ਅੰਮ੍ਰਿਤਸਰ: ਪਿਛਲੇ ਦਿਨ੍ਹਾਂ ਤੋਂ ਹੋ ਰਹੀ ਮੋਲੇਧਾਰ ਬਾਰਿਸ਼ ਕਾਰਨ ਹਰ ਪਾਸੇ ਪਾਣੀ ਦਾ ਪੱਧਰ ਵਧਿਆ ਹੈ ਤੇ ਪ੍ਰਸ਼ਾਸਨ ਵੱਲੋਂ ਵਾਰ-ਵਾਰ ਹਦਾਇਤਾਂ ਕੀਤੀਆ ਜਾ ਰਹੀਆ ਹਨ ਕਿ ਪਾਣੀ ਦੇ ਤੇਜ਼ ਵਹਾਅ ਵਾਲੇ ਪਾਸੇ ਲੋਕ ਨਾ ਜਾਣ। ਪਰ ਕਿਤੇ ਨਾ ਕਿਤੇ ਪ੍ਰਸ਼ਾਸਨ ਤੇ ਪੰਚਾਇਤਾਂ ਦੀ ਲਾ-ਪ੍ਰਵਾਹੀ ਵੀ ਜੱਗ ਜਾਹਰ ਹੋਣ ਤੋਂ ਨਹੀਂ ਰਹਿੰਦੀ ਹੈ, ਜਿਸਦਾ ਖਮਿਆਜ਼ਾ ਅਕਸਰ ਭੁਗਤਣਾ ਪੈਦਾਂ ਹੈ। ਅਹਿਜਾ ਹੀ ਦੇਖਣ ਨੂੰ ਮਿਲਿਆ ਹੈ ਅੰਮ੍ਰਿਤਸਰ ਦੇ ਹਲਕਾ ਮਜੀਠਾ ਵਿੱਚ, ਜਿਥੇ ਇਕ ਦਰਦਨਾਕ ਹਾਦਸਾ ਵਾਪਰ ਗਿਆ ਅਤੇ ਇਸ ਦੌਰਾਨ ਬੱਚੇ ਦੀ ਮੌਤ ਹੋ ਗਈ।
Amritsar news: ਡ੍ਰੇਨ 'ਚ ਪਾਣੀ ਦਾ ਤੇਜ਼ ਵਹਾਅ ਦੇਖਣ ਗਿਆ ਬੱਚਾ ਰੁੜ੍ਹਿਆ, ਮੌਕੇ 'ਤੇ ਹੋਈ ਮੌਤ - amritsar
ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਨੇੜਲੇ ਪਿੰਡ ਪੁਰਾਣਾ ਤਨੇਲ ਵਿੱਚ ਇੱਕ ਬਚੇ ਦੀ ਪਾਣੀ ਵਿੱਚ ਰੁੜ੍ਹ ਜਾਣ ਨਾਲ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਬੱਚਾ ਆਪਣੇ ਸਾਥੀਆਂ ਨਾਲ ਪਾਣੀ ਦਾ ਵਹਾਅ ਦੇਖ ਦੀਆ ਸੀ ਕਿ ਅਚਾਨਕ ਉਸ ਦਾ ਪੈਰ ਫਿਲਸ ਗਿਆ।ਇਸ ਹਾਦਸੇ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ।
ਪਾਣੀ ਵਿੱਚ ਡਿੱਗ ਪਿਆ ਗੁਰਸੇਵਕ ਸਿੰਘ: ਦਰਅਸਲ ਹਲਕਾ ਮਜੀਠਾ ਦੇ ਥਾਣਾ ਮੱਤੇਵਾਲ ਅਧੀਨ ਪੈਦੇ ਪਿੰਡ ਪੁਰਾਣਾ ਤਨੇਲ ਦੇ ਬਿਨ੍ਹਾਂ ਕਿਨਾਰਿਆ ਵਾਲੇ ਡਰੇਨ ਦੇ ਪੁੱਲ 'ਤੇ ਕੁੱਝ ਬੱਚੇ ਮੌਕੇ 'ਤੇ ਬਰਸਾਤ ਦੇ ਪਾਣੀ ਨੂੰ ਵੇਖਣ ਲਈ ਗਏ ਸਨ, ਜੋ ਪਿੰਡ ਤੋਂ ਕੁੱਝ ਹੀ ਦੂਰੀ 'ਤੇ ਸਥਿਤ ਹੈ। ਬਾਕੀ ਬੱਚਿਆਂ ਦੇ ਦੱਸਣ ਮੁਤਾਬਿਕ ਉਹ ਬਿਨ੍ਹਾਂ ਰੇਲਿੰਗ ਵਾਲੇ ਪੁੱਲ 'ਤੇ ਬਿਲਕੁਲ ਕਿਨਾਰੇ 'ਤੇ ਖੜ੍ਹੇ ਸਨ, ਕਿ ਅਚਾਨਕ ਗੁਰਸੇਵਕ ਸਿੰਘ ਪੁੱਤਰ ਹਰਪਾਲ ਸਿੰਘ ਪਾਣੀ ਵਿੱਚ ਡਿੱਗ ਪਿਆ ਤੇ ਪਾਣੀ ਦੇ ਤੇਜ਼ ਵਹਾਅ ਕਾਰਨ ਰੁੜ ਗਿਆ। ਇਹ ਘਟਨਾ ਸ਼ਾਮ ਪੰਜ ਵਜੇ ਦੇ ਕਰੀਬ ਵਾਪਰੀ। ਉਥੇ ਹੀ ਸੂਚਨਾਂ ਮਿਲਦੇ ਸਾਰ ਸਥਾਨਕ ਪ੍ਰਸ਼ਾਸਨਿਕ ਅਧਿਕਾਰੀ ਪਹੁੰਚ ਗਏ ਸਨ। ਲੋਕਾਂ ਦੇ ਸਹਿਯੋਗ ਨਾਲ ਰੱਸਿਆਂ ਦੀ ਮਦਦ ਨਾਲ ਭਾਲ ਕੀਤੀ। ਪਰ ਹਨੇਰਾਂ ਜ਼ਿਆਦਾ ਹੋਣ ਕਰਕੇ ਕਿਸੇ ਨੂੰ ਪਤਾ ਨਹੀਂ ਲੱਗਿਆ ਕਿ ਅਖੀਰ ਬੱਚਾ ਕਿੱਥੇ ਗਿਆ। ਪਾਣੀ ਦਾ ਤੇਜ਼ ਵਹਾਅ ਜ਼ਿਆਦਾ ਹੋਣ ਕਰਕੇ ਮੌਕੇ 'ਤੇ ਪਹੁੰਚੇ ਮਦਦ ਕਰਨ ਵਾਲਿਆਂ ਨੂੰ ਸਫਲਤਾ ਨਹੀਂ ਮਿਲੀ ਅਤੇ ਬਾਅਦ ਵਿੱਚ ਬੱਚੇ ਦੀ ਲਾਸ਼ ਹੀ ਬਰਾਮਦ ਹੋਈ। ਉਥੇ ਹੀ ਬੱਚੇ ਦੇ ਮ੍ਰਿਤਕ ਸਰੀਰ ਨੂੰ ਜਦੋਂ ਮਾਤਾ ਪਿਤਾ ਨੂੰ ਸੌਂਪਿਆ ਤਾਂ ਉਦੋਂ ਹੀ ਮਾਹੌਲ ਗਮਗੀਨ ਹੋ ਗਿਆ। ਇਹ ਖਬਰ ਸੁਣਦਿਆਂ ਪੂਰਾ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।
ਵਾਰ ਵਾਰ ਪਾਣੀ ਤੋਂ ਦੂਰ ਬਣਾਉਣ ਦੀ ਅਪੀਲ : ਮੌਕੇ 'ਤੇ ਪਹੁੰਚੇ ਡੀ.ਐਸ.ਪੀ ਮਨਮੋਹਨ ਸਿੰਘ ਔਲਖ ਨੇ ਦੱਸਿਆ ਕਿ ਜਦੋਂ ਉਹਨਾਂ ਨੂੰ ਘਟਨਾ ਦੀ ਸੂਚਨਾ ਮਿਲੀ ਤਾਂ ਉਹ ਮੌਕੇ 'ਤੇ ਪਹੁੰਚੇ ਅਤੇ ਟੀਮਾਂ ਨਾਲ ਮਿਲ ਕੇ ਜਾਂਚ ਸ਼ੁਰੂ ਕਰਵਾਉਣ ਲੱਗੇ। ਪਰ ਅਫਸੋਸ ਕਿ ਇਹ ਹਾਦਸੇ ਨੂੰ ਟਾਲਿਆ ਨਾ ਜਾ ਸਕਿਆ ਅਤੇ ਬੱਚੇ ਦੀ ਜਾਨ ਚਲੇ ਗਈ। ਅੋਲਖ ਨੇ ਕਿਹਾ ਪ੍ਰਸ਼ਾਸਨ ਵੱਲੋਂ ਵਾਰ ਵਾਰ ਪਾਣੀ ਤੋਂ ਦੂਰ ਬਣਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਬਰਸਾਤ ਦਾ ਮੋਸਮ ਹੈ ਤੇ ਹਰ ਜਗ੍ਹਾ ਪਾਣੀ ਦਾ ਪੱਧਰ ਵਧਿਆ ਹੈ ਅਜਿਹੇ ਹਲਾਤਾਂ ਵਿੱਚ ਖਤਰਨਾਕ ਥਾਵਾ ਤੇ ਬੱਚਿਆ ਅਤੇ ਸਿਆਣੇ ਵਿਅਕਤੀਆ ਨੂੰ ਵੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਅਤੇ ਪ੍ਰਸ਼ਾਸਨ ਦਾ ਸਹਿਯੋਗ ਦੇਣਾ ਚਾਹੀਦਾ ਹੈ, ਪ੍ਰਸ਼ਾਸਨ ਹਮੇਸਾ ਆਪਣੇ ਲੋਕਾਂ ਦੇ ਨਾਲ ਖੜ੍ਹਾ ਹੈ।