ਅੰਮ੍ਰਿਤਸਰ :ਇਸਲਾਮ ਏ ਜਮਾਤ ਏ ਹਿੰਦ ਦਾ ਵਫਦ ਅੱਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੌਣ ਲਈ ਪਹੁੰਚਿਆ ਹੈ। ਜਾਣਕਾਰੀ ਮੁਤਾਬਿਕ ਇਸ ਵਫਦ ਦੇ ਦਰਬਾਰ ਸਾਹਿਬ ਪਹੁੰਚਣ ਉੱਤੇ ਸ੍ਰੀ ਹਰਿਮੰਦਰ ਸਾਹਿਬ ਦੇ ਇਨਫਰਮੇਸ਼ਨ ਵਿਭਾਗ ਵਲੋਂ ਇਸ ਵਫਦ ਨਾਲ ਆਏ ਡੈਲੀਗੇਟਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਇਸਲਾਮ ਏ ਜਮਾਤ ਏ ਹਿੰਦ ਦੇ ਵਫਦ ਦੇ ਪੰਜਾਬ ਪ੍ਰਧਾਨ ਅਬਦੁਲ ਸਕੂਰ ਨੇ ਦੱਸਿਆ ਕਿ ਅੱਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦਾ ਮੌਕਾ ਨਸੀਬ ਹੋਇਆ। ਉਨ੍ਹਾਂ ਦੀ ਦਿਲੀ ਤਮੰਨਾ ਸੀ ਕਿ ਇੱਥੇ ਆਉਣ। ਉਨ੍ਹਾਂ ਕਿਹਾ ਕਿ ਇਹ ਸਾਡੀ ਪਵਿਤਰ ਧਾਰਮਿਕ ਜਗਾ ਹੈ, ਜਿਥੇ ਪਹੁੰਚ ਮਨ ਨੂੰ ਬਹੁਤ ਸਕੁਨ ਮਿਲਿਆ ਹੈ।
ਦਰਬਾਰ ਸਾਹਿਬ ਪਹੁੰਚ ਕੇ ਹਾਸਿਲ ਹੋਇਆ ਮਾਣ :ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾ ਵੱਲੋਂ ਕਿਹਾ ਗਿਆ ਕਿ ਇਹ ਰੂਹਾਨੀਅਤ ਦੀ ਜਗ੍ਹਾ ਹੈ ਅਤੇ ਪੰਜਾਬੀਆ ਅਤੇ ਸਿਖ ਧਰਮ ਦੀ ਮਰਿਆਦਾ ਵਿਚ ਹਰ ਧਰਮ ਦਾ ਸਨਮਾਨ ਕਰਨ ਦੀ ਇਥੋਂ ਹੀ ਪ੍ਰੇਰਨਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਅੱਜ ਇਥੇ ਪਹੁੰਚ ਕੇ ਜੋ ਮਾਣ ਸਤਿਕਾਰ ਹਾਸਿਲ ਹੋਇਆ ਹੈ। ਉਸਨੂੰ ਰਹਿੰਦੀ ਜਿੰਦਗੀ ਤੱਕ ਭੁਲਾਇਆ ਨਹੀਂ ਜਾ ਸਕਦਾ ਹੈ। ਉਨ੍ਹਾਂ ਵਲੋਂ ਕਮੇਟੀ ਦੇ ਮੈਂਬਰਾਂ ਦਾ ਵੀ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਪਿਆਰ ਸਤਿਕਾਰ ਦੇ ਚਲਦੇ ਮੈਂ ਇਹੋ ਅਪੀਲ ਕਰਨੀ ਚਾਹਾਂਗਾ ਕਿ ਲੋਕ ਫਿਰਕਾਪ੍ਰਸਤ ਲੋਕਾਂ ਤੋ ਸਚੇਤ ਰਹਿ ਕੇ ਆਪਸੀ ਭਾਈਚਾਰੇ ਨਾਲ ਜਿਉਣ ਦੀ ਉਦਾਹਰਣ ਪੇਸ਼ ਕਰਨ।