ਅੰਮ੍ਰਿਤਸਰ:ਛੇਹਰਟਾ ਰੋਡ ਉਤੇ ਇਕ ਭਿਆਨਕ ਹਾਦਸਾ ਵਾਪਰ ਗਿਆ। ਜਿਥੇ ਗਲਤ ਸਾਈਡ ਤੋਂ ਆਉਂਦੀ ਕਾਰ ਦੀ ਟਰੱਕ ਨਾਲ ਟੱਕਰ ਹੋ ਗਈ। ਹਾਦਸੇ ਵਿਚ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ। ਇਸ ਮੌਕੇ ਚਸ਼ਮਦੀਦ ਦਾ ਕਹਿਣਾ ਹੈ ਕਾਰ ਵਾਲਾ ਗਲਤ ਸਾਈਡ ਜਾ ਰਿਹਾ ਸੀ। ਐਕਸੀਡੈਂਟ ਵਿੱਚ ਸਾਰਾ ਕਸੂਰ ਕਾਰ ਵਾਲੇ ਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਾਰ ਚਾਲਕ ਦੇ ਕਾਰਨ ਹੀ ਹਾਦਸਾ ਹੋਇਆ ਹੈ।
ਭਿਆਨਕ ਹਾਦਸੇ 'ਚ ਵਾਲ-ਵਾਲ ਬਚਿਆ ਕਾਰ ਚਾਲਕ - driver narrowly escaped the terrible accident
ਅੰਮ੍ਰਿਤਸਰ ਦੇ ਛੇਹਰਟਾ ਰੋਡ ਉਤੇ ਇਕ ਭਿਆਨਕ ਹਾਦਸਾ ਵਾਪਰ ਗਿਆ। ਹਾਦਸੇ ਵਿਚ ਕਾਰ ਤੇ ਟਰੱਕ ਦੀ ਟੱਕਰ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ।
ਭਿਆਨਕ ਹਾਦਸੇ 'ਚ ਵਾਲ ਵਾਲ ਬਚਿਆ ਕਾਰ ਚਾਲਕ
ਉਥੇ ਹੀ ਜਾਂਚ ਅਧਿਕਾਰੀ ਸੁਰਜੀਤ ਸਿੰਘ ਨੇ ਦੱਸਿਆ ਕਿ ਕਾਰ ਸਵਾਰ ਨੌਜਵਾਨ ਜੋ ਕਿ ਕਾਰ ਵਿੱਚ ਪੈਟਰੋਲ ਪੰਪ ਤੋਂ ਤੇਲ ਪਵਾ ਗਲਤ ਸਾਇਡ ਤੋਂ ਜਾ ਰਿਹਾ ਸੀ ਅਤੇ ਸਾਹਮਣੇ ਆ ਰਹੇ ਟੱਰਕ ਨਾਲ ਟੱਕਰ ਹੋ ਗਈ। ਹਾਦਸੇ ਵਿੱਚ ਕਾਰ ਚਾਲਕ ਵਾਲ ਵਾਲ ਬਚ ਗਿਆ ਹੈ।