ਅੰਮ੍ਰਿਤਸਰ :ਬੀਤੇ ਦਿਨ ਅੰਮ੍ਰਿਤਸਰ ਥਾਣਾ ਕੋਟ ਖ਼ਾਲਸਾ ਇਲਾਕ਼ੇ ਵਿਚ ਹੌਲੀ ਸਿਟੀ ਸਕੂਲ਼ ਦੇ ਇਲਾਕੇ ਵਿਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਅੰਮ੍ਰਿਤਸਰ ਦੇ ਥਾਣਾ ਕੋਟ ਖਾਲਸਾ ਇਲਾਕ਼ੇ ਵਿਚ ਪੁਲਿਸ ਨੂੰ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈਕੇ ਪੋਸਟਮਾਰਟਮ ਲਈ ਭੇਜਿਆ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਦਰਅਸਲ ਅੰਮ੍ਰਿਤਸਰ ਦੀ ਕੋਟ ਖਾਲਸਾ ਪੁਲਿਸ ਨੂੰ ਕਿਸੇ ਨੇ ਸੂਚਨਾ ਦਿੱਤੀ ਕਿ ਭੇਤਭਰੇ ਹਾਲਾਤਾਂ ਵਿਚ ਮ੍ਰਿਤ ਵਿਅਕਤੀ ਦੀ ਲਾਸ਼ ਪਈ ਹੋਈ ਹੈ। ਜਿਸ 'ਤੇ ਫੌਰੀ ਕਾਰਵਾਈ ਕਰਦਿਆਂ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਪੁਲਿਸ ਅਧਿਕਾਰੀਆਂ ਨੇ ਸਥਾਨਕ ਥਾਵਾਂ ਤੋਂ ਪੁੱਛ ਪੜਤਾਲ ਕੀਤੀ ਪਰ ਕੋਈ ਵੀ ਇਸ ਵਿਅਕਤੀ ਦਾ ਜਾਣਕਾਰ ਸਾਹਮਣੇ ਨਹੀਂ ਆਇਆ।
Amritsar News: ਅੰਮ੍ਰਿਤਸਰ ਦੇ ਥਾਣਾ ਕੋਟ ਖਾਲਸਾ ਇਲਾਕੇ 'ਚ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
ਅੰਮ੍ਰਿਤਸਰ ਪੁਲਿਸ ਨੂੰ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈਕੇ ਪੋਸਟਮਾਰਟਮ ਲਈ ਭੇਜਿਆ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੇਗਾ ਕਿ ਇਸ ਦੀ ਮੌਤ ਕਿੰਝ ਹੋਈ ਹੈ।
ਲਾਸ਼ ਨੂੰ 72 ਘੰਟੇ ਲਈ ਮੁਰਦਾਘਰ ਵਿੱਚ ਰੱਖਿਆ ਜਾਵੇਗਾ: ਮੌਕੇ 'ਤੇ ਪਹੁੰਚੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਮ੍ਰਿਤਕ ਵਿਅਕਤੀ ਕੋਲੋ ਇੱਕ ਕੱਪੜਿਆਂ ਦਾ ਬੈਗ ਬ੍ਰਾਮਦ ਹੋਇਆ ਹੈ ਜਿਸ ਦੀ ਜਾਂਚ ਕੀਤੀ ਜਾਵੇਗੀ। ਪਹਿਚਾਣ ਪੱਤਰ ਕੋਈ ਨਹੀਂ ਮਿਲਿਆ ਕਿ ਪਤਾ ਲੱਗ ਸਕੇ ਇਹ ਵਿਆਕਤੀ ਕੌਣ ਸੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਦੀ ਲਾਸ਼ ਨੂੰ 72 ਘੰਟੇ ਲਈ ਮੁਰਦਾਘਰ ਵਿੱਚ ਰੱਖਿਆ ਜਾਵੇਗਾ, ਤਾਂ ਜੋ ਕੋਈ ਵੀ ਇਸ ਦੀ ਭਾਲ ਵਾਸਤੇ ਆਵੇ ਜਾਂ ਕੋਈ ਮਾਮਲਾ ਸਾਹਮਣੇ ਆਵੇ ਤਾਂ ਇਸ ਦੇ ਵਾਰਿਸਾਂ ਨੂੰ ਲਾਸ਼ ਸੌਂਪੀ ਜਾ ਸਕੇ।
