ਅੰਮ੍ਰਿਤਸਰ:ਕਾਮਨਵੈਲਥ ਗੇਮਾਂ (Commonwealth Games) ਦੇ ਵਿੱਚ ਭਾਰਤ ਲਈ ਤਗ਼ਮੇ ਜਿੱਤਣ ਵਾਲੇ ਖਿਡਾਰੀਆਂ (Medal winning players) ਦਾ ਅੰਮ੍ਰਿਤਸਰ ਏਅਰਪੋਰਟ (Amritsar Airport) ਪੁੱਜਣ ‘ਤੇ ਜ਼ੋਰਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵੱਖ-ਵੱਖ ਖਿਡਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਦੇਸ਼ ਲਈ ਤਗ਼ਮੇ ਜਿੱਤ ਕਿ ਬੇਹੱਦ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰੇ ਖਿਡਾਰੀਆਂ ਵੱਲੋਂ ਬਿਹਤਰੀਨ ਪ੍ਰਦਰਸ਼ਨ ਕੀਤਾ ਗਿਆ ਹੈ, ਪਰ ਅਗਲੀ ਵਾਰ ਕਾਮਨਵੈਲਥ ਗੇਮਾਂ (Commonwealth Games) ਦੇ ਵਿੱਚ ਅਸੀਂ ਹੋਰ ਵੀ ਵੱਧ ਤਗਮੇ ਦੇਸ਼ ਦੀ ਝੋਲੀ ਵਿੱਚ ਪਾਉਣ ਦੀ ਕੋਸ਼ਿਸ਼ ਕਰਾਂਗੇ।
ਉਨ੍ਹਾਂ ਕਿਹਾ ਕਿ ਦੇਸ਼ ਵਾਸੀਆਂ ਵੱਲੋਂ ਜਿਸ ਗਰਮਜੋਸ਼ੀ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਹੈ, ਇਸ ਨੂੰ ਲੈ ਕੇ ਉਹ ਕਾਫ਼ੀ ਉਤਸ਼ਾਹਤ ਹਨ। ਇਸ ਮੌਕੇ ਜਿੱਥੇ ਅੰਮ੍ਰਿਤਸਰ ਦੇ ਖਿਡਾਰੀ (Players from Amritsar) ਲਵਪ੍ਰੀਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਅਤੇ ਪਿੰਡ ਵਾਲੀਆ ਵੱਲੋਂ ਉਸ ਨਾ ਦਾ ਨਿੱਘਾ ਸਵਾਗਤ ਕੀਤਾ, ਉੱਥੇ ਹੀ ਕਿਹਾ ਕਿ ਲਵਪ੍ਰੀਤ ਜੋ ਕਿ ਕਾਮਨਵੈਲਥ ਖੇਡਾਂ (Commonwealth Games) ਵਿੱਚ ਦੇਸ਼ ਲਈ ਤਗਮਾ ਜਿੱਤ ਕੇ ਆਇਆ ਹੈ, ਸਾਡੇ ਵਾਸਤੇ ਬਹੁਤ ਹੀ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਸਾਡੇ ਪਿੰਡ ਦਾ ਨਾਂ ਦੇਸ਼ ਭਰ ਵਿੱਚ ਰੌਸ਼ਨ ਹੋਇਆ ਹੈ ਅਤੇ ਅਸੀਂ ਆਸ ਕਰਦੇ ਹਾਂ, ਕਿ ਲਵਪ੍ਰੀਤ ਇਸੇ ਤਰ੍ਹਾਂ ਸਾਡੇ ਦੇਸ਼ ਦਾ ਨਾਮ ਦੁਨੀਆ ਵਿੱਚ ਚਮਕਾਏ।