ਅੰਮ੍ਰਿਤਸਰ: ਸੁਧੀਰ ਕੁਮਾਰ ਸੂਰੀ ਦੇ ਕਤਲ(Murder of Shiv Sena leader Sudhir Suri) ਤੋਂ ਬਾਅਦ ਸੰਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਲਗਾਤਾਰ ਮਿਲ ਰਹੀਆਂ ਹਨ ਜਿਸ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ (Akali Dal leader Bikram Singh Majithia) ਵੱਲੋਂ ਸੰਦੀਪ ਸਿੰਘ ਦੇ ਪਰਿਵਾਰ ਦੇ ਹੱਕ ਵਿੱਚ ਅਵਾਜ਼ ਚੁੱਕੀ ਗਈ ਸੀ ਅਤੇ ਇਕ ਪ੍ਰੈਸ ਵਾਰਤਾ ਕੀਤੀ ਗਈ ਹੈ ਅਤੇ ਅੱਜ ਸੰਦੀਪ ਸਿੰਘ ਦੇ ਭਰਾ ਮਨਦੀਪ ਸਿੰਘ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅਸੀਂ ਕਿਸੇ ਵੀ ਪਾਰਟੀ ਦੇ ਨਾਲ ਸੰਪਰਕ ਨਹੀਂ ਕੀਤਾ ਹੈ ਅਤੇ ਸਾਨੂੰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਵੱਲੋਂ ਹੀਂ ਸਰਦਾਰ ਬਿਕਰਮ ਸਿੰਘ ਮਜੀਠੀਆ ਦੇ ਨਾਲ ਮਿਲਣ ਵਾਸਤੇ ਲੈ ਜਾਇਆ ਗਿਆ ਸੀ।
ਗੱਡੀ ਦੀ ਤੋੜ ਭੰਨ:ਉਨ੍ਹਾਂ ਨੇ ਕਿਹਾ ਕਿ ਨਾ ਤਾਂ ਅਸੀਂ ਭਵਿੱਖ ਵਿਚ ਕਿਸੇ ਪਾਰਟੀ ਵਿਚ ਜਾਵਾਂਗੇ ਅਤੇ ਨਾ ਹੀ ਸਾਡਾ ਕਿਸੇ ਪਾਰਟੀ ਨਾਲ ਲੈਣਾ ਦੇਣਾ ਹੈ ਉਤੇ ਅੱਗੇ ਬੋਲਦੇ ਹੋਏ ਕਿਹਾ ਕਿ ਜਦੋਂ ਸੰਦੀਪ ਦੀ ਗੱਡੀ ਦੀ ਤੋੜ ਭੰਨ ਕੀਤੀ ਗਈ ਸੀ (Sandeeps vehicle was vandalized) ਸ਼ਾਇਦ ਹੋ ਸਕਦਾ ਹੈ ਉਸ ਵੇਲੇ ਜੋ ਫੋਟੋਆਂ ਪੁਲਸ ਨੂੰ ਮਿਲੀਆਂ ਹਨ ਉਹ ਉਨ੍ਹਾਂ ਵੱਲੋਂ ਖੁਦ ਹੀ ਰੱਖੀਆਂ ਗਈਆਂ ਹਨ। ਇਕ ਵੱਡਾ ਖੁਲਾਸਾ ਕਰਦੇ ਹੋਏ ਭਾਈ ਸੰਦੀਪ ਸਿੰਘ ਜੀ ਦੇ ਭਰਾ ਨੇ ਦੱਸਿਆ ਕਿ ਜੋ ਲੋਕ ਇਹ ਕਹਿ ਰਹੇ ਹਨ ਕਿ ਸੰਦੀਪ ਸਿੰਘ ਵੱਲੋਂ ਅੰਮ੍ਰਿਤਪਾਲ ਸਿੰਘ ਉਹਨਾਂ ਕੋਲ ਅੰਮ੍ਰਿਤਪਾਨ ਕਰਵਾਇਆ ਗਿਆ ਸੀ ਉਹ ਸਰਾਸਰ ਗਲਤ ਹੈ ਕਿਉਂਕਿ ਭਾਈ ਸੰਦੀਪ ਸਿੰਘ ਹੁਣਾਂ ਤੋ ਤਿੰਨ ਚਾਰ ਸਾਲ ਪਹਿਲਾਂ ਹੀ ਅੰਮ੍ਰਿਤਪਾਨ ਕੀਤਾ ਗਿਆ ਸੀ।