ਪੰਜਾਬ

punjab

ETV Bharat / state

ਕਣਕ ਲੈਣ ਤੋਂ ਪਹਿਲਾਂ ਹੋ ਜਾਓ ਸਾਵਧਾਨ !

2 ਰੁਪਏ ਵਾਲੀ ਕਣਕ ਦਾ ਸੱਚ ਆਇਆ ਸਾਹਮਣੇ ਦੇੇਖੋ ਕਿਸ ਤਰ੍ਹਾਂ ਲੋਕਾਂ ਦੀ ਸਿਹਤ ਨਾਲ ਕੀਤਾ ਜਾ ਰਿਹਾ ਖ਼ਿਲਵਾੜ।

ਕਣਕ ਲੈ ਤੋਂ ਪਹਿਲਾਂ ਤੋਂ ਜਾਓ ਸਾਵਧਾਨ
ਕਣਕ ਲੈ ਤੋਂ ਪਹਿਲਾਂ ਤੋਂ ਜਾਓ ਸਾਵਧਾਨ

By

Published : Aug 23, 2021, 8:12 AM IST

ਅੰਮ੍ਰਿਤਸਰ: ਪੰਜਾਬ ਸਰਕਾਰ ਵੱਲੋਂ ਗ਼ਰੀਬ ਲੋਕਾਂ ਨੂੰ 2 ਰੁਪਏ ਕਿਲੋ ਕਣਕ ਦਿੱਤੀ ਜਾ ਰਹੀ ਹੈ ਅਤੇ ਜੋ 2 ਰੁਪਏ ਕਿੱਲੋ ਕਣਕ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਉਸ ਜਗ੍ਹਾ ਉਸ ਗੁਦਾਮਾਂ ਦੇ ਉੱਤੇ ਜਦੋਂ ਛਾਪੇਮਾਰੀ ਕੀਤੀ ਤਾਂ ਦੇਖਣ ’ਚ ਆਇਆ ਕਿ ਜੋ ਖਰਾਬ ਕਣਕ ਹੈ। ਉਸ ਨੂੰ ਛਾਂਟ ਕੇ ਹੀ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ।

ਇਹ ਵੀ ਪੜੋ: ਮੱਥਾ ਟੇਕਣ ਗਈ ਬਜ਼ੁਰਗ ਨਾਲ ਵਾਪਰੀ ਇਹ ਘਟਨਾ, ਦੇਖੋ ਸੀਸੀਟੀਵੀ

ਵਰੁਣ ਸਰੀਨ ਨੇ ਦੱਸਿਆ ਕਿ ਅੱਜ ਉਹ ਲੁਹਾਰਕਾ ਨੰਗਲੀ ਗੋਦਾਮ ’ਤੇ ਪਹੁੰਚੇ ਹਨ ਜਿੱਥੇ ਕਿ ਪੱਖਾ ਲਗਾ ਕੇ ਕਣਕ ਛਾਂਟੀ ਜਾ ਰਹੀ ਅਤੇ ਉਹਨਾਂ ਕਿਹਾ ਕਿ ਡਿਸਟੀਬਿਊਟਰ ਸ਼ਹਿਰ ਵਿੱਚ ਲੱਗੀ ਅਤੇ ਇਸ ਦੌਰਾਨ ਗੁਦਾਮ ’ਚ ਪੱਖਾ ਲੱਗਣਾ ਇੱਕ ਬਹੁਤ ਵੱਡਾ ਸਵਾਲ ਪੈਦਾ ਕਰਦਾ ਹੈ।

ਕਣਕ ਲੈ ਤੋਂ ਪਹਿਲਾਂ ਤੋਂ ਜਾਓ ਸਾਵਧਾਨ

ਉਨ੍ਹਾਂ ਕਿਹਾ ਕਿ ਇਹ ਪੱਖਾ ਨਾ ਤਾਂ ਕਿਸੇ ਇਜਾਜ਼ਤ ’ਤੇ ਲੱਗਾ ਹੈ ਅਤੇ ਉਹਨਾਂ ਕਿਹਾ ਜਿਸ ਤਰ੍ਹਾਂ ਦੀ ਕਣਕ ਇੱਥੇ ਦੇਖਣ ਨੂੰ ਮਿਲ ਰਹੀ ਉਸ ਦੀ ਕਵਾਲਿਟੀ ਇੰਨੀ ਘਟੀਆ ਹੈ ਕਿ ਇਸਨੂੰ ਜਾਨਵਰ ਵੀ ਖਾਣਾ ਪਸੰਦ ਨਹੀਂ ਕਰਦੇ ਅਤੇ ਉਨ੍ਹਾਂ ਕਿਹਾ ਕਿ ਪਹਿਲਾਂ ਇਨ੍ਹਾਂ ਵੱਲੋਂ ਨਵੀਂ ਕਣਕ ਕਿਤੇ ਹੋਰ ਵੇਚੀ ਗਈ ਹੈ ਤੇ ਫਿਰ ਇਹ ਖਰਾਬ ਤੇ ਪੁਰਾਣੀ ਕਣਕ ਇੱਥੇ ਰੱਖੀ ਗਈ ਹੈ ਅਤੇ ਇਹ ਸੁੱਟਣ ਵਾਲੀ ਕਣਕ ਲੋਕਾਂ ਨੂੰ ਖਾਣ ਲਈ ਭੇਜੀ ਜਾ ਰਹੀ ਹੈ ਜਿਸ ਨਾਲ ਕਿ ਲੋਕਾਂ ਨੂੰ ਬੀਮਾਰੀਆਂ ਲੱਗਦੀਆਂ ਹਨ ਅਤੇ ਉਨ੍ਹਾਂ ਨੇ ਇਸ ਸਬੰਧਤ ਅਧਿਕਾਰੀਆਂ ’ਤੇ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ।

ਦੂਜੇ ਪਾਸੇ ਗੁਦਾਮ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਇਸ ਸਬੰਧੀ ਕੁਝ ਵੀ ਬਿਆਨ ਨਹੀਂ ਦੇ ਸਕਦੇ। ਉਨ੍ਹਾਂ ਵੱਲੋਂ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਬੁਲਾਇਆ ਗਿਆ ਹੈ ਅਤੇ ਉਸ ਤੋਂ ਬਾਅਦ ਹੀ ਕੋਈ ਗੱਲ ਕਰ ਪਾਉਣਗੇ।

ਇਹ ਵੀ ਪੜੋ: ਅੱਜ ਹੋਵੇਗਾ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਦਾ ਅੰਤਮ ਸੰਸਕਾਰ

ABOUT THE AUTHOR

...view details