਕਰਕੇ ਮਾਂ ਬਾਪ ਦੀ ਸੇਵਾ ਕਰੋ। ਇਨ੍ਹਾਂ ਦੇ ਪੈਰਾਂ ਹੇਠ ਸਵਰਗ ਹੈ।
ਇਹ ਵੀ ਪੜ੍ਹੋ:ULFA (I) VS SFJ On Amritpal: ਅੰਮ੍ਰਿਪਾਲ ਮੁੱਦੇ ਨੇ ਦੋ ਪਾਬੰਦੀਸ਼ੁਦਾ ਸੰਗਠਨਾਂ ਨੂੰ ਕੀਤਾ ਆਹਮੋ-ਸਾਹਮਣੇ !