ਅੰਮ੍ਰਿਤਸਰ: ਪੰਜਾਬ ਵਿੱਚ ਕੋਰੋਨਾ ਦੀ ਦੂਜੀ ਲਹਿਰ ਦੇ ਆਉਣ ਨਾਲ ਦੇਸ਼ ਵਿਦੇਸ਼ਾਂ ਵਿੱਚ ਰਹਿੰਦੇ ਲੋਕਾਂ ਨੂੰ ਜਿੱਥੇ ਬਹੁਤ ਮੁਸ਼ਿਕਲਾਂ ਦਾ ਸਾਹਮਣਾ ਕਰਨਾ ਪਿਆ ਉਥੇ ਹੀ ਲੋਕਡਾਊਨ ਕਾਰਨ ਬਹੁਤ ਸਾਰੇ ਲੋਕਾਂ ਦੇ ਰੁਜ਼ਗਾਰ ਵੀ ਬੰਦ ਹੋ ਗਏ, ਲੋਕਡਾਊਨ ਦੌਰਾਨ ਹੀ ਪਾਕਿਸਤਾਨ ਸਰਹੱਦ ਨੂੰ ਵੀ ਸੀਲ ਕਰ ਦਿੱਤਾ ਗਿਆ। ਜਿਹੜੇ ਲੋਕ ਜਿੱਥੇ ਸਨ, ਉਥੇ ਹੀ ਫਸ ਕੇ ਰਹਿ ਗਏ। ਅਜਿਹਾ ਹੀ ਇਹ ਪਾਕਿਸਤਾਨ ਦਾ ਪਰਿਵਾਰ ਜੋ ਕਿ ਭਾਰਤ ਦੇ ਤੀਰਥ ਅਸਥਾਨਾਂ ਦੇ ਦਰਸ਼ਨ ਕਰਨ ਲਈ ਆਇਆ ਸੀ, ਜੋ ਕਿ ਭਾਰਤ ਵਿੱਚ ਹੀ ਲੋਕਡਾਊਨ ਕਰਕੇ ਫਸ ਗਿਆ।
ਹੁਣ ਲੋਕਡਾਊਨ ਖੁੱਲ੍ਹਣ 'ਤੇ ਇਹ ਪਾਕਿਸਤਾਨ ਜਾਣ ਨੂੰ ਤਿਆਰ ਹੋਏ 'ਤੇ ਅਟਾਰੀ ਵਾਹਗਾ ਸਰਹੱਦ 'ਤੇ ਇਨ੍ਹਾਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਮਿਲ ਰਹੀ, ਜਿਸ ਦੇ ਚੱਲਦੇ 2 ਦਸੰਬਰ ਨੂੰ ਇਕ ਹਿੰਦੂ ਪਾਕਿਸਤਾਨੀ ਔਰਤ ਨੇ ਇਕ ਬੱਚੇ ਨੂੰ ਜਨਮ ਦਿੱਤਾ, ਜਿਸ ਦਾ ਨਾਂ ਬਾਰਡਰ ਰੱਖੀਆ ਗਿਆ।
ਪਾਕਿ ਪਰਿਵਾਰ ਮੰਦਰਾਂ ਦੇ ਦਰਸ਼ਨ ਕਰਨ ਆਇਆ ਸੀ, ਭਾਰਤ
ਦੱਸ ਦਈਏ ਕਿ ਕੋਰੋਨਾ ਦੀ ਦੂਜੀ ਲਹਿਰ ਤੋਂ ਪਹਿਲਾਂ, ਹਿੰਦੂਆਂ ਦਾ ਇੱਕ ਸਮੂਹ ਪਾਕਿਸਤਾਨ ਤੋਂ ਭਾਰਤ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਅਤੇ ਹਿੰਦੂ ਮੰਦਰਾਂ ਦੇ ਦਰਸ਼ਨਾਂ ਲਈ ਆਇਆ ਸੀ। ਪਰ ਭਾਰਤ ਵਿੱਚ ਵੀਜ਼ੇ ਦੀ ਮਿਆਦ ਖਤਮ ਹੋਣ ਅਤੇ ਜ਼ਰੂਰੀ ਦਸਤਾਵੇਜ਼ਾਂ ਪੂਰੇ ਨਾ ਹੋਣ ਕਰਕੇ ਆਪਣੇ ਦੇਸ਼ ਵਾਪਸ ਨਹੀਂ ਜਾ ਸਕੇ। ਇਸੇ ਕਰਕੇ ਹੀ ਉਹ ਢਾਈ ਮਹੀਨਿਆਂ ਤੋਂ ਭਾਰਤ-ਪਾਕਿ ਨੂੰ ਜੋੜਨ ਵਾਲੀ ਅੰਮ੍ਰਿਤਸਰ ਦੀ ਅਟਾਰੀ-ਵਾਹਗਾ ਸਰਹੱਦ 'ਤੇ ਰੁੱਕੇ ਹੋਏ ਸਨ। ਜਿਸ ਦੌਰਾਨ 2 ਦਸੰਬਰ ਨੂੰ ਇੱਕ ਬੱਚੇ ਨੇ ਜਨਮ ਲਿਆ।
ਬੱਚਾ ਬਾਰਡਰ 'ਤੇ ਪੈਦਾ ਹੋਣ ਕਰਕੇ ਰੱਖਿਆ, ਬਾਰਡਰ ਨਾਂ
ਦੱਸ ਦਈਏ ਕਿ ਪਾਕਿਸਤਾਨ ਦੇ ਪਿੰਡ ਰਾਜਨਪੁਰਾ ਦੇ ਰਹਿਣ ਵਾਲੇ ਬਾਲਮ ਰਾਮ ਨੇ ਦੱਸਿਆ ਕਿ ਉਸ ਦੀ ਪਤਨੀ ਨੂੰ 2 ਦਸੰਬਰ ਜਣੇਪੇ ਦਾ ਦਰਦ ਹੋਇਆ। ਜਿਸ ਕਰਕੇ ਉਸ ਦੀ ਪਤਨੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਹਸਪਤਾਲ ਵਿੱਚ ਬਾਲਮ ਰਾਮ ਨੇ ਆਪਣੇ ਪੁੱਤਰ ਨਾਂ ਬਾਰਡਰ ਰੱਖਣ ਦਾ ਫੈਸਲਾ ਕੀਤਾ। ਉਸ ਦਾ ਕਹਿਣਾ ਸੀ ਕਿ ਉਸ ਦੇ ਪੁੱਤਰ ਨੂੰ ਵੱਡੇ ਹੋ ਕੇ ਯਾਦ ਰਹੇਗਾ ਕਿ ਉਸ ਦਾ ਨਾਂ ਇਹ ਕਿਸ ਤਰ੍ਹਾਂ ਰੱਖਿਆ ਗਿਆ ਸੀ।