ਅੰਮ੍ਰਿਤਸਰ:ਬੀਤੀ 15 ਜੂਨ ਨੂੰ ਬਿਆਸ ਦਰਿਆ ਪੁੱਲ 'ਤੇ ਇੱਕ ਕਥਿਤ ਮੁਲਜ਼ਮ ਵੱਲੋਂ ਛੋਟਾ ਹਾਥੀ ਚਾਲਕ ਵਿਅਕਤੀ ਨੂੰ ਕਥਿਤ ਤੌਰ ਤੇ ਮਾਰ ਕੇ ਦਰਿਆ ਬਿਆਸ (Beas River) ਵਿੱਚ ਸੁੱਟ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ।ਜਿਸ ਉਪਰੰਤ ਪੁਲਿਸ ਅਧਿਕਾਰੀ ਪਰਮਿੰਦਰ ਕੌਰ ਦੀ ਅਗਵਾਈ ਹੇਠ ਮ੍ਰਿਤਕ ਦੇਹ ਦੀ ਭਾਲ ਕਰਨ ਲਈ ਗੋਤਾਖੋਰਾਂ ਦੀਆਂ ਵੱਖ ਵੱਖ ਟੀਮਾਂ ਲਗਾਈਆਂ ਗਈਆਂ ਸਨ।ਗੋਤਾਖੋਰਾਂ (Divers) ਦੀਆਂ ਟੀਮਾਂ ਵੱਲੋਂ ਕੜੀ ਮੁਸ਼ੱਕਤ ਤੋਂ ਬਾਅਦ ਮ੍ਰਿਤਕ ਦੇਹ ਪੁਲਿਸ ਵੱਲੋਂ ਬਰਾਮਦ ਕਰ ਲਈ ਗਈ ਹੈ।
ਬਿਆਸ ਦਰਿਆਂ ਵਿਚੋਂ ਮ੍ਰਿਤਕ ਦੀ ਲਾਸ਼ ਹੋਈ ਬਰਾਮਦ
ਇਸ ਬਾਰੇ ਸਰਦੂਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇਹ ਦੀ ਭਾਲ ਲਈ ਸਥਾਨਕ ਗੋਤਾਖੋਰਾਂ ਤੋਂ ਇਲਾਵਾ ਜਲੰਧਰ ਤੋਂ ਵੀ ਹੋਰਨਾਂ ਗੋਤਾਖੋਰਾਂ ਦੀਆਂ ਟੀਮਾਂ ਦੀ ਮਦਦ ਲਈ ਗਈ ਅਤੇ ਅੱਜ ਦੇਰ ਸ਼ਾਮ ਮ੍ਰਿਤਕ ਵਿਨੋਦ ਕੁਮਾਰ ਵਾਸੀ ਲੁਧਿਆਣਾ ਦੀ ਮ੍ਰਿਤਕ ਦੇਹ ਬਰਾਮਦ ਕਰ ਲਈ ਗਈ ਹੈ।