ਪੰਜਾਬ

punjab

ETV Bharat / state

ਦੁਬਈ ਤੋਂ ਅੰਮ੍ਰਿਤਸਰ ਆਇਆ ਕੋਵਿਡ-19 ਦਾ ਸ਼ੱਕੀ ਮਰੀਜ਼ ਹਸਪਤਾਲ ਭੇਜਿਆ - ਸ਼੍ਰੀ ਹਰਿਮੰਦਿਰ ਸਾਹਿਬ

ਸ਼੍ਰੀ ਹਰਿਮੰਦਿਰ ਸਾਹਿਬ ਕੋਲੋਂ ਕੋਰੋਨਾ ਦਾ ਇੱਕ ਸ਼ੱਕੀ ਮਰੀਜ਼ ਮਿਲਿਆ ਹੈ, ਜੋ ਕਿ ਦੁਬਈ ਤੋਂ ਅੰਮ੍ਰਿਤਸਰ ਆਇਆ ਹੈ। ਉਸ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ।

Suspected COVID-19
ਫ਼ੋਟੋੋ

By

Published : Mar 23, 2020, 12:45 PM IST

ਅੰਮ੍ਰਿਤਸਰ: ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਸੂਬੇ ਵਿੱਚ ਕੋਰੋਨਾ ਪੀੜਤਾਂ ਤੇ ਸ਼ੱਕੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਉੱਥੇ ਹੀ, ਸ੍ਰੀ ਹਰਮੰਦਿਰ ਸਾਹਿਬ ਕੋਲੋਂ ਇੱਕ ਹੋਰ ਸ਼ੱਕੀ ਮਰੀਜ਼ ਮਿਲਿਆ ਹੈ। ਇਹ 30 ਸਾਲਾ ਨੌਜਵਾਨ 20 ਮਾਰਚ ਨੂੰ ਦੁਬਈ ਤੋਂ ਅੰਮ੍ਰਿਤਸਰ ਸਾਹਿਬ ਵਿਖੇ ਆਇਆ।

ਵੇਖੋ ਵੀਡੀਓ

ਅੱਜ ਜਦੋਂ ਡਾਕਟਰੀ ਟੀਮ ਨੇ ਇਸ ਦਾ ਚੈੱਕਅੱਪ ਕੀਤਾ ਤਾਂ ਇਸ ਨੂੰ ਸੁੱਕੀ ਖੰਘ ਸੀ, ਤਾਂ ਇਸ ਨੌਜਵਾਨ ਨੂੰ ਗੁਰੂ ਨਾਨਕ ਦੇਵ ਹਸਪਤਾਲ, ਅੰਮ੍ਰਿਤਸਰ ਵਿਖੇ ਭੇਜ ਦਿੱਤਾ ਹੈ। ਇਸ ਨੌਜਵਾਨ ਦੇ ਨਾਲ ਇਸ ਦੀ ਮਾਤਾ ਬਲਵਿੰਦਰ ਕੌਰ ਸੀ ਜਿਸ ਨੂੰ ਡਾਕਟਰੀ ਟੀਮ ਨੇ 14 ਦਿਨਾਂ ਤੱਕ ਘਰੇ ਬੰਦ ਰਹਿਣ ਲਈ ਕਹਿ ਦਿੱਤਾ ਹੈ। ਇਹ ਨੌਜਵਾਨ ਪਿੰਡ ਪਾਰੋਵਾਲ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਹੈ।

ਕੋਰੋਨਾ ਦੇ ਪ੍ਰਕੋਪ ਦੇ ਡਰੋਂ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ "ਲੌਕਡਾਉਨ" ਕਰ ਦਿੱਤਾ ਹੈ, ਤਾਂ ਜੋ ਲੋਕਾਂ ਵਿੱਚ ਕੋਰੋਨਾ ਦਾ ਵਾਇਰਸ ਪ੍ਰਵੇਸ਼ ਨਾ ਕਰ ਸਕੇ। ਸਰਕਾਰ ਵੱਲੋਂ ਲੋਕਾਂ ਨੂੰ ਇੱਕਠ ਨਾ ਕਰਨ ਦੀ ਹਦਾਇਤ ਦਿੱਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਕੋਰੋਨਾਵਾਇਰਸ ਨਾਲ ਪੀੜਤ 7 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਮਰੀਜ਼ਾਂ ਦੀ ਗਿਣਤੀ 21 ਹੋ ਚੁੱਕੀ ਹੈ।

ਇਹ ਵੀ ਪੜ੍ਹੋ: ਦਿੱਲੀ ਨੂੰ ਲੱਗਿਆ ਜਿੰਦਰਾ, ਕੇਜਰੀਵਾਲ ਨੇ ਲੋਕਾਂ ਤੋਂ ਮੰਗਿਆ ਸਹਿਯੋਗ

ABOUT THE AUTHOR

...view details