ਪੰਜਾਬ

punjab

ETV Bharat / state

ਸਿਵਲ ਹਸਪਤਾਲ ’ਚ ਚੱਲੀਆਂ ਗੋਲੀਆਂ, ਮਰੀਜ਼ਾਂ ਦੀ ਸੁਰੱਖਿਆ ਰੱਬ ਆਸਰੇ - ਸਿਵਲ ਹਸਪਤਾਲ

ਅੰਮ੍ਰਿਤਸਰ ਸਿਵਲ ਹਸਪਤਾਲ ’ਚ ਉਸ ਵੇਲੇ ਮਾਹੌਲ ਤਣਾਅਪੂਰਨ ਬਣ ਗਿਆ ਜਦੋ ਤੜਕਸਾਰ 4 ਵਜੇ ਗੋਲੀਆਂ ਚਲ ਪਈਆਂ। ਜਾਣਕਾਰੀ ਮੁਤਾਬਕ ਦੋ ਗੁੱਟਾਂ ਵਿਚਾਲੇ ਝਗੜੇ ਨੂੰ ਲੈ ਕੇ ਗੋਲੀਆਂ ਚਲੀਆਂ। ਜਿਸ ਵਿੱਚ ਸਿਵਲ ਹਸਪਤਾਲ ਦੇ ਇਕ ਡਾਕਟਰ ਨੂੰ ਗੋਲੀ ਲੱਗੀ ਜਿਸਨ੍ਹਾਂ ਨੂੰ ਨਿਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।

ਤਸਵੀਰ
ਤਸਵੀਰ

By

Published : Mar 14, 2021, 2:48 PM IST

ਅੰਮ੍ਰਿਤਸਰ: ਸ਼ਹਿਰ ਦੇ ਸਿਵਲ ਹਸਪਤਾਲ ’ਚ ਉਸ ਵੇਲੇ ਮਾਹੌਲ ਤਣਾਅਪੂਰਨ ਬਣ ਗਿਆ ਜਦੋ ਤੜਕਸਾਰ 4 ਵਜੇ ਗੋਲੀਆਂ ਚਲ ਪਈਆਂ। ਮਿਲੀ ਜਾਣਕਾਰੀ ਮੁਤਾਬਿਕ ਦੋ ਗੁੱਟਾਂ ਵਿਚਾਲੇ ਝਗੜੇ ਨੂੰ ਲੈ ਕੇ ਗੋਲੀਆਂ ਚੱਲੀਆਂ। ਜਿਸ ਵਿੱਚ ਸਿਵਲ ਹਸਪਤਾਲ ਦੇ ਇਕ ਡਾਕਟਰ ਨੂੰ ਗੋਲੀ ਲੱਗੀ ਜਿਨ੍ਹਾਂ ਨੂੰ ਨਿਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।

ਅੰਮ੍ਰਿਤਸਰ

ਦੋ ਧਿਰਾ ਵਿਚਾਲੇ ਚੱਲੀਆਂ ਗੋਲੀਆਂ

ਇਸ ਸੰਬਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਦੀ ਮੈਡੀਕਲ ਅਫਸਰ ਹਰਪ੍ਰੀਤ ਕੌਰ ਨੇ ਦੱਸਿਆ ਦੋ ਗੁੱਟਾਂ ਵਿਚਾਲੇ ਹੋਏ ਝਗੜੇ ਨੂੰ ਲੈ ਕੇ ਇੱਕ ਪਾਰਟੀ ਰਾਤ ਡੇਢ ਵਜੇ ਦੇ ਕਰੀਬ ਮੈਡੀਕਲ ਕਰਵਾਉਣ ਲਈ ਪਹੁੰਚੀ ਸੀ ਜਿਸਦੀ ਐਂਟੀ ਪਾਰਟੀ ਵੱਲੋਂ ਸਿਵਲ ਹਸਪਤਾਲ ਵਿੱਚ ਪਹੁੰਚ ਕੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਜਿਸ ਕਾਰਨ ਹਸਪਤਾਲ ਚ ਹਫਰਾ ਤਫੜੀ ਮਚ ਗਈ। ਡਾਕਟਰ ਦਾ ਇਹ ਵੀ ਕਹਿਣਾ ਹੈ ਕਿ ਸਿਵਲ ਹਸਪਤਾਲ ਦੀ ਸੁਰੱਖਿਆ ਹੁਣ ਰੱਬ ਆਸਰੇ ਹੈ। ਇਹ ਕੋਈ ਪਹਿਲਾ ਮਾਮਲਾ ਨਹੀਂ ਇੱਥੇ ਪਹਿਲਾਂ ਵੀ ਝਗੜੇ ਦੇ ਮਾਮਲਾ ਆਉਂਦੇ ਰਹਿੰਦੇ ਹਨ ਇਸਦੇ ਬਾਵਜੁਦ ਵੀ ਇੱਥੇ ਨਾ ਤਾਂ ਪੁਲਿਸ ਦੀ ਤੈਨਾਤੀ ਹੈ ਤੇ ਨਾ ਹੀ ਕੋਈ ਸੁਰੱਖਿਆ ਗਾਰਡ ਹੈ।

ਇਹ ਵੀ ਪੜੋ: ਪਠਾਨਕੋਟ: ਢੀਂਡਾ ਪੋਸਟ 'ਤੇ ਪਾਕਿਸਤਾਨ ਵੱਲੋਂ ਡ੍ਰੋਨ ਐਕਟੀਵਿਟੀ

ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਕਾਰਵਾਈ
ਇਸ ਸਬੰਧੀ ਪੁਲਿਸ ਦੇ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਦੋ ਗੁਟਾ ਦਾ ਆਪਸ ’ਚ ਝਗੜਾ ਹੋਇਆ ਸੀ ਜਿਸਦੇ ਚੱਲਦੇ ਉਹ ਮੈਡੀਕਲ ਕਰਵਾਉਣ ਸਿਵਲ ਹਸਪਤਾਲ ਪਹੁੰਚੇ ਸਨ ਜਿੱਥੇ ਉਹਨਾ ਦਾ ਫਿਰ ਝਗੜਾ ਹੋਇਆ ਜਿਸ ਵਿੱਚ ਗੋਲੀਆ ਚਲੀਆਂ। ਫਿਲਹਾਲ ਪੁਲਿਸ ਵੱਲੋਂ ਮਾਮਲੇ ’ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

ABOUT THE AUTHOR

...view details