ਚੰਡੀਗੜ੍ਹ ਡੈਸਕ :ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ੁਰੂ ਕੀਤੇ ਗਏ ਯੂਟਿਊਬ ਚੈਨਲ ਉੱਤੇਗੁਰਬਾਣੀ ਦਾ ਪਹਿਲਾ ਸਿੱਧਾ ਪ੍ਰਸਾਰਣ ਅੱਜ ਸਵੇਰੇ ਸ੍ਰੀ ਅੰਮ੍ਰਿਤਸਰ ਤੋਂ ਕੀਤਾ ਗਿਆ। ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਗਏ ਇਸ ਪ੍ਰਸਾਰਨ ਨੇ ਪਹਿਲੇ ਦਿਨ ਰਿਕਾਰਡ ਵੀ ਕਾਇਮ ਕੀਤਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰਬਾਣੀ ਕੀਰਤਨ ਨੂੰ ਪੂਰੀ ਦੁਨੀਆ ਵਿੱਚ ਪ੍ਰਸਾਰਿਤ ਕਰਨ ਲਈ ਆਪਣਾ ਯੂਟਿਊਬ ਚੈਨਲ ‘ਐਸਜੀਪੀਸੀ ਸ੍ਰੀ ਅੰਮ੍ਰਿਤਸਰ’ ਸ਼ੁਰੂ ਕੀਤਾ ਗਿਆ ਹੈ। ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣਾ ਨਿੱਜੀ ਸੈਟੇਲਾਈਟ ਚੈਨਲ ਸਥਾਪਿਤ ਕਰਨ ਤੱਕ ਪੀਟੀਸੀ ਉਤੇ ਹੀ ਗੁਰਬਾਣੀ ਦਾ ਪ੍ਰਸਾਰਨ ਜਾਰੀ ਰੱਖਣ ਦੀ ਗੱਲ ਕਹੀ ਗਈ ਹੈ। ਫਿਲਹਾਲ ਕਮੇਟੀ ਦੇ ਯੂਟਿਊਬ ਚੈਨਲ ’ਤੇ ਸਵੇਰੇ 3:30 ਤੋਂ 8:30, ਦੁਪਹਿਰ 12:30 ਤੋਂ 2:30, ਸ਼ਾਮ 6:30 ਤੋਂ 8:30 ਤੱਕ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਹੋਵੇਗਾ।
ਐਸਜੀਪੀਸੀ ਦੇ ਯੂਟਿਊਬ ਚੈਨਲ ਉੱਤੇ ਹੋਇਆ ਗੁਰਬਾਣੀ ਦਾ ਪਹਿਲਾ ਸਿੱਧਾ ਪ੍ਰਸਾਰਨ, ਪਹਿਲੇ ਦਿਨ ਬਣਾਇਆ ਰਿਕਾਰਡ! - ਗੁਰਬਾਣੀ ਕੀਰਤਨ
ਐਸਜੀਪੀਸੀ ਵੱਲੋਂ ਸ਼ੁਰੂ ਕੀਤੇ ਗਏ ਯੂਟਿਊਬ ਚੈਨਲ ਉੱਤੇ ਗੁਰਬਾਣੀ ਦਾ ਪਹਿਲਾ ਸਿੱਧਾ ਪ੍ਰਸਾਰਨ ਅੱਜ ਸਵੇਰੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਕੀਤਾ ਗਿਆ। ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰਬਾਣੀ ਕੀਰਤਨ ਨੂੰ ਪੂਰੀ ਦੁਨੀਆ ਵਿੱਚ ਪ੍ਰਸਾਰਿਤ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਆਪਣਾ ਯੂਟਿਊਬ ਚੈਨਲ ‘ਐਸਜੀਪੀਸੀ ਸ੍ਰੀ ਅੰਮ੍ਰਿਤਸਰ’ ਸ਼ੁਰੂ ਕੀਤਾ ਗਿਆ ਹੈ।
