ਅੰਮ੍ਰਿਤਸਰ:ਪਿੰਡ ਘੋਗਾ ਟਨਾਣਾ ਦੇ ਰਹਿਣ ਵਾਲੇ ਬੂਟਾ ਸਿੰਘ ਦੀ ਮੌਤ ਹੋਣ ਉਤੇ ਉਸਦੇ ਪਰਿਵਾਰ ਨੇ ਥਾਣੇ ਦੇ ਬਾਹਰ ਮ੍ਰਿਤਕ ਦੀ ਲਾਸ਼ ਨੂੰ ਰੱਖ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ।ਇਸ ਮੌਕੇ ਪਰਿਵਾਰ ਦਾ ਕਹਿਣਾ ਹੈ ਕਿ ਭਿੰਦਾ ਸਿੰਘ ਦੀ ਵੈਲਡਿੰਗ ਦੀ ਦੁਕਾਨ 'ਤੇ ਬੂਟਾ ਸਿੰਘ ਕੰਮ ਕਰਦਾ ਸੀ ਅਤੇ ਬੀਤੇ ਦਿਨ ਉਹ ਆਪਣੀ ਬਣਦੀ ਮਿਹਨਤ ਦੇ ਪੈਸੇ ਲੈਣ ਭਿੰਦਾ ਸਿੰਘ ਕੋਲ ਗਿਆ ਪਰ ਉਹ ਘਰ ਨਹੀਂ ਆਇਆ।
ਜਿਸ ਤੋਂ ਬਾਅਦ ਪਰਿਵਾਰ ਨੂੰ ਪਤਾ ਲੱਗਿਆ ਕਿ ਕੋਈ ਅਕਸੀਡੈਂਟ ਹੋਣ ਕਰਕੇ ਬੂਟਾ ਸਿੰਘ ਹਸਪਤਾਲ ਦਾਖਲ ਹੈ।ਜਿਸਦੀ ਇਲਾਜ ਦੌਰਾਨ ਮੌਤ ਹੋ ਗਈ।ਪਰਿਵਾਰ ਨੇ ਇਲਜ਼ਾਮ ਲਗਾਇਆ ਹੈ ਕਿ ਬੂਟਾ ਸਿੰਘ ਦਾਕਤਲ ਭਿੰਦਾ ਸਿੰਘ ਨੇ ਕੀਤਾ ਹੈ।ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਭਿੰਦਾ ਸਿੰਘ ਉਤੇ ਬਣਦੀ ਕਾਰਵਾਈ ਕਰਨ ਦੀ ਬਜਾਏ ਬੂਟਾ ਸਿੰਘ ਦੇ ਮਾਮਲੇ ਨੂੰ ਰਫ਼ਾ ਦਫ਼ਾ ਕਰਨਾ ਚਾਹੁੰਦੀ ਹੈ।