- CM Kejriwal Meet CM Mann: ਕੇਜਰੀਵਾਲ ਤੇ ਭਗਵੰਤ ਮਾਨ ਦੀ ਮੀਟਿੰਗ; ਕਟਾਰੂਚੱਕ ਤੋਂ ਲੈ ਕੇ ਪੀਯੂ ਦੇ ਮਸਲਿਆਂ ਉਤੇ ਕੀਤੀ ਚਰਚਾ
- Wrestlers Protest: 'ਮਹਿਲਾ ਪਹਿਲਵਾਨਾਂ ਵਿਚਾਲੇ ਬ੍ਰਿਜ ਭੂਸ਼ਣ ਹੋਟਲ 'ਚ ਲੁੰਗੀ ਪਾ ਕੇ ਘੁੰਮਦੇ ਸੀ, ਗ਼ਲਤ ਤਰੀਕੇ ਨਾਲ ਛੂੰਹਦੇ ਸੀ'
- ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਮੁੱਖ ਮੰਤਰੀ ਹੇਮੰਤ ਸੋਰੇਨ ਨਾਲ ਕੀਤੀ ਮੁਲਾਕਾਤ, ਕੇਂਦਰ ਦੇ ਆਰਡੀਨੈਂਸ ਖਿਲਾਫ ਮੰਗਿਆ ਸਮਰਥਨ
ਨਸ਼ਾ ਕਰਦੇ ਹਨ ਅਤੇ ਜਾਨਾਂ ਗੁਆ ਰਹੇ ਹਨ: ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜਾਂਚ ਪੜਤਾਲ ਕੀਤੀ ਜਾ ਰਹੀ ਹੈ, ਜਿਸ ਵਿਚ ਇਹ ਪਤਾ ਕੀਤਾ ਜਾਵੇਗਾ ਕਿ ਇਸ ਵਿਅਕਤੀ ਕਿਥੇ ਦਾ ਹੈ ਅਤੇ ਇਸ ਦੀ ਮੌਤ ਕਿਵੇਂ ਹੋਈ। ਪੁਲਿਸ ਨੇ ਖਦਸ਼ਾ ਜਤਾਇਆ ਹੈ ਕਿ ਹੋ ਸਕਦਾ ਹੈ ਕਿ ਇਸ ਨੇ ਨਸ਼ਾ ਕੀਤਾ ਹੋਵੇ ਤਾਂ ਇਸ ਦੀ ਮੌਤ ਹੋਈ ਹੋਵੇ ਜਾਂ ਫਿਰ ਕੋਈ ਹੋਰ ਕਾਰਨ ਹੈ ਇਸ ਦੀ ਪੜਤਾਲ ਰਿਪੋਰਟ ਤੋਂ ਬਾਅਦ ਜ਼ਾਹਿਰ ਹੋ ਜਾਵੇਗੀ। ਕਿਓਂਕਿ ਅੱਜ ਕੱਲ ਨੌਜਵਾਨ ਨਸ਼ੇ ਦੇ ਆਦੀ ਹਨ ਅਤੇ ਗਲਤ ਸੰਗਤ ਵਿੱਚ ਪੈ ਕੇ ਵੀ ਨਸ਼ਾ ਕਰਦੇ ਹਨ ਅਤੇ ਜਾਨਾਂ ਗੁਆ ਰਹੇ ਹਨ। ਖੈਰ ਜੋ ਵੀ ਹੋਇਆ ਉਹ ਸਭ ਇਸ ਪੜਤਾਲ ਤੋਂ ਬਾਅਦ ਨਸ਼ਰ ਕੀਤਾ ਜਾਵੇਗਾ।ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪੁਲਿਸ ਵੱਲੋਂ ਲਗਾਤਾਰ ਨਸ਼ਾ ਸਮਗਲਰਾਂ ਦੇ ਠਿਕਾਣਿਆਂ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਚਿਤਾਵਨੀ ਵੀ ਦਿੱਤੀ ਹੈ ਕਿ ਜੇਕਰ ਕੋਈ ਵੀ ਨੌਜਵਾਨੀ ਨੂੰ ਢਾਹ ਲਾਏਗਾ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।