ਅੰਮ੍ਰਿਤਸਰ: ਬੱਸ ਅੱਡੇ ਨੇੜੇ ਇੱਕ ਨਿੱਜੀ ਹੋਟਲ ਵਿੱਚ ਕੁੜੀ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ। ਜਾਣਕਾਰੀ ਮੁਤਾਬਿਕ ਮ੍ਰਿਤਕ ਕੁੜੀ ਵੱਲੋਂ ਕੱਲ੍ਹ ਹੀ ਹੋਟਲ ਵਿੱਚ ਕਮਰਾ ਬੁੱਕ ਕਰਵਾਇਆ ਗਿਆ ਸੀ। ਉਸ ਨਾਲ ਕੁੱਝ ਹੋਰ ਵਿਅਕਤੀ ਵੀ ਸਨ। ਜੋ ਅੱਜ ਸਵੇਰੇ ਉਹ ਵਿਅਕਤੀ ਕਮਰਾ ਖਾਲੀ ਕਰ ਕੇ ਚਲੇ ਗਏ। ਪਰ ਜਦੋਂ ਲੜਕੀ ਕਾਫ਼ੀ ਸਮਾਂ ਕਮਰੇ ਤੋਂ ਬਾਹਰ ਨਹੀਂ ਆਈ, ਤਾਂ ਹੋਟਲ ਵਿੱਚ ਕੰਮ ਕਰਦੇ ਸਟਾਫ ਨੇ ਦੇਖਿਆ ਲੜਕੀ ਦੀ ਲਾਸ਼ ਕਮਰੇ ਵਿੱਚ ਪਈ ਸੀ।
ਉਧਰ ਘਟਨ ਵਾਲੀ ਥਾਂ ‘ਤੇ ਪਹੁੰਚੇ ਮ੍ਰਿਤਕ ਦੇ ਪਿਤਾ ਨੇ ਕਿਹਾ, ਕਿ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ। ਉਨ੍ਹਾਂ ਮੁਤਾਬਿਕ ਮ੍ਰਿਤਕ ਉਨ੍ਹਾਂ ਨੂੰ ਦੂਜੇ ਦਿਨ ਘਰ ਆਉਣ ਬਾਰੇ ਕਹਿ ਕੇ ਗਈ ਸੀ। ਮ੍ਰਿਤਕ ਦੇ ਪਰਿਵਾਰ ਵੱਲੋਂ ਮਾਮਲੇ ਦੀ ਗੰਭੀਰਤਾਂ ਨਾਲ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ।