ਅੰਮ੍ਰਿਤਸਰ:ਅੱਜ ਪੂਰੇ ਦੇਸ਼ ਵਿੱਚ ਛੱਠ ਪੂਜਾ ਦਾ ਤਿਉਹਾਰ ( Chhath Puja festival) ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਵਿਚ ਮਹਿਲਾਵਾਂ ਤਿੰਨ ਦਿਨ ਭੁੱਖੇ ਰਹਿ ਕੇ ਇਹ ਵਰਤ ਰੱਖਦੀਆਂ ਹਨ। ਇਸ ਵਰਤ ਰੱਖ ਕੇ ਮਹਿਲਾਵਾਂ ਆਪਣੇ-ਆਪਣੇ ਪਤੀ ਦੀ ਲੰਮੀ ਉਮਰ ਦੇ ਲਈ ਅਤੇ ਬੱਚਿਆਂ ਦੀ ਲੰਮੀ ਉਮਰ ਦੀ ਕਾਮਨਾ ਕਰਦੀਆਂ ਹਨ।
ਪੂਰੇ ਦੇਸ਼ 'ਚ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਛੱਠ ਪੂਜਾ ਤਿਉਹਾਰ ਛੱਠ ਪੂਜਾ ਦੇ ਵਰਤ ਲਈ ਸੂਰਜ ਦੀ ਉਪਾਸਨਾ ਅਤੇ ਪੂਜਾ ਕੀਤੀ ਜਾਂਦੀ ਹੈ। ਛੱਠ ਪੂਜਾ ਦਾ ਤਿਉਹਾਰ ਚਾਰ ਦਿਨ ਮਨਾਇਆ ਜਾਂਦਾ ਹੈ। ਇਸ ਤਿਉਹਾਰ ਤੇ ਮਹਾਲਾਵਾਂ ਤਿੰਨ ਦਿਨ ਭੁੱਖੀਆਂ ਰਹਿੰਦੀਆਂ ਹਨ। ਇਸ ਤੋਂ ਬਾਅਦ ਚੌਥੇ ਦਿਨ ਜਾ ਕੇ ਸੂਰਜ ਨੂੰ ਅਰਘ ਦੇ ਕੇ ਇਹ ਵਰਤ ਸਮਾਪਤ ਕੀਤਾ ਜਾਂਦਾ ਹੈ।
ਇਸੇ ਤਰ੍ਹਾਂ ਹੀ ਉੱਥੇ ਹੀ ਅੰਮ੍ਰਿਤਸਰ ਦੇ ਤਾਰਾਂ ਵਾਲੇ ਪੁਲ ਦੇ ਉੱਤੇ ਪਰਵਾਸੀ ਪਰਿਵਾਰਾਂ ਵੱਲੋਂ ਅੱਜ ਛੱਠ ਪੂਜਾ ਦਾ ਤਿਉਹਾਰ ਮਨਾਇਆ ਗਿਆ। ਕਹਿੰਦੇ ਹਨ ਕਿ ਛੱਠ ਪੂਜਾ ਹੀ ਇੱਕਮਾਤਰ ਅਜਿਹਾ ਪੂਰਵ ਹੈ, ਜਿਸ ਵਿੱਚ ਸੂਰਜ ਦੇ ਉਦੈ ਹੁੰਦੇ ਸੂਰਜ ਨੂੰ ਅਰਘ ਦੇ ਕੇ ਵਰਤ ਸ਼ੁਰੂ 'ਤੇ ਸਮਾਪਤ ਕੀਤਾ ਜਾਂਦਾ ਹੈ। ਇਹ ਵਰਤ ਖਾਸ ਕਰਕੇ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਜ਼ਿਆਦਾ ਮਨਾਇਆ ਜਾਂਦਾ ਹੈ।
ਇਸੇ ਦੌਰਾਨ ਅੰਮ੍ਰਿਤਸਰ ਦੀ ਨਦੀ ਦੇ ਕੰਢੇ ਤੇ ਪੂਜਾ ਕਰਨ ਆਈਆਂ ਮਹਿਲਾਵਾਂ ਨੇ ਦੱਸਿਆ ਕਿ ਇਹ ਵਰਤ ਪਤੀ ਦੀ ਲੰਬੀ ਉਮਰ, ਬੱਚਿਆਂ ਦੀ ਲੰਬੀ ਉਮਰ, ਕਾਰੋਬਾਰ ਵਿੱਚ ਵਾਧਾ, ਅਤੇ ਜਿਸਦਾ ਵਿਆਹ ਨਾ ਹੁੰਦਾ ਹੋਵੇ ਇਸ ਤਰ੍ਹਾਂ ਦੀਆਂ ਮਾਨਤਾਵਾਂ ਲਈ ਰੱਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਪੂਜਾ ਵਿੱਚ ਮੰਗੀ ਹਰ ਇੱਕ ਮਨੋਕਾਮਨਾ ਪੂਰੀ ਹੁੰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਪੂਜਾ ਨਦੀ ਵਿੱਚ ਖੜ੍ਹੇ ਹੋ ਕੇ ਕੀਤੀ ਜਾਂਦੀ ਹੈ। ਜੇਕਰ ਕਿਸੇ ਕੋਲ ਨਦੀ ਨਹੀਂ ਹੈ ਤਾਂ ਘਰ ਦੇ ਬਾਹਰ ਇੱਕ ਖੱਡਾ ਪੁੱਟ ਕੇ ਉਸ ਵਿੱਚ ਪਾਣੀ ਪਾ ਕੇ ਇਹ ਪੂਜਾ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ:ਛੱਠ ਪੂਜਾ ਦਾ ਪਹਿਲਾ ਅਰਘ ਅੱਜ