ਪੰਜਾਬ

punjab

ETV Bharat / state

ਅੰਮ੍ਰਿਤਸਰ ਦੀ ਸਬਜ਼ੀ ਮੰਡੀ 'ਚ ਭਿਆਨਕ ਅੱਗ, ਵੇਖੋ ਵਿਡੀਉ - Fire Brigade

ਅੰਮ੍ਰਿਤਸਰ ਦੇ ਹਾਲ ਬਾਜ਼ਾਰ ਦੇ ਬਾਹਰ ਬਣੀ ਸਬਜ਼ੀ ਮੰਡੀ (Vegetable Market)ਵਿਚ ਅੱਗ ਲੱਗਣ ਨਾਲ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ।ਲੋਕਾਂ ਨੇ ਇਲਜ਼ਾਮ ਲਗਾਏ ਹਨ ਕਿ ਫਾਇਰ ਬ੍ਰਿਗੇਡ (Fire Brigade)ਲੇਟ ਪਹੁੰਚਣ ਨਾਲ ਅੱਗ ਭਿਆਨਕ ਹੋ ਗਈ ਜਿਸ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ ਹੈ।

ਅੰਮ੍ਰਿਤਸਰ ਦੀ ਸਬਜ਼ੀ ਮੰਡੀ 'ਚ ਲੱਗੀ ਭਿਆਨਕ ਅੱਗ
ਅੰਮ੍ਰਿਤਸਰ ਦੀ ਸਬਜ਼ੀ ਮੰਡੀ 'ਚ ਲੱਗੀ ਭਿਆਨਕ ਅੱਗ

By

Published : Aug 10, 2021, 8:08 AM IST

ਅੰਮ੍ਰਿਤਸਰ: ਹਾਲ ਬਾਜ਼ਾਰ ਦੇ ਬਾਹਰ ਬਣੀ ਸਬਜ਼ੀ ਮੰਡੀ (Vegetable Market) ਵਿਚ ਅਚਾਨਕ ਅੱਗ ਲੱਗ ਗਈ।ਬਾਅਦ ਵਿਚ ਅੱਗ (Fire) ਨੇ ਭਿਆਨਕ ਰੂਪ ਧਾਰਨ ਕਰ ਲਿਆ।ਸਥਾਨਕ ਲੋਕਾਂ ਨੇ ਅੱਗ ਨੂੰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੀ।ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਧੇ ਘੰਟੇ ਬਾਅਦ ਪਹੁੰਚੀਆਂ।

ਅੱਗ ਲੱਗਣ ਦੇ ਕਾਰਨਾਂ ਦਾ ਨਹੀਂ ਪਤਾ ਲੱਗ ਸਕਿਆ

ਉਥੇ ਹੀ ਦਮਕਲ ਵਿਭਾਗ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸੂਚਨਾ ਮਿਲਦੇ ਸਾਰ ਹੀ ਪਹੁੰਚ ਗਏ।ਉਨ੍ਹਾਂ ਦੱਸਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਅੱਗ ਲੱਗਣ ਦੇ ਕਾਰਨਾਂ ਦਾ ਕੁੱਝ ਪਤਾ ਨਹੀਂ ਲੱਗ ਸਕਿਆ ਹੈ।

ਅੰਮ੍ਰਿਤਸਰ ਦੀ ਸਬਜ਼ੀ ਮੰਡੀ 'ਚ ਲੱਗੀ ਭਿਆਨਕ ਅੱਗ

ਲੋਕਾਂ ਵਿਚ ਭਾਰੀ ਰੋਸ

ਉਧਰ ਦੂਜੇ ਪਾਸੇ ਸਥਾਨਕ ਲੋਕਾਂ ਵਿਚ ਰੋਸ ਪਾਇਆ ਗਿਆ ਹੈ ਕਿ ਫਾਇਰ ਬ੍ਰਿਗੇਡ ਨੂੰ ਵਾਰ ਵਾਰ ਫੋਨ ਕੀਤੇ ਜਾਣ ਦੇ ਬਾਵਜੂਦ ਵੀ ਅੱਧਾ ਘੰਟਾ ਲੇਟ ਪਹੁੰਚੀ ਹੈ।ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਫਾਇਰ ਬ੍ਰਿਗੇਡ ਜਲਦੀ ਪਹੁੰਚ ਜਾਂਦੀ ਤਾਂ ਅੱਗ ਉਤੇ ਜਲਦੀ ਕਾਬੂ ਪਾ ਲੈਣਾ ਸੀ।

2020 ਵਿਚ ਇਸੇ ਜਗ੍ਹਾ ਲੱਗੀ ਸੀ ਅੱਗ

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਨਵੰਬਰ 2020 ਵਿਚ ਵੀ ਇਸੇ ਜਗ੍ਹਾ ਉਤੇ ਅੱਗ ਲੱਗੀ ਸੀ ਪਰ ਹੁਣ ਤੱਕ ਕੋਈ ਮੁਆਵਜ਼ਾ ਨਹੀਂ ਮਿਲਿਆ ਹੈ ।ਉਨ੍ਹਾਂ ਨੇ ਕਿਹਾ ਹੈ ਕਿ ਅੱਗ ਨਾਲ ਬਹੁਤ ਨੁਕਸਾਨ ਹੋਇਆ ਹੈ।

ਇਹ ਵੀ ਪੜੋ:ਮਿੱਡੂਖੇੜਾ ਕਤਲ ਮਾਮਲਾ: ਗੋਲੀ ਚਲਾਉਣ ਵਾਲੇ ਦੀ ਹੋਈ ਪਛਾਣ !

ABOUT THE AUTHOR

...view details