ਅੰਮ੍ਰਿਤਸਰ: ਜ਼ਿਲ੍ਹੇ ਦੇ ਕੰਪਨੀ ਬਾਗ਼ 'ਚ ਬਾਰਾ ਸਿੰਙਾਂ ਦੇ ਵੜਨ ਨਾਲ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਫ਼ੈਲ ਗਿਆ। ਜਾਣਕਾਰੀ ਅਨੁਸਾਰ ਬਾਗ਼ 'ਚ ਵੜੇ ਬਾਰਾ ਸਿੰਙਾਂ ਨੂੰ ਫੜਨ ਲਈ ਪੀ ਸੀ ਆਰ ਦੀ ਇਕ ਟੀਮ ਨੇ ਜੰਗਲਾਤ ਵਿਭਾਗ ਨੂੰ ਸੂਚਿਤ ਕੀਤਾ ਪਰ ਜੰਗਲਾਤ ਵਿਭਾਗ ਕੋਲ ਜਾਨਵਰ ਨੂੰ ਫੜਨ ਲਈ ਪੁਖ਼ਤਾ ਸਮਾਨ ਦੀ ਘਾਟ ਸੀ।
ਕੰਪਨੀ ਬਾਗ਼ 'ਚ ਬਾਰਾ ਸਿੰਙਾਂ ਦੇ ਵੜਨ ਕਾਰਨ ਲੋਕਾਂ 'ਚ ਦਹਿਸ਼ਤ ਦਾ ਮਾਹੌਲ - forest department
ਜ਼ਿਲ੍ਹੇ ਦੇ ਕੰਪਨੀ ਬਾਗ਼ 'ਚ ਬਾਰਾ ਸਿੰਙਾਂ ਦੇ ਵੜਨ ਨਾਲ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਫ਼ੈਲ ਗਿਆ। ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਸਮਾਨ ਦੀ ਘਾਟ ਕਾਰਨ ਉਸ ਬਾਰਾ ਸਿੰਙੇ ਨੂੰ ਦੌੜਾ ਕੇ ਥਕਾ ਦਿੱਤਾ ਜਾਸ ਕਾਰਨ ਉਹ ਜ਼ਖ਼ਮੀ ਹੋ ਗਿਆ।
ਜਾਣਕਾਰੀ ਅਨੁਸਾਰ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਕੋਲੋਂ ਬਾਰਾ ਸਿੰਙਾਂ ਨਹੀਂ ਫੜਿਆ ਗਿਆ ਸਗੋਂ ਉਸ ਬਾਰਾ ਸਿੰਙਾਂ ਨੂੰ ਦੌੜਾ ਕੇ ਥਕਾ ਦਿੱਤਾ ਗਿਆ ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਦੂਜੇ ਪਾਸੇ ਜੰਗਲੀ ਜਾਨਵਰ ਤੇ ਸੱਪ ਫੜਨ 'ਚ ਮਾਹਰ ਅਸ਼ੋਕ ਜੋਸ਼ੀ ਨੇ ਜੰਗਲਾਤ ਵਿਭਾਗ ਦੇ ਇਸ ਕਾਰਨਾਮੇ ਨੂੰ ਸ਼ਰਮਨਾਕ ਦੱਸਦਿਆ ਇਸ ਨੂੰ ਜੰਗਲੀ ਜਾਨਵਰਾਂ ਪ੍ਰਤੀ ਵਰਤੀ ਗਈ ਤਸ਼ੱਦਦ ਭਰੀ ਭਾਵਨਾ ਦੱਸਿਆ ਹੈ।
ਅਸ਼ੋਕ ਜੋਸ਼ੀ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਆਮ ਨਾਗਰਿਕ ਵੱਲੋਂ ਜੰਗਲੀ ਜਾਨਵਰਾਂ ਪ੍ਰਤੀ ਵਰਤੀ ਗਈ ਇਹੋ ਜਿਹੀ ਭਾਵਨਾ ਤੇ ਕਾਨੂੰਨ ਬਣਾਏ ਗਏ ਹਨ ਅਤੇ ਉਨ੍ਹਾਂ 'ਤੇ ਮਾਮਲੇ ਵੀ ਦਰਜ ਹੁੰਦੇ ਹਨ ਉਸੇ ਤਰ੍ਹਾਂ ਇਹ ਕਾਨੂੰਨ ਜੰਗਲਾਤ ਵਿਭਾਗ ਦੇ ਅਧਿਕਾਰੀਆਂ 'ਤੇ ਵੀ ਲਾਗੂ ਹੋਣਾ ਚਾਹੀਦਾ ਹੈ।