ਅੰਮ੍ਰਿਤਸਰ: ਮਾਮਲਾ ਵੇਰਕਾ ਥਾਣੇ ਦਾ ਹੈ, ਜਿੱਥੇ ਤਲਵਿੰਦਰ ਕੌਰ ਨਾਮ ਦੀ ਕੁੜੀ ਵੱਲੋਂ ਪੁਲਿਸ ਨੂੰ ਝੂਠੀ ਰਿਪੋਰਟ ਦਿੱਤੀ ਗਈ ਸੀ। ਕਿ ਉਸ ਨਾਲ ਮੋਬਾਈਲ ਫੋਨ ਸਨੈਚਿੰਗ ਹੋਈ ਹੈ। ਪਰ ਜਦੋਂ ਪੁਲਿਸ ਨੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ, ਤਾਂ ਸਾਹਮਣੇ ਆਇਆ ਕਿ ਸ਼ਿਕਾਇਤ ਕਰਤਾ ਤਲਵਿੰਦਰ ਕੌਰ ਦਾ ਮੋਬਾਈਲ ਉਸ ਕੋਲੋ ਡਿੱਗ ਗਿਆ ਹੈ। ਹੁਣ ਪੁਲਿਸ ਵੱਲੋਂ ਤਲਵਿੰਦਰ ਕੌਰ ‘ਤੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
ਪੁਲਿਸ ਨੂੰ ਝੂਠੀ ਇਤਲਾਹ ਦੇਣ ਵਾਲੇ ਹੋਣ ਸਾਵਧਾਨ... ਮੀਡੀਆ ਨਾਲ ਗੱਲਬਾਤ ਦੌਰਾਨ ਸ਼ਿਕਾਇਤ ਕਰਤਾ ਤਲਵਿੰਦਰ ਕੌਰ ਨੇ ਆਪਣਾ ਗੁਨਾਹ ਕਬੂਲ ਵੀ ਕੀਤਾ ਹੈ। ਉਨ੍ਹਾਂ ਨੇ ਕਿਹਾ, ਕਿ ਉਸ ਦਾ ਫੋਨ ਡਿੱਗਿਆ ਸੀ। ਜਿਸ ਤੋਂ ਬਾਅਦ ਉਹ ਆਪਣਾ ਨੰਬਰ ਬਾਰ-ਬਾਰ ਲਗਾਉਦੀ ਰਹੀ, ਪਰ ਫੋਨ ਬੰਦ ਆ ਰਿਹਾ ਸੀ।
ਤਲਵਿੰਦਰ ਕੌਰ ਆਪਣੀ ਇਸ ਗਲਤੀ ਲਈ ਪੁਲਿਸ ਤੋਂ ਮੁਆਫ਼ੀ ਵੀ ਮੰਗ ਰਹੀ ਹੈ। ਇਸ ਮੌਕੇ ਤਲਵਿੰਦਰ ਕੌਰ ਨੇ ਬਾਕੀ ਲੋਕਾਂ ਨੂੰ ਵੀ ਅਪੀਲ ਕੀਤੀ, ਕਿ ਉਹ ਕਦੇ ਵੀ ਪੁਲਿਸ ਕੋਲ ਝੂਠੀ ਰਿਪੋਰਟ ਨਾ ਦਰਜ਼ ਕਰਵਾਉਣ। ਉਨ੍ਹਾਂ ਕਿਹਾ ਕਿ ਪੁਲਿਸ ਲੋਕਾਂ ਦੀ ਸਹਾਇਤਾ ਲਈ ਹੁੰਦੀ ਹੈ।
ਉਧਰ ਜਾਂਚ ਅਫ਼ਸਰ ਨਿਸ਼ਾਨ ਸਿੰਘ ਨੇ ਕਿਹਾ ਕਿ ਪੁਲਿਸ ਨੂੰ ਝੂਠੀ ਸ਼ਿਕਾਈਤ ਦਰਜ਼ ਕਰਵਾਉਣ ਦੇ ਮਾਮਲੇ ਵਿੱਚ ਤਲਵਿੰਦਰ ਕੌਰ ਖ਼ਿਲਾਫ਼ ਧਾਰਾ 182 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ, ਕਿ ਤਲਵਿੰਦਰ ਕੌਰ ਨੇ ਆਪਣੇ ਬਿਆਨਾਂ ਵਿੱਚ ਲਿਖਵਾਇਆ ਸੀ, ਕਿ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਉਸ ਨਾਲ ਫੋਨ ਸਨੈਚਿੰਗ ਕੀਤੀ ਗਈ ਹੈ। ਪਰ ਅਸਲ ਵਿੱਚ ਅਜਿਹਾ ਕੁਝ ਵੀ ਨਹੀਂ ਸੀ।
ਉਨ੍ਹਾਂ ਨੇ ਕਿਹਾ ਕਿ ਪੁਲਿਸ ਨੇ ਸਾਇਬਰ ਸੈਲ ਦੀ ਮਦਦ ਨਾਲ ਤਲਵਿੰਦਰ ਕੌਰ ਦਾ ਫੋਨ ਬਰਾਮਦ ਕਰ ਲਿਆ ਹੈ। ਪੁਲਿਸ ਮੁਤਾਬਿਕ ਇਹ ਫੋਨ ਕਿਸੇ ਚੋਰ ਕੋਲੋ ਨਹੀਂ, ਬਲਕਿ ਇੱਕ ਪਿੰਡ ਦੇ ਨੌਜਵਾਨ ਤੋਂ ਬਰਾਮਦ ਕੀਤਾ ਹੈ।
ਇਸ ਮੌਕੇ ਜਾਂਚ ਅਫ਼ਸਰ ਨਿਸ਼ਾਨ ਸਿੰਘ ਨੇ ਕਿਹਾ ਕਿ ਤਲਵਿੰਦਰ ਕੌਰ ਨੇ ਪੁਲਿਸ ਦਾ ਕਾਫ਼ੀ ਸਮਾਂ ਬਰਾਬਾਦ ਕੀਤਾ ਹੈ। ਜਿਸ ਲਈ ਉਸ ਖ਼ਿਲਾਫ਼ ਕਾਨੂੰਨ ਦੇ ਤਹਿਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਨਿਸ਼ਾਨ ਸਿੰਘ ਨੇ ਬਾਕੀ ਲੋਕਾਂ ਨੂੰ ਵੀ ਅਪੀਲ ਕੀਤੀ ਹੈ, ਕਿ ਉਹ ਪੁਲਿਸ ਨੂੰ ਝੂਠੀ ਰਿਪੋਰਟਾਂ ਦਰਜ਼ ਕਰਵਾਉਣ ਇਸ ਨਾਲ ਪੁਲਿਸ ਦਾ ਸਮਾਂ ਬਰਬਾਦ ਹੁੰਦਾ ਹੈ।ਜਿਸ ਕਰਕੇ ਆਮ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਹ ਵੀ ਪੜ੍ਹੋ:ਬਿਲਡਿੰਗ ਢਾਹੁਣ ਪਹੁੰਚੇ ਨਗਰ ਨਿਗਮ ਦੇ ਅਧਿਕਾਰੀ ਤਾਂ ਲੋਕਾਂ ਨੇ ਕਰਤਾ ਵੱਡਾ ਕੰਮ