ਅੰਮ੍ਰਿਤਸਰ : ਸੂਬਾ ਸਰਕਾਰ ਦੇ ਸਕੂਲ ਬੰਦ ਕਰਨ ਦੇ ਫੈਸਲੇ ਉੱਤੇ ਪੰਜਾਬ ਰੈਕਗਨਾਈਜ਼ਡ ਅਤੇ ਐਫਿਲੀਏਟਡ ਸਕੂਲ ਐਸਸੀਏਸ਼ਨ ਪੰਜਾਬ ਰਾਸਾ ਦੀ ਸੂਬਾ ਗਵਰਨਿੰਗ ਕਮੇਟੀ ਨੇ ਸੂਬੇ ਵਿੱਚ ਵਿਰੋਧ ਕਰਨ ਦੇ ਸਬੰਧ ਵਿੱਚ ਮਜੀਠਾ ਹਲਕੇ ਦੇ ਸਮੂਹ ਪ੍ਰਾਈਵੇਟ ਸਕੂਲਾਂ, ਅਧਿਆਪਕਾਂ, ਪ੍ਰਬੰਧਕਾਂ ਅਤੇ ਹੋਰ ਕਰਮਚਾਰੀਆਂ ਨੇ ਰੋਸ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਵਿੱਚ ਤਕਰੀਬਨ ਹਲਕੇ ਦੇ ਸਾਰੇ ਸਕੂਲੀ ਅਦਾਰਿਆਂ ਦੇ ਸਮੂਹ ਅਧਿਆਪਕਾਂ ਨੇ ਹਿੱਸਾ ਲਿਆ। ਇਹ ਪ੍ਰਦਰਸ਼ਨ ਪੰਜਾਬ ਰਾਸਾ ਦੇ ਜ਼ਿਲ੍ਹਾ ਸਕੱਤਰ ਹਰਸ਼ਬੀਰ ਸਿੰਘ ਰੰਧਾਵਾ ਅਤੇ ਮਜੀਠਾ ਪ੍ਰਧਾਨ ਅਮਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਹੋਇਆ।
ਮਜੀਠਾ 'ਚ ਸਕੂਲ ਬੰਦ ਦੇ ਫ਼ੈਸਲੇ 'ਤੇ ਅਧਿਆਪਕਾਂ ਅਤੇ ਮਾਪਿਆਂ ਦਾ ਰੋਸ ਪ੍ਰਦਰਸ਼ਨ - ਅਧਿਆਪਕਾਂ ਅਤੇ ਮਾਪਿਆਂ ਦਾ ਰੋਸ ਪ੍ਰਦਰਸ਼ਨ
ਸਕੂਲ ਬੰਦ ਕਰਨ ਦੇ ਫੈਸਲੇ ਉੱਤੇ ਪੰਜਾਬ ਰੈਕਗਨਾਈਜ਼ਡ ਅਤੇ ਐਫਿਲੀਏਟਡ ਸਕੂਲ ਐਸਸੀਏਸ਼ਨ ਪੰਜਾਬ ਰਾਸਾ ਦੀ ਸੂਬਾ ਗਵਰਨਿੰਗ ਕਮੇਟੀ ਨੇ ਸੂਬੇ ਵਿੱਚ ਵਿਰੋਧ ਕਰਨ ਦੇ ਸਬੰਧ ਵਿੱਚ ਮਜੀਠਾ ਹਲਕੇ ਦੇ ਸਮੂਹ ਪ੍ਰਾਈਵੇਟ ਸਕੂਲਾਂ, ਅਧਿਆਪਕਾਂ, ਪ੍ਰਬੰਧਕਾਂ ਅਤੇ ਹੋਰ ਕਰਮਚਾਰੀਆਂ ਨੇ ਰੋਸ ਪ੍ਰਦਰਸ਼ਨ ਕੀਤਾ।
ਬੱਚਿਆਂ ਦੇ ਮਾਪੇ ਅਤੇ ਮਜੀਠਾ ਸਰਕਲ ਪ੍ਰਧਾਨ ਅਮਰਪ੍ਰੀਤ ਸਿੰਘ ਨੇ ਸਾਂਝੇ ਤੌਰ 'ਤੇ ਕਿਹਾ ਕਿ ਸਕੂਲ ਬੰਦ ਕਰਨ ਅਤੇ ਦਸਵੀਂ ਬਾਹਰਵੀਂ ਜਮਾਤ ਦੀਆਂ ਪ੍ਰੀਖਿਆਵਾਂ ਅੱਗੇ ਪਾਉਣ ਨਾਲ ਪੰਜਾਬ ਦੀ ਸਮੁੱਚੀ ਸਿੱਖਿਆ ਪ੍ਰਣਾਲੀ ਨੂੰ ਧੱਕਾ ਲੱਗਾ ਹੈ। ਉਨ੍ਹਾਂ ਕਿਹਾ ਕਿ ਸਕੂਲ ਬੰਦ ਹੋਣ ਨਾਲ ਜਿੱਥੇ ਬੱਚਿਆਂ ਦੀ ਪੜਾਈ ਦਾ ਨਾ ਪੂਰਾ ਹੋਣ ਵਾਲਾ ਨੁਕਸਾਨ ਹੋਣ ਦੀ ਸੰਭਾਵਨਾ ਬਣ ਗਈ ਹੈ। ਉੱਥੇ ਹੀ ਅਧਿਆਪਕਾਂ, ਡਰਾਈਵਰਾਂ ਸਕੂਲਾਂ ਉੱਤੇ ਨਿਰਭਰ ਹੋਰ ਕਰਮਚਾਰੀਆਂ ਨੂੰ ਬੇਰੁਜ਼ਗਾਰੀ ਦਾ ਡਰ ਸਤਾਉਣ ਲੱਗ ਪਿਆ ਹੈ।
ਉਨ੍ਹਾਂ ਕਿਹਾ ਕਿ ਫੋਨ ਉੱਤੇ ਪੜਾਈ ਕਰ ਰਹੇ ਉਨ੍ਹਾਂ ਦੇ ਬੱਚੇ ਫੋਨ ਵਿੱਚ ਵੰਨ-ਸੁਵੰਨੀਆਂ ਗੇਮਾਂ ਡਾਉਨਲੋਡ ਕਰ ਗੇਮਾਂ ਖੇਡ ਰਹੇ ਹਨ। ਉਨ੍ਹਾਂ ਨੇ ਸਰਕਾਰ ਦੇ ਫੈਸਲੇ ਉੱਤੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਕੋਰੋਨਾ ਸਿਰਫ਼ ਸਕੂਲਾਂ ਵਿੱਚ ਹੀ ਹੈ ਜਿਸ ਕਰਕੇ ਉੁਨ੍ਹਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਬਾਜ਼ਾਰ, ਠੇਕਿਆਂ ਅਤੇ ਰਾਜਨੀਤਿਕ ਪਾਰਟੀਆਂ ਦੀਆਂ ਰੈਲੀਆਂ ਵਿੱਚ ਕੋਰੋਨਾ ਨਹੀਂ ਹੈ।