ਅੰਮ੍ਰਿਤਸਰ: ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸ਼ਾਰਟ ਸਰਕਟ ਕਾਰਨ ਨਿਗਮ ਦੀ ਜ਼ਮੀਨ 'ਚ ਰੱਖੇ ਸਮਾਨ ਨੂੰ ਭਿਆਨਕ ਅੱਗ ਲੱਗ ਗਈ, ਜਿਸ ਨਾਲ ਨਗਰ ਨਿਗਮ ਦੇ ਵਿਗਿਆਪਨ ਵਿਭਾਗ ਅਤੇ ਲੈਂਡ ਡਿਪਾਰਟਮੈਂਟ ਵੱਲੋਂ ਰੱਖੇ ਗਏ ਨਜ਼ਾਇਜ ਫਲੈਕਸ ਬੋਰਡ, ਹੌਰਡਿੰਗ ਅਤੇ ਰੇਹੜੀਆਂ, ਫੜੀਆਂ ਅਤੇ ਹੋਰ ਸਮਾਨ ਸੜ ਕੇ ਸੁਆਹ ਹੋ ਗਿਆ।
ਅੰਮ੍ਰਿਤਸਰ 'ਚ ਨਿਗਮ ਦੀ ਜ਼ਮੀਨ 'ਚ ਲਗੀ ਭਿਆਨਕ ਅਗ, ਸਮਾਨ ਸੜ ਕੇ ਹੋਇਆ ਸੁਆਹ
ਅੰਮ੍ਰਿਤਸਰ ਵਿੱਚ ਸ਼ਾਰਟ ਸਰਕਟ ਕਾਰਨ ਨਿਗਮ ਦੀ ਜ਼ਮੀਨ 'ਚ ਰੱਖੇ ਸਮਾਨ ਨੂੰ ਭਿਆਨਕ ਅੱਗ ਲੱਗ ਗਈ ਜਿਸ ਕਰਕੇ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ।
ਅੰਮ੍ਰਿਤਸਰ 'ਚ ਨਿਗਮ ਦੀ ਜ਼ਮੀਨ 'ਚ ਲਗੀ ਭਿਆਨਕ ਅਗ, ਸਮਾਨ ਸੜ ਕੇ ਹੋਇਆ ਸੁਆਹ
ਹੋਰ ਪੜ੍ਹੋ: ਪੰਜਾਬ ਕੈਬਿਨੇਟ ਦੀ ਬੈਠਕ ਸ਼ੁਰੂ, ਮੁੱਖ ਸਕੱਤਰ ਵਿਵਾਦ 'ਤੇ ਖ਼ਤਮ ਹੋਵੇਗਾ ਰਾਜ਼
ਇਸ ਮੌਕੇ ਉਥੇ ਮੌਜੂਦ ਨਿਗਮ ਦੇ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਅੱਗ ਸਾਰਟ ਸਰਕਟ ਕਾਰਨ ਲੱਗੀ ਹੈ। ਉਨ੍ਹਾਂ ਵੱਲੋਂ ਕੋਸ਼ਿਸ਼ ਕਰਨ 'ਤੇ ਅੱਗ ਉੱਤੇ ਕਾਬੂ ਨਹੀਂ ਪਾਇਆ ਗਿਆ, ਜਿਸ ਕਾਰਨ ਮੌਕੇ 'ਤੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਈਆਂ ਗਈਆਂ ਤੇ ਉਨ੍ਹਾਂ ਵੱਲੋਂ ਅੱਗ 'ਤੇ ਕਾਬੂ ਪਾਇਆ ਗਿਆ। ਪਰ ਅੱਗ 'ਤੇ ਕਾਬੂ ਪਾਉਣ ਤੱਕ ਨਿਗਮ ਦੀ ਜ਼ਮੀਨ ਵਿੱਚ ਰੱਖੇ ਫਲੈਕਸ ਬੋਰਡ, ਹੌਰਡਿੰਗ, ਰੇਹੜੀਆਂ, ਫੜੀਆਂ ਦਾ ਸਮਾਨ ਅਤੇ ਹੋਰ ਕਈ ਸਮਾਨ ਸੜ੍ਹ ਚੁੱਕਿਆ ਸੀ।