ਅੰਮ੍ਰਿਤਸਰ: ਪੰਜਾਬ ਵਿੱਚ 2022 ਦੀਆਂ ਚੋਣਾਂ (2022 elections) ਨੂੰ ਲੈ ਕੇ ਹਰੇਕ ਸਿਆਸੀ ਪਾਰਟੀ ਵੱਲੋਂ ਆਪਣੇ ਆਪਣੇ ਉਮੀਦਵਾਰ ਚੋਣ ਮੈਦਾਨ 'ਚ ਉਤਾਰੇ ਜਾ ਰਹੇ ਹਨ। ਉੱਥੇ ਹੀ, ਕਾਂਗਰਸ ਪਾਰਟੀ ਵੱਲੋਂ ਵੀ ਹੁਣ ਤੱਕ 86 ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਜਿਸ ਵਿੱਚ ਅਟਾਰੀ ਹਲਕੇ ਦੇ ਉਮੀਦਵਾਰ ਦਾ ਹਲੇ ਤੱਕ ਨਾਮ ਨਹੀਂ ਆਇਆ, ਕਿਉਂਕਿ ਉੱਥੋਂ ਦੇ ਮੌਜੂਦਾ ਵਿਧਾਇਕ ਤਰਸੇਮ ਸਿੰਘ ਡੀਸੀ ਵੱਲੋਂ ਆਪਣੇ ਹਲਕੇ ਵਿਚ ਲੋਕਾਂ ਨਾਲ ਮਿਲ ਕੇ ਕੰਮ ਨਹੀਂ ਕੀਤਾ ਗਿਆ ਜਿਸ ਤੋਂ ਬਾਅਦ ਹੁਣ ਅਟਾਰੀ ਹਲਕੇ ਦੇ ਵਿੱਚ ਕਈ ਕਾਂਗਰਸੀ ਲੋਕਾਂ ਦੀ ਦਾਅਵੇਦਾਰੀ ਸਾਹਮਣੇ ਆ ਰਹੀ ਹੈ।
ਅੰਮ੍ਰਿਤਸਰ ਦਾ ਵਿਧਾਨ ਸਭਾ ਹਲਕਾ ਅਟਾਰੀ ਜਿਸ ਨੂੰ ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਲੋਕ ਪੂਰੀ ਤਰ੍ਹਾਂ ਜਾਣਦੇ ਹਨ, ਜਿੱਥੇ ਕਿ ਅੰਤਰਰਾਸ਼ਟਰੀ ਸੀਮਾ ਦੀ ਪਰੇਡ ਵੇਖਣ ਵਾਸਤੇ ਲੱਖਾਂ ਦੀ ਗਿਣਤੀ 'ਚ ਲੋਕ ਪਹੁੰਚਦੇ ਹਨ। ਉੱਥੇ ਹੀ ਹਾਲੇ ਤੱਕ ਅਟਾਰੀ ਹਲਕੇ ਦਾ ਚੰਗੀ ਤਰ੍ਹਾਂ ਵਿਕਾਸ ਨਹੀਂ ਕੀਤਾ ਗਿਆ। ਇਹ ਖੁਦ ਕਾਂਗਰਸੀ ਲੋਕ ਆਪਣੇ ਮੌਜੂਦਾ ਵਿਧਾਇਕ ਉਤੇ ਦੋਸ਼ ਲਗਾ ਰਹੇ ਹਨ।
ਅਟਾਰੀ ਤੋਂ ਸੰਭਾਵਿਤ ਕੈਂਡੀਡੇਟ ਵੱਲੋਂ ਵੱਖਰੇ ਹੀ ਢੰਗ ਨਾਲ ਕੀਤਾ ਜਾ ਰਿਹਾ ਹੈ ਪ੍ਰਚਾਰ ਇਸ ਬਾਬਤ ਆਪਣੀ ਦਾਅਵੇਦਾਰੀ ਠੋਕਣ ਵਾਲੇ ਵਿਅਕਤੀ ਦਾ ਕਹਿਣਾ ਹੈ ਕਿ ਲੰਮੇ ਸਮੇਂ ਤੋਂ ਉਨ੍ਹਾਂ ਵੱਲੋਂ ਅੰਮ੍ਰਿਤਸਰ ਦੇ ਹਲਕਾ ਅਟਾਰੀ ਵਿੱਚ ਵਿਚਰ ਕੇ ਆਪਣਾ ਕੰਮ ਕੀਤਾ ਜਾ ਰਿਹਾ ਸੀ। ਇੱਥੋਂ ਤੱਕ ਕਿ ਤਰਸੇਮ ਸਿੰਘ ਡੀ. ਸੀ ਉੱਥੇ ਆਪਣੇ ਹਲਕੇ ਵਿੱਚ ਵੀ ਨਜ਼ਰ ਨਹੀਂ ਆਏ ਜਿਸ ਤੋਂ ਬਾਅਦ ਏ. ਪੀ ਰੰਧਾਵਾਂ ਵੱਲੋਂ ਵੀ ਆਪਣੀ ਦਾਅਵੇਦਾਰੀ ਪੇਸ਼ ਕੀਤੀ ਗਈ।
ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਕਾਂਗਰਸ ਪਾਰਟੀ ਅਟਾਰੀ ਹਲਕੇ ਤੋਂ ਸੀਟ ਦੇ ਕੇ ਨਿਵਾਜਦੀ ਹੈ, ਤਾਂ ਉਹ ਜਿੱਤ ਪ੍ਰਾਪਤ ਕਰ ਕੇ ਜ਼ਰੂਰ ਪਾਰਟੀ ਦੀ ਝੋਲੀ 'ਚ ਪਾਉਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇਕ ਪ੍ਰੋਫਾਰਮਾ ਵੀ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਵੱਖ-ਵੱਖ ਕੈਟਾਗਿਰੀ ਦੇ ਲੋਕ ਆਪਣੀ ਸ਼ਿਕਾਇਤ ਲਿਖ ਸਕਦੇ ਹਨ ਅਤੇ ਉਹ ਸ਼ਿਕਾਇਤ ਨੂੰ ਦੂਰ ਵੀ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਕਾਂਗਰਸ ਪਾਰਟੀ ਉਨ੍ਹਾਂ ਤੇ ਦਾਅ ਖੇਡੇ ਤੇ ਉਹ ਜਿੱਤ ਪ੍ਰਾਪਤ ਕਰਕੇ ਕਾਂਗਰਸ ਪਾਰਟੀ ਨੂੰ ਇਸ ਸੀਟ ਨੂੰ ਜ਼ਰੂਰ ਦੇਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ 'ਚ ਹਰੇਕ ਵਿਅਕਤੀ ਆਪਣੇ-ਆਪਣੇ ਦਾਅਵੇਦਾਰੀ ਠੋਕਦਾ ਹੈ ਅਤੇ ਉਨ੍ਹਾਂ ਦਾ ਵੀ ਜਮਹੂਰੀ ਹੱਕ ਹੈ ਕਿ ਉਹ ਇੱਥੋਂ ਦਾ ਬਾਜ਼ਾਰੀ ਜ਼ਰੂਰ ਠੋਕਣ।
ਜ਼ਿਕਰਯੋਗ ਹੈ ਕਿ 20 ਸਾਲ ਤੋਂ ਲਗਾਤਾਰ ਹੀ ਅਕਾਲੀ ਦਲ ਵੱਲੋਂ ਅਟਾਰੀ ਹਲਕੇ ਦੇ ਵਿੱਚ ਆਪਣਾ ਰਾਜ ਕਾਇਮ ਕੀਤਾ ਗਿਆ ਅਤੇ ਕਾਂਗਰਸ ਪਾਰਟੀ ਦੇ 5 ਸਾਲ ਦੇ ਵਿੱਚ ਵੀ ਲੋਕਾਂ ਨੂੰ ਕੋਈ ਵੀ ਸਹੂਲਤ ਨਹੀਂ ਮਿਲੀ। ਹੁਣ ਕਾਂਗਰਸ ਪਾਰਟੀ ਵੱਲੋਂ ਵੀ ਤਰਸੇਮ ਸਿੰਘ ਡੀਸੀ ਦੇ ਉੱਪਰ ਦਾ ਨਹੀਂ ਖੇਡਿਆ ਜਾ ਰਿਹਾ ਅਤੇ 3 ਲੋਕਾਂ ਵੱਲੋਂ ਅਟਾਰੀ ਹਲਕੇ ਤੋਂ ਕਾਂਗਰਸ ਤੋਂ ਹੀ ਆਪਣੇ ਦਾਅਵੇਦਾਰੀ ਠੋਕੀ ਜਾ ਰਹੀ ਹੈ। ਹੁਣ ਵੇਖਣਾ ਹੋਵੇਗਾ ਕਿ ਕਿਸ ਵਿਅਕਤੀ ਨੂੰ ਅਟਾਰੀ ਤੋਂ ਕਾਂਗਰਸ ਪਾਰਟੀ ਟਿਕਟ ਦਿੰਦੀ ਹੈ ਅਤੇ ਉਹ ਆਪਣੀ ਪਾਰਟੀ ਉੱਤੇ ਖਰਾ ਉਤਰਦਾ ਹੈ ਜਾਂ ਨਹੀਂ।
ਇਹ ਵੀ ਪੜ੍ਹੋ:ਅਕਾਲੀ ਅਤੇ ਕਾਂਗਰਸ ਨੂੰ ਵੱਡਾ ਝਟਕਾ, ਦਰਜਨਾਂ ਪਰਿਵਾਰ 'ਆਪ' 'ਚ ਹੋਏ ਸ਼ਾਮਲ