ਅੰਮ੍ਰਿਤਸਰ :ਪੰਜਾਬ ਵਿੱਚ ਮਾਨਸੂਨ 10 ਦਿਨਾਂ ਬਾਅਦ ਪੁਹੰਚਿਆ ਜਿੱਥੇ ਗਰਮੀ ਪਹਿਲਾਂ ਆਪਣੀ ਸਿਖਰਾਂ ਤੇ ਪੁਹੰਚੀ ਹੋਈ ਸੀ ਜਿਸ ਕਾਰਨ ਲੋਕਾਂ ਨੂੰ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਸੀ। ਉੱਥੇ ਹੀ ਹੁਣ ਜੇਕਰ ਬਰਸਾਤਾਂ ਸ਼ੁਰੂ ਹੋਈਆਂ ਹਨ ਤਾਂ ਵੀ ਅੰਮ੍ਰਿਤਸਰ ਦੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਹਿਲੇ ਮੀਂਹ ਨੇ ਖੋਲ੍ਹੀ ਸਰਕਾਰ ਦੇ ਕਾਰਜ਼ਾਂ ਦੀ ਪੋਲ
ਮੀਂਹ ਪੈਣ ਨਾਲ ਸ਼ਹਿਰ ਵਾਸਿਆਂ ਨੂੰ ਰਾਹਤ ਮਿਲੀ ਹੈ ਅਤੇ ਦੂਜੇ ਪਾਸੇ ਸਰਕਾਰ ਦੇ ਕੰਮ ਕਾਜ ਉੱਤ ਵੀ ਸਵਾਲ ਉੱਠ ਰਹੇ ਹਨ। ਕਿਉਂਕਿ ਮੀਂਹ ਪੈਣ ਨਾਲ ਸੜਕਾ ਉੱਤੇ ਪਾਣੀ ਖੜਾ ਹੋ ਗਿਆ ਜਿਸ ਨਾਲ ਜਨਤਾ ਨੂੰ ਮੁਸ਼ਕਲਾਂ ਦਾ ਸਾਹਸਣਾ ਕਰਨਾ ਪੈ ਰਿਹਾ ਹੈ।
ਪਹਿਲੇ ਮੀਂਹ ਨੇ ਖੋਲ੍ਹੀ ਸਰਕਾਰ ਦੇ ਕਾਰਜ਼ਾਂ ਦੀ ਪੋਲ
ਸਥਾਨਕ ਲੋਕਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਮੀਂਹ ਪੈਣ ਨਾਲ ਸੜਕਾਂ ਤੇ ਪਾਣੀ ਖੜਾ ਹੋ ਚੁੱਕਿਆ ਹੈ।ਜਿਸਦੀ ਨਿਕਾਸੀ ਦਾ ਕਾਰਪੋਰੇਸ਼ਨ ਵਲੋਂ ਕੋਈ ਵੀ ਪ੍ਰਬੰਧ ਨਹੀਂ ਹੈ। ਅਕਸਰ ਹੀ ਇਸ ਤਰਾਂ ਦੇ ਹਾਲਾਤਾਂ ਵਿੱਚ ਹਾਦਸੇ ਹੁੰਦੇ ਨਜ਼ਰ ਆਉਂਦੇ ਹਨ। ਉਥੇ ਹੀ ਅੰਮ੍ਰਿਤਸਰ ਦੇ ਲੋਕਾਂ ਨੇ ਸਰਕਾਰ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਹੈ ਜਲਦ ਤੋਂ ਜਲਦ ਲੋਕਾਂ ਦੀ ਪ੍ਰੇਸ਼ਾਨਿਆਂ ਦਾ ਹੱਲ ਕੱਢਿਆ ਜਿਸ ਨਾਲ ਵੱਡੇ ਹਾਦਸੇ ਹੋਣ ਬੱਚਿਆ ਜਾ ਸਕੇ।
ਇਹ ਵੀ ਪੜ੍ਹੋਂ : RTI 'ਚ ਖੁਲਾਸਾ: ਤਿੰਨ ਨਿੱਜੀ ਥਰਮਲਾਂ ਵੱਲੋਂ ਕਾਂਗਰਸ ਨੂੰ ਦਿੱਤਾ ਕਰੋੜਾਂ ਦਾ ਫੰਡ