ਅੰਮ੍ਰਿਤਸਰ:ਅੰਮ੍ਰਿਤਸਰ ਕੋਰੋਨਾ ਮਾਹਾਵਾਰੀ ਦੇ ਦੌਰਾਨ ਕਈ ਘਰ ਤਬਾਹ ਹੋ ਗਏ ਤੇ ਕਈਆਂ ਸੁਹਾਗਣਾਂ ਦੇ ਸੁਹਾਗ ਉੱਜੜ ਗਏ ਕਈ ਬੱਚਿਆਂ ਦੇ ਸਿਰ ਤੋਂ ਮਾਂ ਪਿਉ ਦਾ ਸਾਇਆ ਉੱਠ ਗਿਆ। ਇਸੇ ਤਹਿਤ ਹੀ ਇੱਕ ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਖੰਡ ਵਾਲੇ ਦੀ ਘਟਨਾ ਸਾਹਮਣੇ ਆਈ ਹੈ। ਜਿੱਥੋਂ ਦੇ ਰਹਿਣ ਵਾਲੇ ਚਮਨਲਾਲ ਕੋਰੋਨਾ ਮਾਹਾਵਾਰੀ ਦੇ ਦੌਰਾਨ ਆਪਣੇ ਕੰਮ ਤੋਂ ਹੱਥ ਧੋ ਬੈਠੇ ਤੇ ਵਿਹਲੇ ਹੋ ਗਏ ਤੇ ਘਰ ਬੈਠ ਕੇ ਦਿਮਾਗੀ ਤੌਰ ਤੇ ਪ੍ਰੇਸ਼ਾਨ ਰਹਿਣ ਲੱਗ ਪਏ। ਜਿਸ ਦੇ ਚੱਲਦੇ ਇਹ 5 ਅਕਤੂਬਰ ਦੁਸਹਿਰੇ ਵਾਲੇ ਦਿਨ ਘਰੋਂ ਕੰਮ ਲੱਭਣ ਦੀ ਤਲਾਸ਼ ਵਿੱਚ ਗਏ ਅਤੇ ਮੁੜ ਘਰ ਵਾਪਿਸ ਨਹੀਂ ਪਰਤੇ। Chamanlal is missing from Amritsar.
ਜਿਸ ਕਾਰਨ ਚਮਨ ਲਾਲ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਕਿਉਂਕਿ ਘਰ ਵਿਚ ਕਮਾਉਣ ਵਾਲੇ ਇਕੱਲੇ ਚਮਨ ਲਾਲ ਹੀ ਸਨ ਤੇ ਉਨ੍ਹਾਂ ਦੀਆਂ 2 ਧੀਆਂ ਹਨ ਤੇ ਇੱਕ ਪਤਨੀ ਹੈ। ਚਮਨ ਲਾਲ ਦੀ ਉਮਰ 60 ਸਾਲ ਦੇ ਕਰੀਬ ਹੈ ਚਮਨ ਲਾਲ ਦਾ ਪੀੜਤ ਪਰਿਵਾਰ ਪੁਲਿਸ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਉਣ ਵੀ ਗਿਆ ਪਰ ਉੱਥੇ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ।
ਜਿਸ ਦੇ ਚੱਲਦੇ ਇਹ ਪੀੜਤ ਪਰਿਵਾਰ ਸੜਕਾਂ 'ਤੇ ਉਤਰ ਆਇਆ ਤੇ ਚੌਂਕਾਂ ਚੌਰਾਹਿਆਂ ਗਲੀ ਮੁਹੱਲਿਆਂ ਦੇ ਬਾਹਰ ਉਨ੍ਹਾਂ ਵੱਲੋਂ ਆਪਣੇ ਪਿਤਾ ਚਮਨ ਲਾਲ ਦੇ ਗੁੰਮਸ਼ੁਦਗੀ ਦੇ ਪੋਸਟਰ ਲਗਾਏ ਗਏ। ਉੱਥੇ ਹੀ ਚਮਨ ਲਾਲ ਦੇ ਪਰਿਵਾਰ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੋਰੋਨਾ ਮਹਾਵਾਰੀ ਦੇ ਦੌਰਾਨ ਉਨ੍ਹਾਂ ਦਾ ਕੰਮ ਉਨ੍ਹਾਂ ਦੇ ਹੱਥੋਂ ਚਲਾ ਗਿਆ ਤੇ ਉਹ ਕੰਮ ਦੀ ਤਲਾਸ਼ ਨੂੰ ਲੈ ਕੇ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਰਹਿਣ ਲੱਗ ਪਏ।