ਪੰਜਾਬ

punjab

ETV Bharat / state

ਪੁੱਛਗਿੱਛ ਲਈ ਲਿਆਂਦੇ ਨੌਜਵਾਨ ਦੀ ਲਾਸ਼ ਝਾੜੀਆਂ 'ਚੋਂ ਮਿਲੀ, ਪਰਿਵਾਰ ਨੇ ਪੁਲਿਸ 'ਤੇ ਲਾਏ ਦੋਸ਼ - ਅੰਮ੍ਰਿਤਸਰ ਪੁਲਿਸ

ਅੰਮ੍ਰਿਤਸਰ 'ਚ ਪੁਲਿਸ ਵੱਲੋਂ ਮੋਬਾਈਲ ਚੋਰੀ ਦੇ ਕੇਸ 'ਚ ਪੁੱਛਗਿੱਛ ਲਈ ਲਿਆਂਦੇ ਇੱਕ ਨੌਜਵਾਨ ਦੀ ਲਾਸ਼ ਅਗਲੇ ਦਿਨ ਝਾੜੀਆਂ ਵਿੱਚੋਂ ਮਿਲਣ ਕਾਰਨ ਸਨਸਨੀ ਫੈਲ ਗਈ ਹੈ। ਪਰਿਵਾਰਕ ਮੈਂਬਰਾਂ ਨੇ ਨੌਜਵਾਨ ਦੀ ਮੌਤ ਲਈ ਪੁਲਿਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਧਰ, ਪੁਲਿਸ ਅਧਿਕਾਰੀ ਨੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਜਾਂਚ ਕਰਨ ਬਾਰੇ ਕਿਹਾ ਹੈ।

ਪੁੱਛਗਿੱਛ ਲਈ ਲਿਆਂਦੇ ਨੌਜਵਾਨ ਦੀ ਲਾਸ਼ ਝਾੜੀਆਂ 'ਚੋਂ ਮਿਲੀ
ਪੁੱਛਗਿੱਛ ਲਈ ਲਿਆਂਦੇ ਨੌਜਵਾਨ ਦੀ ਲਾਸ਼ ਝਾੜੀਆਂ 'ਚੋਂ ਮਿਲੀ

By

Published : Oct 25, 2020, 4:58 PM IST

ਅੰਮ੍ਰਿਤਸਰ: ਸ਼ਹਿਰ ਵਿੱਚ ਇੱਕ ਮੋਬਾਈਲ ਚੋਰੀ ਨੂੰ ਲੈ ਕੇ ਪੁਲਿਸ ਵੱਲੋਂ ਪੁੱਛਗਿੱਛ ਲਈ ਹਿਰਾਸਤ ਵਿੱਚ ਲਏ ਨੌਜਵਾਨ ਦੀ ਮੌਤ ਹੋਣ ਦੀ ਸੂਚਨਾ ਹੈ। ਪਰਿਵਾਰਕ ਮੈਂਬਰਾਂ ਨੂੰ ਨੌਜਵਾਨ ਦੀ ਲਾਸ਼ ਝਾੜੀਆਂ ਵਿੱਚੋਂ ਮਿਲਣ ਕਾਰਨ ਇਹ ਮਾਮਲਾ ਭਖ ਗਿਆ ਹੈ। ਪਰਿਵਾਰ ਨੇ ਨੌਜਵਾਨ ਦੀ ਮੌਤ ਲਈ ਪੁਲਿਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਪੁਲਿਸ 'ਤੇ ਦੋਸ਼ ਲਾਏ ਕਿ ਪੁਲਿਸ ਨੇ ਨੌਜਵਾਨ ਦੀ ਭਾਰੀ ਕੁੱਟਮਾਰ ਕੀਤੀ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ।

