ਅੰਮ੍ਰਿਤਸਰ :ਅੰਮ੍ਰਿਤਸਰ ਪਿੱਛਲੇ ਦਿਨੀਂ ਅਜਨਾਲਾ ਦੇ ਇੱਕ ਸੈਲੂਨ ਵਿੱਚ ਕੰਮ ਕਰਨ ਵਾਲ਼ੀ ਲੜਕੀ ਅਗਵਾਹ ਹੋ ਗਈ ਸੀ ਜਿਸ ਦੀ ਵੀਡਿਓ ਵੀ ਵਾਈਰਲ ਹੋਈ ਸੀ। ਪੁਲਿਸ ਨੇ ਲੜਕੀ ਸਮੇਤ ਕਾਬੂ ਅਗਵਾਹ ਕਰਨ ਵਾਲੇ ਵਿਅਕਤੀ ਨੂੰ ਵੀ ਕਾਬੂ ਕਰ ਲਿਆ ਹੈ। ਪੁਲਿਸ ਵੱਲੋਂ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਪੁਲਿਸ ਨੇ ਕਾਬੂ ਕੀਤਾ ਅਗਵਾਹ ਕਰਨ ਵਾਲਾ:ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡੀਐਸਪੀ ਅਜਨਾਲਾ ਸ੍ਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਪਿਛਲੇ ਦਿਨੀਂ ਲੜਕੀ ਜੋ ਕਿ ਅਜਨਾਲਾ ਦੇ ਸੈਲੂਨ ਵਿਚ ਕੰਮ ਕਰਦੀ ਸੀ ਉਹ ਕਿਡਨੈਪ ਹੋ ਗਈ ਸੀ। ਉਸ ਨੂੰ ਕਿਸੇ ਨੇ ਅਗਵਾ ਕਰ ਲਿਆ ਸੀ। ਜਿਸਦੀ ਵੀਡਿਓ ਵੀ ਵਾਇਰਲ ਹੋਈ ਸੀ ਜਿਸ ਵਿੱਚ ਉਸ ਲੜਕੀ ਦਾ ਮੂੰਹ ਬੰਨ੍ਹਿਆ ਹੋਇਆ ਹੈ। ਜਦੋਂ ਸਾਡੀ ਟੀਮ ਵੱਲੋਂ ਜਾਂਚ ਕਰਦੇ ਹੋਏ ਇਨ੍ਹਾਂ ਕਾਬੂ ਕੀਤਾ ਤੇ ਪਤਾ ਲੱਗਿਆ ਕਿ ਮੁਖਾ ਮਸੀਹ ਵੱਲੋ ਇਸ ਲੜਕੀ ਨੂੰ ਵਰਗਲਾ ਕੇ ਲਜਾਇਆ ਗਿਆ ਸੀ। ਪੁਲਿਸ ਨੇ ਉਨ੍ਹਾਂ ਨੂੰ ਗੁਰਦਾਸਪੁਰ ਤੋਂ ਕਾਬੂ ਕੀਤਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਸਲ ਮੁਖਾ ਮਸੀਹ ਤੇ ਲੜਕੀ ਪਿਛਲੇ ਕੁੱਝ ਸਾਲਾਂ ਤੋਂ ਇੱਕ ਦੂਜੇ ਨੂੰ ਜਾਣਦੇ ਸੀ। ਮੁੱਖਾ ਮਸੀਹ ਇੱਕ ਚਰਚ ਵਿਚ ਗੁਰਦਾਸਪੁਰ ਵਿਖੇ ਕੰਮ ਕਰਦਾ ਹੈ।