ਪੰਜਾਬ

punjab

ETV Bharat / state

Beating Auto Driver: ਅੰਮ੍ਰਿਤਸਰ 'ਚ ਪੰਜਾਬ ਰੋਡਵੇਜ਼ ਤੇ ਆਟੋ ਦੀ ਟੱਕਰ ਮਗਰੋਂ ਹੰਗਾਮਾ, ਬੱਸ ਚਾਲਕ ਨੇ ਆਟੋ ਚਾਲਕ ਦੀ ਕੀਤੀ ਕੁੱਟਮਾਰ - ਅੰਮ੍ਰਿਤਸਰ ਪੁਲਿਸ

ਗੁਰੂ ਨਗਰੀ ਅੰਮ੍ਰਿਤਸਰ ਦੇ ਬੱਸ ਸਟੈਂਡ ਰਾਮ ਤਲਾਈ ਚੌਕ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇੱਕ ਪੰਜਾਬ ਰੋਡਵੇਜ਼ ਦੀ ਬੱਸ ਦੀ ਮਾਮੂਲੀ ਟੱਕਰ ਆਟੋ ਨਾਲ ਹੋ ਗਈ। ਇਸ ਤੋਂ ਬੱਸ ਚਾਲਕ ਨੇ ਸਾਥੀਆਂ ਨਾਲ ਮਿਲ ਕੇ ਆਟੋ ਚਾਲਕ ਦੀ ਕੁੱਟਮਾਰ ਕਰ ਦਿੱਤੀ। (Auto driver beaten up in Amritsar)

In Amritsar, the driver of Punjab Roadways beat up the auto driver
Beating auto driver: ਅੰਮ੍ਰਿਤਸਰ 'ਚ ਪੰਜਾਬ ਰੋਡਵੇਜ਼ ਅਤੇ ਆਟੋ ਦੀ ਟੱਕਰ ਮਗਰੋਂ ਹੰਗਾਮਾ, ਬੱਸ ਚਾਲਕ ਨੇ ਸਾਥੀਆਂ ਨਾਲ ਮਿਲ ਕੀਤੀ ਆਟੋ ਚਾਲਕ ਦੀ ਕੁੱਟਮਾਰ

By ETV Bharat Punjabi Team

Published : Sep 5, 2023, 12:17 PM IST

ਬੱਸ ਚਾਲਕ ਨੇ ਸਾਥੀਆਂ ਨਾਲ ਮਿਲ ਕੀਤੀ ਆਟੋ ਚਾਲਕ ਦੀ ਕੁੱਟਮਾਰ

ਅੰਮ੍ਰਿਤਸਰ: ਜ਼ਿਲ੍ਹੇ ਦੇ ਬੱਸ ਸਟੈਂਡ ਰਾਮ ਤਲਾਈ ਚੌਕ ਵਿੱਚ ਪੰਜਾਬ ਰੋਡਵੇਜ਼ ਦੀ ਬੱਸ ਦੇ ਨਾਲ ਇੱਕ ਆਟੋ ਦੀ ਮਾਮੂਲੀ ਜਿਹੀ ਟੱਕਰ ਹੋ ਗਈ। ਇਸ ਟੱਕਰ ਤੋਂ ਬਾਅਦ ਆਟੋ ਚਾਲਕ ਦੀ ਕੁੱਟਮਾਰ ਬੱਸ ਚਾਲਕ ਨੇ ਕਰਨੀ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਆਟੋ ਚਾਲਕ ਨੂੰ ਰੋਡਵੇਜ਼ ਦੇ ਚਾਲਕ ਨੇ ਸਾਥੀਆਂ ਨਾਲ ਮਿਲ ਕੇ ਬੁਰੀ ਤਰ੍ਹਾਂ ਕੁੱਟਿਆ ਅਤੇ ਉਸ ਦੇ ਕੱਪੜੇ ਵੀ ਪਾੜ ਦਿੱਤੇ। ਆਟੋ ਚਾਲਕ ਨੂੰ ਸਥਾਨਕਵਾਸੀਆਂ ਨੇ ਜੱਦੋ-ਜਹਿਦ ਤੋਂ ਬਾਅਦ ਕੁੱਟਮਾਰ ਕਰ ਰਹੇ ਲੋਕਾਂ ਤੋਂ ਬਚਾਇਆ ਗਿਆ।


ਸਖ਼ਤ ਕਾਰਵਾਈ ਕਰਨ ਦੀ ਮੰਗ: ਇਸ ਸੰਬਧੀ ਪੀੜਤ ਆਟੋ ਚਾਲਕ ਨੇ ਦੱਸਿਆ ਕਿ ਉਸ ਦਾ ਆਟੋ ਬੱਸ ਨਾਲ ਥੋੜ੍ਹਾ ਜਿਹਾ ਟਕਰਾ ਗਿਆ ਅਤੇ ਇਸ ਤੋਂ ਬਾਅਦ ਪੰਜਾਬ ਰੋਡਵੇਜ਼ ਦੇ ਬੱਸ ਡਰਾਇਵਰ ਅਤੇ ਉਸ ਦੇ ਲਗਭਗ ਦਸ ਦੇ ਕਰੀਬ ਸਾਥੀਆਂ ਵੱਲੋ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਮੌਕੇ ਉੱਤੇ ਮੌਜੂਦ ਲੋਕਾਂ ਵੱਲੋਂ ਉਸ ਦੀ ਜਾਨ ਬਚਾਈ ਗਈ ਹੈ। ਇਸ ਤੋਂ ਬਾਅਦ ਪੀੜਤ ਆਟੋ ਚਾਲਕ ਦੇ ਸਾਥੀਆਂ ਨੇ ਕੁੱਟਮਾਰ ਦਾ ਵਿਰੋਧ ਕਰਦਿਆਂ ਰੋਡ ਵਿੱਚ ਜ਼ਬਰਦਸਤ ਹੰਗਾਮਾ ਕੀਤਾ। ਪੁਲਿਸ ਭੜਕੇ ਹੋਏ ਆਟੋ ਚਾਲਕ ਦੇ ਸਾਥੀਆਂ ਨੂੰ ਸ਼ਾਂਤ ਕਰਵਾਉਣ ਲਈ ਪੂਰੀ ਕੋਸ਼ਿਸ਼ ਕਰਦੀ ਨਜ਼ਰ ਆਈ। ਆਟੋ ਚਾਲਕ ਦੇ ਸਾਥੀਆਂ ਨੇ ਪੰਜਾਬ ਰੋਡਵੇਜ਼ ਦੇ ਡਰਾਈਵਰ ਅਤੇ ਉਸ ਦੇ ਸਾਥੀਆਂ ਉੱਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਅਤੇ ਜੇਕਰ ਮੰਗ ਪੂਰੀ ਨਹੀਂ ਹੋਈ ਤਾਂ ਪ੍ਰਦਰਸ਼ਨ ਕਰਨ ਦੀ ਚਿਤਾਵਨੀ ਵੀ ਦਿੱਤੀ।

ਕਾਨੂੰਨ ਮੁਤਾਬਿਕ ਬਣਦੀ ਕਾਰਵਾਈ:ਮੌਕੇ ਡਿਉਟੀ ਉੱਤੇ ਮੌਜੂਦ ਟ੍ਰੈਫਿਕ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਇਸ ਘਟਨਾ ਦੇ ਚਲਦੇ ਸੜਕ ਉੱਤੇ ਕਾਫੀ ਜਾਮ ਲੱਗਿਆ ਸੀ। ਫਿਲਹਾਲ ਪੁਲਿਸ ਵੱਲੋਂ ਦੋਵਾਂ ਧਿਰਾਂ ਨੂੰ ਬੱਸ ਸਟੈਂਡ ਚੋਕੀ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੁੱਟਮਾਰ ਕਰਨ ਵਾਲੇ ਮੁਲਜ਼ਮ ਬੱਸ ਚਾਲਕ ਨੂੰ ਸਮੇਤ ਬੱਸ ਥਾਣੇ ਵਿੱਚ ਭੇਜ ਦਿੱਤਾ ਗਿਆ। ਪੁਲਿਸ ਮੁਤਾਬਿਕ ਕਾਨੂੰਨ ਦੇ ਹਿਸਾਬ ਨਾਲ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ABOUT THE AUTHOR

...view details