ਪੁੱਛਗਿੱਛ ਲਈ ਲਿਆਂਦੇ ਨੌਜਵਾਨ ਦੀ ਲਾਸ਼ ਝਾੜੀਆਂ 'ਚੋਂ ਮਿਲੀ

ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਪਿਛੇ ਇੱਕ ਸੋਨੀਆ ਨਾਂਅ ਦੀ ਔਰਤ ਰਹਿੰਦੀ ਹੈ। ਉਸ ਦਾ ਮੋਬਾਈਲ ਚੋਰੀ ਹੋ ਗਿਆ ਤਾਂ ਉਸ ਨੇ ਪੁਲਿਸ ਕੋਲ ਨੌਜਵਾਨ ਵੱਲੋਂ ਮੋਬਾਈਲ ਚੋਰੀ ਕੀਤੇ ਜਾਣ ਦੇ ਦੋਸ਼ ਲਾਏ ਅਤੇ ਦਰਖਾਸਤ ਦਿੱਤੀ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪੁਲਿਸ ਪਹਿਲਾਂ ਘਰ ਆਈ, ਪਰ ਜਦੋਂ ਦਿਹਾੜੀ 'ਤੇ ਗਏ ਹੋਣ ਬਾਰੇ ਦੱਸਿਆ ਤਾਂ ਪੁਲਿਸ ਨੇ ਨੌਜਵਾਨ ਨੂੰ ਦਿਹਾੜੀ ਕਰਦੇ ਨੂੰ ਚੁੱਕ ਲਿਆ ਅਤੇ ਭਾਰੀ ਕੁੱਟਮਾਰ ਕੀਤੀ। ਪੁਲਿਸ ਨੇ ਨੌਜਵਾਨਾਂ ਨੂੰ ਲਿਜਾਉਂਦੇ ਹੋਏ ਗੱਡੀ ਵਿੱਚ ਵੀ ਭਾਰੀ ਕੁੱਟਮਾਰ ਕੀਤੀ ਅਤੇ ਰਾਤ ਨੂੰ ਘਰ ਨਹੀਂ ਆਇਆ। ਅਗਲੇ ਦਿਨ ਐਤਵਾਰ ਨੌਜਵਾਨ ਦੀ ਭਾਲ ਕੀਤੀ ਤਾਂ ਲਾਸ਼ ਝਾੜੀਆਂ ਵਿੱਚੋਂ ਮਿਲੀ ਹੈ।

ਪਰਿਵਾਰਕ ਮੈਂਬਰਾਂ ਨੇ ਇਨਸਾਫ਼ ਦੀ ਮੰਗ ਕਰਦਿਆਂ ਕੁੱਟਮਾਰ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਅਤੇ ਦੋਸ਼ ਲਾਉਣ ਵਾਲੀ ਔਰਤ ਸੋਨੀਆ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ।

ਉਧਰ, ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਔਰਤ ਨੇ ਉਕਤ ਨੌਜਵਾਨ 'ਤੇ ਮੋਬਾਈਲ ਚੋਰੀ ਦੇ ਦੋਸ਼ ਲਾਏ ਸਨ, ਜਿਸ 'ਤੇ ਨੌਜਵਾਨ ਨੂੰ ਪੁੱਛਗਿੱਛ ਲਈ ਲਿਆਂਦਾ ਅਤੇ ਫਿਰ ਘਰ ਭੇਜ ਦਿੱਤਾ ਸੀ। ਅੱਜ ਉਸ ਨੌਜਵਾਨ ਦੀ ਮੌਤ ਬਾਰੇ ਪਤਾ ਲੱਗਿਆ ਹੈ। ਮਾਮਲੇ ਵਿੱਚ ਉਹ ਕਾਰਵਾਈ ਕਰ ਰਹੇ ਹਨ ਅਤੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।

ਉਨ੍ਹਾਂ ਪੁਲਿਸ ਵੱਲੋਂ ਨੌਜਵਾਨ ਦੀ ਕੁੱਟਮਾਰ ਕੀਤੇ ਜਾਣ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਹ ਜਾਂਚ ਦਾ ਹਿੱਸਾ ਹੈ, ਇਸਦੀ ਉਹ ਜਾਂਚ ਕਰਨਗੇ ਕਿ ਅਜਿਹੀ ਕੋਈ ਗੱਲ ਹੋਈ ਹੈ ਕਿ ਨਹੀਂ।

ABOUT THE AUTHOR

...view details