ਪੰਜਾਬ

punjab

ETV Bharat / state

ਦੀਵਾਲੀ ਦੇ ਤਿਉਹਾਰ 'ਤੇ ਪਾਕਿਸਤਾਨੀ ਕੈਦੀ ਕੀਤੇ ਰਿਹਾਅ - ਅੰਮ੍ਰਿਤਸਰ

ਪ੍ਰੋਟੋਕਲ ਅਧਿਕਾਰੀ ਅਰੁਨ ਪਾਲ(Protocol Officer Arun Pal) ਨੇ ਦੱਸਿਆ ਕਿ ਅੱਜ (ਬੁੱਧਵਾਰ) ਤੋਂ ਪੰਜ ਸਾਲ ਪਹਿਲਾਂ ਇਹ ਗਲਤੀ ਨਾਲ ਮੱਛੀਆਂ ਫੜਦੇ ਹੋਏ ਸਮੁੰਦਰ ਰਾਹੀਂ ਭਾਰਤ ਦੀ ਸਰਹੱਦ ਵਿੱਚ ਦਾਖ਼ਲ ਹੋ ਗਏ ਸਨ। ਗੁਜਰਾਤ ਦੀ ਪੁਲਿਸ ਵੱਲੋਂ ਇਨ੍ਹਾਂ ਨੂੰ ਕਾਬੂ ਕਰ ਲਿਆ ਗਿਆ।

ਦੀਵਾਲੀ ਦੇ ਤਿਉਹਾਰ ਤੇ ਦਸ ਮਛਵਾਰੇ ਪਾਕਿਸਤਾਨੀ ਕੀਤੇ ਰਿਹਾਅ
ਦੀਵਾਲੀ ਦੇ ਤਿਉਹਾਰ ਤੇ ਦਸ ਮਛਵਾਰੇ ਪਾਕਿਸਤਾਨੀ ਕੀਤੇ ਰਿਹਾਅ

By

Published : Nov 3, 2021, 3:25 PM IST

ਅੰਮ੍ਰਿਤਸਰ: ਅੰਮ੍ਰਿਤਸਰ(Amritsar) ਵਿੱਚ ਭਾਰਤ ਸਰਕਾਰ(Government of India) ਨੇ ਇੱਕ ਵਾਰ ਫਿਰ ਦਰਿਆਦਿਲੀ ਵੇਖਾਉਂਦੇ ਹੋਏ ਦੀਵਾਲੀ ਦੇ ਤਿਉਹਾਰ(Diwali festival) ਦੇ ਨੇੜੇ ਪਾਕਿਸਤਾਨ(Pakistan) ਦੇ ਦਸ ਮਛਵਾਰੇ ਕੈਦੀ ਰਿਹਾਅ ਕੀਤੇ ਗਏ ਹਨ। ਜਿਹੜੇ ਅਟਾਰੀ ਵਾਹਗਾ ਸਰਹੱਦ ਰਾਹੀਂ ਆਪਣੇ ਵਤਨ ਪਾਕਿਸਤਾਨ ਨੂੰ ਵਾਪਸ ਪੁੱਜੇ।

ਇਸ ਮੌਕੇ ਗੱਲਬਾਤ ਕਰਦੇ ਹੋਏ ਪ੍ਰੋਟੋਕਲ ਅਧਿਕਾਰੀ ਅਰੁਨ ਪਾਲ(Protocol Officer Arun Pal) ਨੇ ਦੱਸਿਆ ਕਿ ਅੱਜ (ਬੁੱਧਵਾਰ) ਤੋਂ ਪੰਜ ਸਾਲ ਪਹਿਲਾਂ ਇਹ ਗਲਤੀ ਨਾਲ ਮੱਛੀਆਂ ਫੜਦੇ ਹੋਏ ਸਮੁੰਦਰ ਰਾਹੀਂ ਭਾਰਤ ਦੀ ਸਰਹੱਦ ਵਿੱਚ ਦਾਖ਼ਲ ਹੋ ਗਏ ਸਨ। ਗੁਜਰਾਤ ਦੀ ਪੁਲਿਸ ਵੱਲੋਂ ਇਨ੍ਹਾਂ ਨੂੰ ਕਾਬੂ ਕਰ ਲਿਆ ਗਿਆ।

ਦੀਵਾਲੀ ਦੇ ਤਿਉਹਾਰ ਤੇ ਦਸ ਮਛਵਾਰੇ ਪਾਕਿਸਤਾਨੀ ਕੀਤੇ ਰਿਹਾਅ

ਨਾਲ ਹੀ ਇਨ੍ਹਾਂ ਦੀ ਇੱਕ ਕਿਸ਼ਤੀ ਵੀ ਨੂੰ ਜ਼ਬਤ ਕੀਤਾ ਗਿਆ। ਇਨ੍ਹਾਂ ਸਾਰਿਆਂ ਨੂੰ ਕਿਸੇ ਨੂੰ ਚਾਰ ਸਾਲ ਬਾਅਦ ਕਿਸੇ ਨੂੰ ਤਿੰਨ ਸਾਲ ਦੇ ਹੋ ਗਏ ਹਨ। ਦੀਵਾਲੀ ਦਾ ਤਿਉਹਾਰ ਨੇੜੇ ਹੋਣ ਕਾਰਨ ਭਾਰਤ ਸਰਕਾਰ ਵੱਲੋਂ ਇਨ੍ਹਾਂ ਦੀ ਰਿਹਾਈ ਦੇ ਆਰਡਰ ਦੇ ਦਿੱਤੇ ਗਏ ਹਨ। ਗੁਜਰਾਤ(Gujarat) ਦੀ ਪੁਲਿਸ ਇਨ੍ਹਾਂ ਦੱਸੇ ਕੈਦੀਆਂ ਨੂੰ ਲੈ ਕੇ ਅਟਾਰੀ ਵਾਹਗਾ ਸਰਹੱਦ(Attic Wagah border) ਤੇ ਪੁੱਜੀ ਹਨ।

ਇਨ੍ਹਾਂ ਨੂੰ ਅਟਾਰੀ ਵਾਹਗਾ ਸਰਹੱਦ ਦੇ ਰਾਹੀਂ ਬੀ.ਐਸ.ਐੱਫ ਰੇਂਜਰਾਂ(BSF Rangers) ਦੇ ਹਵਾਲੇ ਕਰਕੇ ਇਨ੍ਹਾਂ ਨੂੰ ਇਨ੍ਹਾਂ ਦੇ ਵਤਨ ਪਾਕਿਸਤਾਨ ਵਾਪਸ ਭੇਜਿਆ ਗਿਆ ਸੀ। ਪ੍ਰੋਟੋਕੋਲ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਦੀ ਉਮਰ 20 ਤੋਂ 40 ਸਾਲ ਦੇ ਕਰੀਬ ਹੈ। ਇਨ੍ਹਾਂ ਦਾ ਮੈਡੀਕਲ ਕਰਵਾ ਕੇ ਇਨ੍ਹਾਂ ਨੂੰ ਪਾਕਿਸਤਾਨ ਰੇਂਜਰਾਂ(Pakistan Rangers) ਦੇ ਹਵਾਲੇ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਦੀਵਾਲੀ 'ਤੇ ਘਰ ਨਹੀਂ ਜਾਣਗੇ ਰਾਕੇਸ਼ ਟਿਕੈਤ, ਕਿਹਾ ਸਾਡੀ ਦੀਵਾਲੀ...

ABOUT THE AUTHOR

...view details