ਐਸਜੀਪੀਸੀ ਦੇ ਚੈਨਲ ਨੇ ਪਹਿਲੇ ਦਿਨ ਹੀ ਬਣਾਇਆ ਰਿਕਾਰਡ :ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਗਏ ਚੈਨਲ ਉੱਤੇਅੱਜ ਸਵੇਰੇ ਪਹਿਲੇ ਲਾਈਵ ਪ੍ਰਸਾਰਣ ਨੇ ਵੱਡਾ ਰਿਕਾਰਡ ਬਣਾਇਆ ਹੈ। ਜਿਸ ਸਮੇਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਹੋ ਰਿਹਾ ਸੀ, ਉਸ ਸਮੇਂ ਤਕਰੀਬਨ 12 ਤੋਂ 15 ਹਜ਼ਾਰ ਲੋਕ ਇਸ ਨਾਲ ਜੁੜੇ ਹੋਏ ਸਨ। ਟੈਲੀਕਾਸਟ ਖਤਮ ਹੋਣ ਤੱਕ ਵਿਊਜ਼ ਦੀ ਗਿਣਤੀ 40 ਹਜ਼ਾਰ ਦੇ ਕਰੀਬ ਪਹੁੰਚ ਚੁੱਕੀ ਸੀ। ਲਾਈਵ ਸਟ੍ਰੀਮ ਬੰਦ ਹੋਣ ਤੋਂ ਬਾਅਦ ਵੀ ਸਵੇਰ ਦੇ ਪ੍ਰਸਾਰਣ ਲਈ ਵਿਊਜ਼ ਵਧਦੇ ਰਹੇ।
- ਪੰਜਾਬ ਕਾਂਗਰਸ ਦੀ ਬਗਾਵਤ ਵਿਚਕਾਰ ਦਿੱਲੀ ਆਰਡੀਨੈਂਸ 'ਤੇ "ਆਪ" ਦੇ ਹੱਕ ਵਿੱਚ ਉਤਰੇ ਨਵਜੋਤ ਸਿੰਘ ਸਿੱਧੂ
- Manpreet Badal vigilance appearance : ਵਿਜੀਲੈਂਸ ਅੱਗੇ ਪੇਸ਼ ਹੋਣਗੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ
- ਨੌਜਵਾਨ ਦੀ ਸ਼ੱਕੀ ਹਾਲਾਤਾਂ 'ਚ ਮੌਤ, ਮਾਂ ਨੇ ਕਿਹਾ- ਪੁੱਤ ਨਸ਼ਾ ਨਹੀਂ ਸੀ ਕਰਦਾ, ਪੁਲਿਸ ਮੁਤਾਬਕ ਮ੍ਰਿਤਕ ਨਸ਼ੇ ਦਾ ਸੀ ਆਦੀ
ਚੈਨਲ ਰਾਹੀਂ ਵੀ ਹੁੰਦਾ ਰਹੇਗਾ ਗੁਰਬਾਣੀ ਪ੍ਰਸਾਰਣ : ਯੂਟਿਊਬ ਚੈਨਲ ਦੀ ਸ਼ੁਰੂਆਤ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਨੇ ਕਿਹਾ ਸੀ ਕਿ ਬਹੁਤ ਸਾਰੀ ਸੰਗਤ ਅਜਿਹੀ ਹੈ ਜਿਸ ਕੋਲ ਨਾ ਤਾਂ ਸਮਾਰਟ ਫੋਨ ਹੈ ਅਤੇ ਨਾ ਹੀ ਸਮਾਰਟ ਟੀਵੀ, ਜਿਸ ਕਰਕੇ ਬਹੁਤਾਂਤ ਸੰਗਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ, ਕੀਰਤਨ, ਗੁਰਬਾਣੀ ਦਾ ਪਾਠ ਆਦਿ ਤੋਂ ਵਾਂਝੀ ਰਹਿ ਜਾਵੇਗੀ। ਇਸ ਲਈ ਸਿੰਘ ਸਾਹਿਬ ਨੇ ਸੰਗਤਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਕਮ ਕੀਤਾ ਹੈ ਕਿ ਯੂ-ਟਿਊਬ ਚੈਨਲ ਦੇ ਨਾਲ-ਨਾਲ ਕਿਸੇ ਚੈਨਲ ਰਾਹੀਂ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਨਿਰਵਿਘਨ ਗੁਰਬਾਣੀ ਪ੍ਰਸਾਰਣ ਜਾਰੀ ਰੱਖਿਆ ਜਾਵੇ ਤਾਂ ਜੋ ਕੋਈ ਵੀ ਸੰਗਤ ਗੁਰਬਾਣੀ ਕੀਰਤਨ ਸਰਵਣ ਕਰਨ ਅਤੇ ਦਰਸ਼ਨ ਦੀਦਾਰ ਕਰਨ ਤੋਂ ਵਾਂਝੀ ਨਾ ਰਹੇ।