Accident On Amritsar Attari Highway : ਅੰਮ੍ਰਿਤਸਰ ਅਟਾਰੀ ਹਾਈਵੇ ਉੱਤੇ ਭਿਆਨਕ ਹਾਦਸਾ, ਕਾਰ ਸਵਾਰ ਨੇ ਦਰੜੇ ਆਟੋ ਵਾਲੇ ਅੰਮ੍ਰਿਤਸਰ :ਅੰਮ੍ਰਿਤਸਰ ਦੇ ਅੰਮ੍ਰਿਤਸਰ-ਅਟਾਰੀ ਹਾਈਵੇ ਦੇ ਲਾਗੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਇਕ ਸ਼ਰਾਬੀ ਕਾਰ ਚਾਲਕ ਵਲੋਂ ਤੇਜ਼ ਰਫਤਾਰ ਕਾਰ ਚਾਲਕ ਨੇ ਆਟੋ ਸਵਾਰ ਤਿੰਨ ਵਿਅਕਤੀਆਂ ਨੂੰ ਟਕਰ ਮਾਰ ਕੇ ਜਖਮੀ ਕਰ ਦਿੱਤਾ ਹੈ। ਇਸ ਸੰਬੰਧੀ ਮੌਕੇ ਉੱਤੇ ਪਹੁੰਚੀ ਪੁਲਿਸ ਵਲੋਂ ਕਾਰ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੂਜੇ ਪਾਸੇ ਆਟੋ ਸਵਾਰ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ।
ਨਸ਼ੇ ਵਿੱਚ ਦੱਸਿਆ ਜਾ ਰਿਹਾ ਹੈ ਕਾਰ ਚਾਲਕ :ਇਸ ਸੰਬਧੀ ਜਾਣਕਾਰੀ ਦਿੰਦਿਆ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇੱਥੇ ਪਲਾਹ ਸਾਹਿਬ ਗੁਰੂਦੁਆਰੇ ਵਲੋਂ ਆ ਰਹੀ ਤੇਜ ਰਫਤਾਰ ਕਾਰ ਨੇ ਟੱਕਰ ਮਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਨੇ ਸ਼ਰਾਬ ਪੀਤੀ ਹੋਈ ਸੀ। ਪੁਲਿਸ ਮੁਤਾਬਿਕ ਸ਼ਰਾਬੀ ਕਾਰ ਚਾਲਕ ਵਿਅਕਤੀ ਵਲੋਂ ਇਕ ਆਟੋ ਚਾਲਕ ਸਮੇਤ ਦੋ ਵਿਅਕਤੀਆਂ ਨੂੰ ਟੱਕਰ ਮਾਰ ਕੇ ਗੰਭੀਰ ਰੂਪ ਵਿੱਚ ਜਖਮੀ ਕੀਤਾ ਹੈ।
ਇਹ ਵੀ ਪੜ੍ਹੋ :Two Young People Drowned in River: ਸ੍ਰੀ ਅਨੰਦਪੁਰ ਸਾਹਿਬ ਗਏ ਦੋ ਨੌਜਵਾਨਾਂ ਦੀ ਦਰਿਆ 'ਚ ਡੁੱਬਣ ਨਾਲ ਮੌਤ
ਗੰਭੀਰ ਜ਼ਖਮੀਆਂ ਨੂੰ ਸਿਵਲ ਹਸਪਤਾਲ ਕਰਵਾਇਆ ਭਰਤੀ :ਜ਼ਖਮੀ ਪੁਲਿਸ ਮੁਤਾਬਿਕ ਗੰਭੀਰ ਰੂਪ ਵਿਚ ਜਖਮੀਆਂ ਨੂੰ ਸਿਵਲ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ। ਕਾਰ ਚਾਲਕ ਦਾ ਮੁਲਾਹਜਾ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੈਡੀਕਲ ਰਿਪੋਰਟ ਦੇ ਆਧਾਰ ਉੱਤੇ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਪੀੜੀਤ ਪਰਿਵਾਰ ਦੇ ਮੈਂਬਰ ਨੇ ਦਸਿਆ ਕਿ ਸਾਨੂੰ ਫੋਨ ਉੱਤੇ ਮਿਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਸਾਡੇ ਪਿਤਾ ਅਤੇ ਰਿਸ਼ਤੇਦਾਰਾ ਦਾ ਕਾਰ ਚਾਲਕ ਵਲੋਂ ਟੱਕਰ ਮਾਰ ਕੇ ਜਖਮੀ ਕੀਤਾ ਗਿਆ ਹੈ, ਜਿਸਦੇ ਚਲਦੇ ਅਸੀਂ ਪੁਲਿਸ ਪ੍ਰਸ਼ਾਸ਼ਨ ਕੋਲੋਂ ਇਨਸਾਫ ਦੀ ਮੰਗ ਕਰਦੇ ਹਾਂ।
ਪੀੜਤ ਪਰਿਵਾਰ ਨੇ ਮੰਗਿਆ ਮੁਆਵਜ਼ਾ :ਇਸ ਹਾਦਸੇ ਦੇ ਪੀੜਤ ਪਰਿਵਾਰ ਨੇ ਮੁਆਵਜਾ ਮੰਗਿਆ ਹੈ। ਉਨ੍ਹਾਂ ਕਿਹਾ ਕਿਸਾਨੂੰ ਬਣਦਾ ਮੁਆਵਜ਼ਾ ਦਿਵਾਇਆ ਜਾਵੇ। ਉਥੇ ਹੀ ਇਸ ਹਾਦਸੇ ਦੇ ਚਸ਼ਮਦੀਦ ਗਵਾਹ ਨੇ ਦੱਸਿਆ ਕਿ ਕਾਰ ਚਾਲਕ ਨੇ ਕੋਈ ਨਸ਼ਾ ਕੀਤਾ ਹੋਇਆ ਸੀ ਤੇ ਬੜੀ ਤੇਜ ਰਫਤਾਰ ਨਾਲ ਉਸਨੇ ਆਪਣੀ ਕਾਰ ਰੇਹੜੀ ਵਾਲੇ ਦੇ ਵਿੱਚ ਮਾਰ ਦਿੱਤੀ, ਜਿਸਦੇ ਚਲਦੇ ਉਹ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਇਥੇ ਇਹ ਵੀ ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਵਿਚ ਤੇਜਰਫਤਾਰ ਗੱਡੀਆਂ ਵਲੋਂ ਲੋਕਾਂ ਨੂੰ ਟੱਕਰ ਮਾਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਕਈ ਮਾਮਲਿਆਂ ਵਿਚ ਪੁਲਿਸ ਵਲੋਂ ਸਖਤ ਕਾਰਵਾਈ ਕੀਤੀ ਜਾਂਦੀ ਹੈ ਪਰ ਫਿਰ ਵੀ ਲੋਕਾਂ ਵਿੱਚ ਨਸ਼ਾ ਕਰਕੇ ਗੱਡੀਆਂ ਚਲਾਉਣ ਨੂੰ ਲੈ ਕੇ ਕੋਈ ਸੁਧਾਰ ਨਹੀਂ ਦੇਖਣ ਨੂੰ ਮਿਲ ਰਿਹਾ ਹੈ।