ਪੰਜਾਬ

punjab

ETV Bharat / state

ਮੋਟਰਸਾਇਕਲ ਨੂੰ ਬਚਾਉਂਦੇ ਕਾਰ ਬੇਕਾਬੂ ਹੋ ਨਹਿਰ 'ਚ ਜਾ ਡਿੱਗੀ - ਮੋਟਰਸਾਈਕਲ

ਅੰਮ੍ਰਿਤਸਰ ਦੇ ਪਿੰਡ ਰਾਣੇਵਾਲੀ ਦਾ ਵਸਨੀਕ ਮਹਿਤਾਬ ਸਿੰਘ ਘਰੋਂ ਕਿਸੇ ਨਿੱਜੀ ਕੰਮ ਲਈ ਕੁੱਕੜਵਾਲਾ ਵਿਖੇ ਜਾ ਰਿਹਾ ਸੀ ਇਸ ਦੌਰਾਨ ਇਕ ਮੋਟਰਸਾਈਕਲ ਵਾਲਾ ਕਾਰ ਦੇ ਅੱਗੇ ਆ ਗਿਆ ਅਤੇ ਗੱਡੀ ਬੇਕਾਬੂ ਹੋ ਕੇ ਨਹਿਰ ਵਿਚ ਜਾ ਡਿੱਗੀ।

ਮੋਟਰਸਾਇਕਲ ਨੂੰ ਬਚਾਉਂਦੇ ਕਾਰ ਬੇਕਾਬੂ ਹੋ ਕੇ ਨਹਿਰ ਵਿਚ ਜਾ ਡਿੱਗੀ
ਮੋਟਰਸਾਇਕਲ ਨੂੰ ਬਚਾਉਂਦੇ ਕਾਰ ਬੇਕਾਬੂ ਹੋ ਕੇ ਨਹਿਰ ਵਿਚ ਜਾ ਡਿੱਗੀ

By

Published : May 10, 2021, 6:09 PM IST

ਅੰਮ੍ਰਿਤਸਰ :ਅੰਮ੍ਰਿਤਸਰ ਦੇ ਥਾਣਾ ਰਾਜਾਸਾਂਸੀ ਦੇ ਅਧੀਨ ਆਉਂਦੇ ਪਿੰਡ ਰਾਣੇਵਾਲੀ ਦੇ ਵਸਨੀਕ ਮਹਿਤਾਬ ਸਿੰਘ ਪੁੱਤਰ ਮੇਜਰ ਸਿੰਘ ਬਾਠ ਆਪਣੇ ਘਰੋਂ ਕਿਸੇ ਨਿੱਜੀ ਕੰਮ ਲਈ ਕੁੱਕੜਾਵਾਲਾ ਵਿਖੇ ਜਾ ਰਿਹਾ ਸੀ ਅਤੇ ਪਿੰਡ ਲਦੇਹ ਦੇ ਨਜ਼ਦੀਕ ਟੀ ਪੁਆਇੰਟ ਤੇ ਇੱਕ ਰਾਹਗੀਰ ਨੇ ਜਦੋਂ ਮੋਟਰਸਾਇਕਲ ਗ਼ਲਤ ਤਰੀਕੇ ਨਾਲ ਇਕਦਮ ਕਾਰ ਦੇ ਅਗਲੇ ਪਾਸੇ ਤੋਂ ਜਲਦ ਬਾਜ਼ੀ ਨਾਲ ਮੋੜਿਆ ਤਾਂ ਕਾਰ ਚਾਲਕ ਮਹਿਤਾਬ ਸਿੰਘ ਨੇ ਮੋਟਰਸਾਈਕਲ ਸਵਾਰ ਨੂੰ ਬਚਾਉਣ ਦੀ ਕੋਸ਼ਿਸ ਕੀਤੀ। ਉਸ ਦੀ ਆਪਣੀ ਗੱਡੀ ਬੇਕਾਬੂ ਹੋ ਕੇ ਲਹੌਰ ਬ੍ਰਾਂਚ ਨਹਿਰ ਦੇ ਵਿੱਚ ਪਲਟੀਆਂ ਖਾਕੇ ਜਾ ਡਿੱਗੀ।

ਪਿੰਡ ਦੇ ਲੋਕਾਂ ਕਾਰ ਦਾ ਦਰਵਾਜਾ ਤੋੜ ਕਾਰ ਚਾਲਕ ਦੀ ਬਚਾਈ ਜਾਨ

ਜਦੋਂ ਗੱਡੀ ਨਹਿਰ ਵਿਚ ਡਿੱਗੀ ਉਸ ਸਮੇਂ ਹੀ ਪਿੰਡ ਦੇ ਲੋਕਾਂ ਨੇ ਵੇਖ ਲਿਆ ਅਤੇ ਕਾਰ ਚਾਲਕ ਨੂੰ ਬਾਰੀ ਤੋੜ ਕੇ ਬਾਹਰ ਕੱਢਿਆ ਅਤੇ ਨੇੜੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।ਜਿੱਥੇ ਕਾਰ ਚਾਲਕ ਬਿਲਕੁਲ ਖ਼ਤਰੇ ਵਿਚੋਂ ਬਾਹਰ ਹੈ ਅਤੇ ਕੁੱਝ ਮਾਮੂਲੀ ਸੱਟਾਂ ਲੱਗੀਆਂ ਹਨ।ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।

ਇਹ ਵੀ ਪੜੋ:ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ: ਨਵਜੋਤ ਸਿੱਧੂ ਨੂੰ ਲੈ ਕੇ ਚਰਚਾ ਸੰਭਵ

ABOUT THE AUTHOR

...view details