ਪੰਜਾਬ

punjab

ETV Bharat / state

corona update: ਕੋੋਰੋਨਾ ਮਰੀਜ਼ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਹਸਪਤਾਲ ਬਾਹਰ ਕੀਤਾ ਹੰਗਾਮਾ

ਕੋਰੋਨਾ ਕਾਰਨ ਸੂਬੇ ‘ਚ ਮੌਤਾਂ ਦਾ ਅੰਕੜਾ ਵਧਦਾ ਜਾ ਰਿਹਾ ਹੈ ਪਰ ਇਸ ਦੌਰਾਨ ਹਸਪਤਾਲਾਂ ਤੇ ਇਲਾਜ ਦੌਰਾਨ ਲਾਪਰਵਾਹੀ ਦੇ ਇਲਜ਼ਾਮ ਵੀ ਲੱਗ ਰਹੇ ਹਨ ਇਸੇ ਤਰ੍ਹਾਂ ਦਾ ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ।

ਕੋੋਰੋਨਾ ਮਰੀਜ਼ ਦੀ ਮੌਤ ਨੂੰ ਲੈਕੇ ਪਰਿਵਾਰ ਦਾ ਹਸਪਤਾਲ ਬਾਹਰ ਜਬਰਦਸਤ ਹੰਗਾਮਾ
ਕੋੋਰੋਨਾ ਮਰੀਜ਼ ਦੀ ਮੌਤ ਨੂੰ ਲੈਕੇ ਪਰਿਵਾਰ ਦਾ ਹਸਪਤਾਲ ਬਾਹਰ ਜਬਰਦਸਤ ਹੰਗਾਮਾ

By

Published : May 27, 2021, 7:49 PM IST

ਅੰਮ੍ਰਿਤਸਰ:ਪੰਜਾਬ ਵਿੱਚ ਲਗਾਤਾਰ ਹੀ ਕੋਰੋਨਾ ਵਾਇਰਸ( Corona virus)ਕਰਕੇ ਮੌਤਾਂ ਹੋ ਰਹੀਆਂ ਹਨ ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਵੱਲੋਂ ਲਗਾਤਾਰ ਹੀ ਹਸਪਤਾਲ(Hospital) ਦੇ ਖ਼ਿਲਾਫ਼ ਵੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਥੇ ਹੀ ਅੱਜ ਗੱਲ ਕੀਤੀ ਜਾਵੇ ਅੱਜ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਕੋਰੋਨਾ ਪਾਜ਼ੀਟਿਵ ਮਰੀਜ਼ ਦੀ ਮੌਤ ਹੋਈ ਹੈ ਉਸ ਤੋਂ ਬਾਅਦ ਪਰਿਵਾਰ ਵਾਲਿਆਂ ਵੱਲੋਂ ਹਸਪਤਾਲ ਦੇ ਬਾਹਰ ਜੰਮ ਕੇ ਹੰਗਾਮਾ ਕੀਤਾ ਗਿਆ।

ਕੋੋਰੋਨਾ ਮਰੀਜ਼ ਦੀ ਮੌਤ ਨੂੰ ਲੈਕੇ ਪਰਿਵਾਰ ਦਾ ਹਸਪਤਾਲ ਬਾਹਰ ਜਬਰਦਸਤ ਹੰਗਾਮਾ

ਉਥੇ ਹੀ ਗੱਲ ਕੀਤੀ ਜਾਵੇ ਪਰਿਵਾਰਿਕ ਮੈਬਰਾਂ ਦੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਕੋਲੋਂ ਮੈਡੀਸਨ ਅਤੇ ਇੰਜੈਕਸ਼ਨ ਮੰਗਾਏ ਜਾਂਦੇ ਸਨ ਲੇਕਿਨ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਨੂੰ ਨਹੀਂ ਲੱਗ ਰਹੇ ਸਨ। ਉਨ੍ਹਾਂ ਕਿਹਾ ਕਿ ਜਿਸ ਜਗ੍ਹਾ ‘ਤੇ ਪਹਿਲਾਂ ਉਹਨਾਂ ਦਾ ਮਰੀਜ ਦਾਖਿਲ ਸੀ ਉੱਥੇ ਸਹੀ ਸਲਾਮਤ ਸੀ ਲੇਕਿਨ ਜਿਸ ਤਰ੍ਹਾਂ ਹੀ ਉਨ੍ਹਾਂ ਦੇ ਮਰੀਜ਼ ਨੂੰ ਇਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ ।ਉਥੇ ਨਾਲ ਦੱਸਿਆ ਕਿ ਉਨ੍ਹਾਂ ਦੇ ਮਰੀਜ਼ ਦੀ ਹਸਪਤਾਲ ਵਲੋਂ ਵਰਤੀ ਲਾਪਰਵਾਹੀ(Negligence)ਕਾਰਨ ਮੌਤ ਹੋਈ ਹੈ।

ਦੂਸਰੇ ਪਾਸੇ ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕਰਕੇ ਹੀ ਮਰੀਜ਼ ਦਾ ਇਲਾਜ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਮਰੀਜ਼ ਦੀ ਤਬੀਅਤ ਜ਼ਿਆਦਾ ਖਰਾਬ ਹੋਣ ਕਰਕੇ ਹੀ ਉਸ ਦੀ ਮੌਤ ਹੋਈ ਹੈ ਅਤੇ ਡਾਕਟਰਾਂ ਵੱਲੋਂ ਪੂਰਾ ਟਰੀਟਮੈਂਟ ਕੀਤਾ ਗਿਆ ਹੈ ।

ਦੂਸਰੇ ਪਾਸੇ ਪੁਲਿਸ ਅਧਿਕਾਰੀ(Police)ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਅਜੇ ਤੱਕ ਨਹੀਂ ਪ੍ਰਾਪਤ ਹੋਈ ਅਤੇ ਅਗਰ ਕੋਈ ਇਨ੍ਹਾਂ ਨੂੰ ਮੁਸ਼ਕਲ ਲੱਗ ਰਹੀ ਹੈ ਤੇ ਉਹ ਅੰਮ੍ਰਿਤਸਰ ਦੇ ਸਿਵਲ ਸਰਜਨ ਨਾਲ ਗੱਲ ਕਰਕੇ ਇਨ੍ਹਾਂ ਦੇ ਖਿਲਾਫ਼ ਕਾਰਵਾਈ ਕਰਵਾ ਸਕਦੇ ਹਨ।

ਇਹ ਵੀ ਪੜੋ:Agricultural Laws:ਕੋਰੋਨਾ ਕਾਲ 'ਚ ਜੇਕਰ ਬਣ ਸਕਾ ਤਾਂ ਰੱਦ ਕਿਉਂ ਨਹੀਂ ਹੋ ਸਕਦੇ-ਰਾਕੇਸ਼ ਟਿਕੈਤ

ABOUT THE AUTHOR

...view details